ਸਕਾਟਲੈਂਡ ਦੇ ਕਸਬਾ ਪਰਥ ਦੇ ਨਿਊ ਕਾਉਂਟੀ ਹੋਟਲ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਦੇ ਵਿੱਚ ਅੱਗ ਨੂੰ ਕਾਬੂ ਪਾਉਣ ਦੇ ਲਈ 21 ਐਂਬੂਲੈਂਸ ਅਮਲੇ ਅਤੇ 9 ਫਾਇਰ ਟਰੱਕਾਂ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਕਾਉਂਟੀ ਪਲੇਸ ਦੇ ਨਿਊ ਕਾਉਂਟੀ ਹੋਟਲ ਵਿੱਚ ਲਗਭਗ 05:10 ਵਜੇ ਤੱਕ ਬੁਲਾ ਲਿਆ ਗਿਆ ਸੀ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਹੋਟਲ ਦੇ ਮਹਿਮਾਨਾਂ ਅਤੇ ਗੁਆਂਢੀ ਫਲੈਟਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਕਰੀਬ ਸਾਢੇ ਛੇ ਵਜੇ ਅੱਗ ਬੁਝਾਈ ਗਈ ਅਤੇ ਬਾਅਦ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਲਾਸ਼ਾਂ ਦੀ ਭਾਲ ਕੀਤੀ ਗਈ। ਦਿਨ ਦੇ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਫਾਇਰਫਾਈਟਰ ਘਟਨਾ ਸਥਾਨ 'ਤੇ ਮੌਜੂਦ ਰਹੇ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਿਆਨਕ ਅੱਗ ਵਿੱਚ ਇੱਕ ਕੁੱਤੇ ਦੀ ਵੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਘਟਨਾ ਦੇ ਸਬੰਧ ਵਿੱਚ ਪੁਲਿਸ ਸਕਾਟਲੈਂਡ ਅਧਿਕਾਰੀ ਫਾਇਰ ਸਰਵਿਸ ਨਾਲ ਸਾਂਝੀ ਜਾਂਚ ਕਰ ਰਹੇ ਹਨ। ਕੌਂਸਲਰ ਐਰਿਕ ਡ੍ਰਾਈਸਡੇਲ, ਜੋ ਕਿ ਪਰਥ ਅਤੇ ਕਿਨਰੋਸ ਕੌਂਸਲ ਦੇ ਡਿਪਟੀ ਲੀਡਰ ਹਨ ਜਿਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸਾਂਝਾ ਦੁਖ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।