Home /News /international /

ਫਿਲੀਪੀਨਜ਼ 'ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 47 ਲੋਕਾਂ ਦੀ ਮੌਤ

ਫਿਲੀਪੀਨਜ਼ 'ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 47 ਲੋਕਾਂ ਦੀ ਮੌਤ

Philippines : ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਈ ਲੋਕਾਂ ਦੀ ਮੌਤ

Philippines : ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਈ ਲੋਕਾਂ ਦੀ ਮੌਤ

ਫਿਲੀਪੀਨਜ਼ ਵਿੱਚ ਪੈ ਰਹੇ ਮੀਂਹ ਦੇ ਕਾਰਨ ਇੱਥੋਂ ਦੇ ਹਾਲਾਤ ਬੇਹੱਦ ਖਰਾਬ ਹੋ ਗਏ ਹਨ ਕਿਉਂਕਿ ਇੱਥੇ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 47 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।ਇੰਨਾ ਹੀ ਨਹੀਂ ਇਸ ਤੋਂ ਇਲਾਵਾ ਫਿਲੀਪੀਨਜ਼ ਦੇ ਦੱਖਣੀ ਸੂਬੇ ਵਿੱਚ 60 ਤੋਂ ਜ਼ਿਆਦਾ ਪਿੰਡ ਦੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਲਬੇ ਵਿੱਚ ਦੱਬ ਗਏ ਹਨ।

ਹੋਰ ਪੜ੍ਹੋ ...
  • Share this:

ਫਿਲੀਪੀਨਜ਼ ਵਿੱਚ ਪੈ ਰਹੇ ਮੀਂਹ ਦੇ ਕਾਰਨ ਇੱਥੋਂ ਦੇ ਹਾਲਾਤ ਬੇਹੱਦ ਖਰਾਬ ਹੋ ਗਏ ਹਨ ਕਿਉਂਕਿ ਇੱਥੇ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 47 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।ਇੰਨਾ ਹੀ ਨਹੀਂ ਇਸ ਤੋਂ ਇਲਾਵਾ ਫਿਲੀਪੀਨਜ਼ ਦੇ ਦੱਖਣੀ ਸੂਬੇ ਵਿੱਚ 60 ਤੋਂ ਜ਼ਿਆਦਾ ਪਿੰਡ ਦੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਲਬੇ ਵਿੱਚ ਦੱਬ ਗਏ ਹਨ।ਫਿਲੀਪੀਨਜ਼ ਦੀ ਸਰਕਾਰ ਦੀ ਆਫ਼ਤ-ਪ੍ਰਤੀਕਿਰਿਆ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਤੜਕੇ ਪੂਰਬੀ ਸੂਬੇ ਕੇਮੇਰਿਨ ਸੁਰ ਨਾਲ ਟਕਰਾਉਣ ਵਾਲੇ ਗਰਮ ਖੰਡੀ ਤੂਫ਼ਾਨ ਨਾਲਗੇ ਵਿੱਚ ਪੰਜ ਹੋਰ ਲੋਕਾਂ ਦੀ ਵੀ ਮੌਤ ਹੋ ਗਈ ਹੈ।ਇਸ ਦੇ ਨਾਲ ਹੀ ਕਬਾਇਲੀ ਪਿੰਡ ਕੁਸੇਓਂਗ ਵਿੱਚ ਜ਼ਮੀਨ ਖਿਸਕਣ ਕਾਰਨ 60 ਤੋਂ ਜ਼ਿਆਦਾ ਲੋਕ ਸਮੇਤ ਦਰਜਨਾਂ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸ਼ੁੱਕਰਵਾਰ ਨੂੰ ਬਚਾਅ ਕਰਮਚਾਰੀਆਂ ਨੇ ਕੁਸਿਯਾਂਗ 'ਚ 11 ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ।ਮ੍ਰਿਤਕ ਲੋਕਾਂ ਦੇ ਵਿੱਚ ਜ਼ਿਆਦਾਤਰ ਬੱਚ ਹੀ ਸ਼ਾਮਲ ਸਨ।

ਹੜ੍ਹ ਪ੍ਰਭਾਵਿਤ ਇਲਾਕੇ ਤੋਂ ਫ਼ੌਜ ਨੇ ਸਥਾਨਕ ਆਫ਼ਤ ਟੀਮਾਂ ਦੀ ਮਦਦ ਨਾਲ ਹੜ੍ਹ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਵੀ ਚਲਾਈ ਹੈ। ਫੌਜ ਆਪਣੇ ਟਰੱਕਾਂ ਵਿੱਚ ਬੇਘਰ ਹੋਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲੈ ਕੇ ਜਾ ਰਹੀ ਹੈ।ਭਾਰੀ ਬਾਰਸ਼ ਦੇ ਕਾਰਨ ਮੈਗੁਇੰਡਾਨਾਓ ਅਤੇ ਇਸ ਦੇ ਨਲ ਲੱਗਦੇ ਕਈ ਸੂਬਿਆਂ ਵਿੱਚ ਹੜ੍ਹ ਆਇਆ ਹੋਇਆ ਹੈ। ਕਈ ਨੀਵੇਂ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ।ਜਿਨ੍ਹਾਂ ਨੂੰ ਫੌਜ ਦੇ ਜਵਾਨਾਂ, ਪੁਲਿਸ ਅਤੇ ਹੋਰ ਵਾਲੰਟੀਅਰਾਂ ਨੇ ਬਚਾਇਆ। ਇਸ ਮੌਸਮ ਨੂੰ ਦੇਖਦਿਆਂ ਕੋਸਟ ਗਾਰਡ ਨੇ ਸਮੁੰਦਰ ਵਿੱਚ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇੰਨਾ ਹੀ ਨਹੀਂ ਖ਼ਰਾਬ ਮੌਸਮ ਕਾਰਨ ਫਿਲੀਪੀਨਜ਼ ਵਿੱਚ ਕਈ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤਾ ਗਿਆ ਉਡਾਣਾਂ ਰੱਦ ਹੋਣ ਦੇ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਹਨ।

Published by:Shiv Kumar
First published:

Tags: Floods, Landslide, Philippines, Police, Rain, Rescue