Home /News /international /

ਸਿੰਗਾਪੁਰ : ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਦੇ ਖਿਲਾਫ ਤਿੰਨ ਭਾਰਤੀ ਮੂਲ ਦੇ ਮਲੇਸ਼ੀਅਨ ਦੀਆਂ ਅਰਜ਼ੀਆਂ ਕੀਤੀਆਂ ਰੱਦ

ਸਿੰਗਾਪੁਰ : ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਦੇ ਖਿਲਾਫ ਤਿੰਨ ਭਾਰਤੀ ਮੂਲ ਦੇ ਮਲੇਸ਼ੀਅਨ ਦੀਆਂ ਅਰਜ਼ੀਆਂ ਕੀਤੀਆਂ ਰੱਦ

ਸਿੰਗਾਪੁਰ ਹਾਈ ਕੋਰਟ ਵੱਲੋਂ ਤਿੰਨ ਭਾਰਤੀ ਮੂਲ ਦੇ ਮਲੇਸ਼ੀਅਨ ਦੀਆਂ ਅਰਜ਼ੀਆਂ ਰੱਦ

ਸਿੰਗਾਪੁਰ ਹਾਈ ਕੋਰਟ ਵੱਲੋਂ ਤਿੰਨ ਭਾਰਤੀ ਮੂਲ ਦੇ ਮਲੇਸ਼ੀਅਨ ਦੀਆਂ ਅਰਜ਼ੀਆਂ ਰੱਦ

ਨਸ਼ੀਲੇ ਪਦਾਰਥਾਂ ਦੇ ਕੇਸਾਂ ਵਿੱਚ ਸਿੰਗਾਪੁਰ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਦੇ ਖਿਲਾਫ ਤਿੰਨ ਭਾਰਤੀ ਮੂਲ ਦੇ ਮਲੇਸ਼ੀਆ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਸਿੰਗਾਪੁਰ ਦੇ ਜਮਤ ਮੁਹੰਮਦ ਸਈਦ ਅਤੇ ਭਾਰਤੀ ਮੂਲ ਦੇ ਮਲੇਸ਼ੀਅਨ ਲਿੰਗਕੇਸਵਰਨ ਰਾਜੇਂਦਰਨ, ਦਚਿਨਮੂਰਤੀ ਕਟਾਇਆ ਅਤੇ ਸਮਾਨਾਥਨ ਸੇਲਵਾਰਾਜੂ ਦਾ ਕਹਿਣਾ ਹੈ ਕਿ ਵਕੀਲਾਂ ਵੱਲੋਂ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕੀਤੀ ਗਈ।

ਹੋਰ ਪੜ੍ਹੋ ...
  • Share this:

ਦਰਅਸਲ ਸ਼ੁੱਕਰਵਾਰ ਨੂੰ ਸਿੰਗਾਪੁਰ ਹਾਈ ਕੋਰਟ ਨੇ ਅਰਜ਼ੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਸਾਰੀਆਂ ਸੰਵਿਧਾਨ ਦੀਆਂ ਧਾਰਾਵਾਂ 9 ਅਤੇ 12 ਦੀ ਉਲੰਘਣਾ ਕੀਤੀ ਗਈ ਹੈ। ਤੁਹਾਨੂੰ ਦਸ ਦਈਏ ਕਿ ਸਿੰਗਾਪੁਰ ਹਾਈ ਕੋਰਟ ਨੇ ਸਾਲ 2015 ਤੋਂ 2018 ਦਰਮਿਆਨ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਸਾਲ 2016 ਅਤੇ 2020 ਦੇ ਵਿਚਕਾਰ ਇਨ੍ਹਾਂ ਸਜ਼ਾਵਾਂ ਦੇ ਵਿਰੁੱਧ ਉਨ੍ਹਾਂ ਦੀਆਂ ਸਾਰੀਆਂ ਸਬੰਧਤ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜਸਟਿਸ ਵੈਲੇਰੀ ਥੀਨ ਨੇ ਇਸ ਮਾਾਮਲੇ ਦੇ ਵਿੱਚ ਕਿਹਾ ਕਿ ਇਹ ਅਰਜ਼ੀ ਉਨ੍ਹਾਂ ਦੇ ਅਪਰਾਧਿਕ ਮਾਮਲਿਆਂ ਵਿੱਚ ਅਦਾਲਤ ਦੇ ਆਖਰੀ ਫੈਸਲੇ ਤੋਂ ਬਾਅਦ ਲੋੜੀਂਦੀ ਤਿੰਨ ਮਹੀਨਿਆਂ ਦੀ ਮਿਆਦ ਤੋਂ ਬਾਹਰ ਦਾਇਰ ਕੀਤੀ ਗਈ ਸੀ।

Published by:Shiv Kumar
First published:

Tags: Death, High court, Indian, Malaysia, Singapore