ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਉੱਪਰ ਇੱਕ ਔਰਤ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਸਿੰਗਾਪੁਰ ਦੀ ਇੱਕ ਅਦਾਲਤ ਨੇ ਇਸ ਭਾਰਤੀ ਮੂਲ ਦੇ ਵਿਅਕਤੀ 'ਤੇ 27 ਸਾਲਾ ਔਰਤ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ ਜੋ ਉਸ ਦੀ ਕਾਰੋਬਾਰੀ ਭਾਈਵਾਲ ਵੀ ਸੀ। ਮਿਲੀ ਜਾਣਕਾਰੀ ਦੇ ਮੁਤਾਬਕ 50 ਸਾਲਾਂ ਕਾਲੇਬ ਜੋਸ਼ੂਆ ਚਾਈ ਸ਼ਨਮੁਗਮ ਨੇ ਕਥਿਤ ਤੌਰ 'ਤੇ 9 ਨਵੰਬਰ ਨੂੰ ਸਵੇਰੇ 7 ਵਜੇ ਦੁਕਾਨ 'ਤੇ ਐਂਗ ਕਿਯੂ ਯਿੰਗ ਦਾ ਕਤਲ ਕਰ ਦਿੱਤੀ ਸੀ।
ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਕਿਹਾ ਗਿਆ ਹੈ ਕਿ ਦੋਵੇਂ ਨਵੀਨੀਕਰਨ ਕੰਪਨੀ ਸਮਾਰਟ ਕਲਿਕ ਸਰਵਿਸਿਜ਼ ਦੇ ਸਹਿ-ਨਿਰਦੇਸ਼ਕ ਸਨ। ਸਟਰੇਟਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 13 ਨਵੰਬਰ ਨੂੰ ਦੁਕਾਨ ਵਿੱਚ ਇੱਕ ਔਰਤ ਦੀ ਮੌਤ ਦੀ ਰਿਪੋਰਟ ਮਿਲੀ ਸੀ। 13 ਨਵੰਬਰ ਨੂੰ ਦੁਕਾਨ 'ਤੇ ਹਮਲੇ ਤੋਂ ਪਹਿਲਾਂ ਐਂਗ ਕਿਯੂ ਯਿੰਗ ਕਥਿਤ ਤੌਰ 'ਤੇ ਲਾਪਤਾ ਸੀ। ਪੈਰਾਮੈਡਿਕਸ ਨੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ।
ਪੁਲਿਸ ਦੇ ਮੁਤਾਬਕ ਦੋਸ਼ੀ ਸ਼ਨਮੁਗਮ 10 ਨਵੰਬਰ ਦੀ ਸਵੇਰ ਨੂੰ ਮਲੇਸ਼ੀਆ ਭੱਜ ਗਿਆ ਸੀ ਅਤੇ ਸਿੰਗਾਪੁਰ ਪੁਲਿਸ ਨੇ ਉਸ ਨੂੰ ਲੱਭਣ ਲਈ ਰਾਇਲ ਮਲੇਸ਼ੀਆ ਪੁਲਿਸ ਦੀ ਮਦਦ ਮੰਗੀ ਸੀ। ਉਸ ਨੂੰ 16 ਨਵੰਬਰ ਨੂੰ ਜੋਹਰ ਬਹਿਰੂ ਦੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸੇ ਹੀ ਦਿਨ ਸਿੰਗਾਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਆਂਗ ਦਾ ਆਖਰੀ ਸੰਦੇਸ਼ 9 ਨਵੰਬਰ ਨੂੰ ਆਪਣੀ ਮਾਂ ਨੂੰ ਮਿਲਿਆ ਜਿਸ ਵਿੱਚ ਉਸ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਘਰ ਨਹੀਂ ਪਰਤਣਗੇ। ਸ਼ਨਮੁਗਮ ਦੇ ਵਕੀਲ ਨੇ 'ਦਿ ਸਟਰੇਟਸ ਟਾਈਮਜ਼' ਨੂੰ ਦੱਸਿਆ ਕਿ ਉਸ ਦੇ ਮੁਵੱਕਿਲ 'ਤੇ ਚਾਂਗੀ ਜਨਰਲ ਹਸਪਤਾਲ 'ਚ ਕਤਲ ਦਾ ਦੋਸ਼ ਲਗਾਇਆ ਗਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਹਸਪਤਾਲ 'ਚ ਕਿਉਂ ਸੀ।ਹੁਣ ਸ਼ਨਮੁਗਮ ਦੇ ਮਾਮਲੇ ਦੀ 25 ਨਵੰਬਰ ਨੂੰ ਅਦਾਲਤ 'ਚ ਸੁਣਵਾਈ ਹੋਵੇਗੀ। ਜੇ ਸ਼ਨਮੁਗਮ ਨੂੰ ਕਤਲ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।