India-China Rift: ਭਾਰਤੀ ਫੌਜ ਨੇ ਲੱਦਾਖ ਸਰਹੱਦ 'ਤੇ ਕਾਬੂ ਕੀਤਾ ਚੀਨੀ ਜਵਾਨ ਵਾਪਸ ਭੇਜਿਆ

India-China Rift: ਭਾਰਤੀ ਫੌਜ ਨੇ ਲੱਦਾਖ ਸਰਹੱਦ 'ਤੇ ਕਾਬੂ ਕੀਤਾ ਚੀਨੀ ਜਵਾਨ ਵਾਪਸ ਭੇਜਿਆ (ਸੰਕੇਤਕ ਫੋਟੋ)

  • Share this:
    ਭਾਰਤ-ਚੀਨ ਸਰਹੱਦ ਉਤੇ (India-China Standoff) ਕਈ ਮਹੀਨਿਆਂ ਦੇ ਤਣਾਅ ਤੋਂ ਬਾਅਦ, ਭਾਰਤੀ ਫੌਜ ਨੇ ਮੰਗਲਵਾਰ ਨੂੰ ਚੀਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸਰਹੱਦ ਨੇੜੇ ਫੜੇ ਚੀਨੀ ਸੈਨਿਕ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰ ਦਿੱਤਾ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਇਕ ਬਿਆਨ ਜਾਰੀ ਕਰਕੇ ਭਾਰਤੀ ਫੌਜ ਨੂੰ ਜਵਾਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ।

    ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁਝ ਲੋਕਾਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖੁਦ ਹੀ ਗਲਤੀ ਨਾਲ LAC ਨੂੰ ਪਾਰ ਕਰ ਗਿਆ ਅਤੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ।


    ਦੱਸ ਦਈਏ ਕਿ ਇਕ ਦਿਨ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਆਸ ਜਤਾਈ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਵਾਲੇ ਪਾਸੇ ਦਾਖ਼ਲ ਹੋਏ ਉਸ ਦੇ ਲਾਪਤਾ ਫ਼ੌਜੀ ਨੂੰ ਭਾਰਤੀ ਥਲ ਸੈਨਾ ਜਲਦੀ ਹੀ ਰਿਹਾਅ ਕਰ ਦੇਵੇਗੀ। ਭਾਰਤੀ ਫੌਜ ਨੇ ਲੰਘੇ ਦਿਨ ਡੈਮਚੋਕ ਸੈਕਟਰ ’ਚੋਂ ਇਕ ਚੀਨੀ ਫੌਜੀ, ਜੋ ਗ਼ਲਤੀ ਨਾਲ ਅਸਲ ਕੰਟਰੋਲ ਰੇਖਾ ਉਲੰਘ ਆਇਆ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਸੀ।

    ਭਾਰਤੀ ਫੌਜ ਨੇ ਲੰਘੇ ਦਿਨ ਜਾਰੀ ਬਿਆਨ ਵਿੱਚ ਹਿਰਾਸਤ ਵਿੱਚ ਲਏ ਚੀਨੀ ਫੌਜੀ ਦੀ ਪਛਾਣ ਨਾਇਕ ਵਾਂਗ ਯਾ ਲੌਂਗ ਵਜੋਂ ਦੱਸੀ ਸੀ। ਭਾਰਤ ਨੇ ਕਿਹਾ ਸੀ ਕਿ ਸੀ ਚੀਨੀ ਫੌਜੀ ਨੂੰ ਰਸਮੀ ਕਾਰਵਾਈ ਮੁਕੰਮਲ ਕਰਨ ਮਗਰੋਂ ਇਕ ਦੋ ਦਿਨਾਂ ਵਿੱਚ ਚੁਸ਼ੂਲ-ਮੋਲਡੋ ਸਰਹੱਦੀ ਪੁਆਇੰਟ ’ਤੇ ਚੀਨੀ ਫੌਜ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਜਾਵੇਗਾ।
    Published by:Gurwinder Singh
    First published:
    Advertisement
    Advertisement