Home /News /international /

ਭਾਰਤ-ਆਸਟ੍ਰੇਲੀਆ ਦੁਵੱਲਾ ਵਪਾਰ 5 ਸਾਲਾਂ 'ਚ ਦੁੱਗਣਾ ਹੋ ਜਾਵੇਗਾ, ਆਸਟ੍ਰੇਲੀਅਨ ਸੰਸਦ ਨੇ FTA ਨੂੰ ਮਨਜ਼ੂਰੀ ਦਿੱਤੀ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਟਵੀਟ ਕੀਤਾ, "ਭਾਰਤ ਨਾਲ ਸਾਡਾ ਮੁਕਤ ਵਪਾਰ ਸਮਝੌਤਾ (FTA) ਸੰਸਦ ਦੁਆਰਾ ਪਾਸ ਕੀਤਾ ਗਿਆ ਹੈ।" ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫਰੇਲ ਨੇ ਕਿਹਾ ਕਿ ਭਾਰਤ ਨੇ ਦੁਵੱਲੀ ਆਰਥਿਕ ਭਾਈਵਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਇਹ ਸਮਝੌਤਾ ਸਿਰੇ ਚੜ੍ਹ ਗਿਆ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਆਸਟ੍ਰੇਲੀਆ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ (India-Australia Free Trade Agreement- FTA) ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Australian PM Anthony Albanese) ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸਮਝੌਤੇ ਨਾਲ ਸਬੰਧਤ ਬਿੱਲ ਪ੍ਰਤੀਨਿਧ ਸਦਨ ਵਿੱਚ ਆਸਾਨੀ ਨਾਲ ਪਾਸ ਹੋ ਗਿਆ।

  ਅੱਜ ਮੰਗਲਵਾਰ ਨੂੰ ਇਹ ਬਿੱਲ ਸੈਨੇਟ ਵਿੱਚ ਰੱਖਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਸਮਝੌਤਾ ਅਪ੍ਰੈਲ, 2022 'ਚ ਹੋਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਇੰਡੋਨੇਸ਼ੀਆ ਵਿੱਚ ਹੋਈ ਜੀ-20 ਬੈਠਕ ਵਿੱਚ ਇਸ ਸਮਝੌਤੇ ਬਾਰੇ ਗੈਰ ਰਸਮੀ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਸੰਧੀਆਂ ਬਾਰੇ ਸੰਸਦੀ ਕਮੇਟੀ ਨੇ ਸਰਕਾਰ ਨੂੰ ਭਾਰਤ ਨਾਲ ਵਪਾਰ ਸਮਝੌਤੇ ਨੂੰ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਸੀ।

  ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਟਵੀਟ ਕੀਤਾ, "ਭਾਰਤ ਨਾਲ ਸਾਡਾ ਮੁਕਤ ਵਪਾਰ ਸਮਝੌਤਾ (FTA) ਸੰਸਦ ਦੁਆਰਾ ਪਾਸ ਕੀਤਾ ਗਿਆ ਹੈ।" ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫਰੇਲ ਨੇ ਕਿਹਾ ਕਿ ਭਾਰਤ ਨੇ ਦੁਵੱਲੀ ਆਰਥਿਕ ਭਾਈਵਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਇਹ ਸਮਝੌਤਾ ਸਿਰੇ ਚੜ੍ਹ ਗਿਆ ਹੈ।

  ਭਾਰਤ ਅਤੇ ਆਸਟ੍ਰੇਲੀਆ ਨੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਲਈ 2 ਅਪ੍ਰੈਲ ਨੂੰ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਆਸਟ੍ਰੇਲੀਆ ਕੱਪੜਾ, ਚਮੜਾ, ਗਹਿਣੇ ਅਤੇ ਖੇਡ ਉਤਪਾਦਾਂ ਸਮੇਤ 95 ਫੀਸਦੀ ਤੋਂ ਵੱਧ ਭਾਰਤੀ ਵਸਤਾਂ ਲਈ ਆਪਣੇ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਪ੍ਰਦਾਨ ਕਰੇਗਾ।

  FTA ਕੀ ਹੈ?

  ਮੁਕਤ ਵਪਾਰ ਸਮਝੌਤਾ (FTA) 2 ਦੇਸ਼ਾਂ ਵਿਚਕਾਰ ਵਪਾਰ ਨੂੰ ਆਸਾਨ ਬਣਾਉਣ ਲਈ ਕੀਤਾ ਗਿਆ ਹੈ। ਇਸ ਤਹਿਤ 2 ਦੇਸ਼ਾਂ ਵਿਚਾਲੇ ਦਰਾਮਦ ਅਤੇ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਕਸਟਮ ਡਿਊਟੀ, ਰੈਗੂਲੇਟਰੀ ਕਾਨੂੰਨ, ਸਬਸਿਡੀ ਅਤੇ ਕੋਟਾ ਆਦਿ ਦੀ ਸੀਮਾ 'ਚ ਢਿੱਲ ਦਿੱਤੀ ਗਈ ਹੈ। ਜਿਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਹੁੰਦਾ ਹੈ, ਉਨ੍ਹਾਂ ਦੀ ਉਤਪਾਦਨ ਲਾਗਤ ਬਾਕੀ ਦੇਸ਼ਾਂ ਨਾਲੋਂ ਸਸਤੀ ਹੋ ਜਾਂਦੀ ਹੈ। ਇਸ ਨਾਲ ਆਪਸੀ ਵਪਾਰ ਵਧਦਾ ਹੈ।

  Published by:Ashish Sharma
  First published:

  Tags: Australia, India, Narendra modi