Home /News /international /

Russia-Ukraine War 'ਤੇ ਭਾਰਤ ਨੇ ਫਿਰ ਜਤਾਈ ਚਿੰਤਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਹੀ ਇਹ ਗੱਲ

Russia-Ukraine War 'ਤੇ ਭਾਰਤ ਨੇ ਫਿਰ ਜਤਾਈ ਚਿੰਤਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਹੀ ਇਹ ਗੱਲ

Russia-Ukraine War 'ਤੇ ਭਾਰਤ ਨੇ ਫਿਰ ਜਤਾਈ ਚਿੰਤਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਹੀ ਇਹ ਗੱਲ

Russia-Ukraine War 'ਤੇ ਭਾਰਤ ਨੇ ਫਿਰ ਜਤਾਈ ਚਿੰਤਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਹੀ ਇਹ ਗੱਲ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ, ਪ੍ਰਤੀਕ ਮਾਥੁਰ ਨੇ ਕਿਹਾ, "ਅਸੀਂ ਆਪਣੀ ਗੱਲ ਨੂੰ ਦੁਹਰਾਉਣਾ ਚਾਹੁੰਦੇ ਹਾਂ ਕਿ ਸਾਡਾ ਗਲੋਬਲ ਆਰਡਰ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ, ਅਤੇ ਰਾਜਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ 'ਤੇ ਅਧਾਰਤ ਹੈ।" .

ਹੋਰ ਪੜ੍ਹੋ ...
 • Share this:
  ਨ੍ਯੂ ਯੋਕ: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਪੰਜ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਯੂਕਰੇਨ ਤਬਾਹ ਹੋ ਰਿਹਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNNC) ਦੀ ਬ੍ਰੀਫਿੰਗ 'ਚ ਭਾਰਤ ਨੇ ਯੂਕਰੇਨ ਸੰਕਟ 'ਤੇ ਚਿੰਤਾ ਪ੍ਰਗਟਾਈ। ਮੀਟਿੰਗ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਉਂਸਲਰ ਪ੍ਰਤੀਕ ਮਾਥੁਰ(Pratik Mathur) ਨੇ ਦੋ ਟੂਕ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ 'ਭਾਰਤ ਦਾ ਮੰਨਣਾ ਹੈ ਕਿ ਬੇਕਸੂਰ ਜਾਨਾਂ ਦੀ ਕੀਮਤ 'ਤੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ।'

  ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਥਾਈ ਰਣ ਦੇ ਕਾਊਂਸਲਰ ਪ੍ਰਤੀਕ ਮਾਥੁਰ ਨੇ ਕਿਹਾ, 'ਅਸੀਂ ਆਪਣੀ ਗੱਲ ਨੂੰ ਫਿਰ ਤੋਂ ਦੁਹਰਾਉਣਾ ਚਾਹੁੰਦੇ ਹਾਂ ਕਿ ਸਾਡੀ ਵਿਸ਼ਵ ਵਿਵਸਥਾ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ,ਖੇਤਰੀ ਅਖੰਡਤਾ ਅਤੇ ਰਾਜਾਂ ਦੇ ਸੰਪ੍ਰਭੂਤਾ ਦੇ ਸਨਮਾਨ 'ਤੇ ਆਧਾਰਿਤ ਹੈ।' ਉਨ੍ਹਾਂ ਕਿਹਾ ਕਿ ਅਸੀਂ ਯੂਰੋਪੀ ਦੇ ਲੋਕਾਂ ਦੇ ਦਰਦ ਨੂੰ ਘੱਟ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਨ।

  ਭਾਰਤ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਹੈ
  ਪ੍ਰਤੀਕ ਮਾਥੁਰ ਨੇ ਕਿਹਾ, 'ਭਾਰਤ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ। ਸੰਘਰਸ਼ ਦੇ ਸਿੱਟੇ ਵਜੋਂ ਇੱਥੋਂ ਦੇ ਲੋਕਾਂ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਜੀਵਨ ਨੂੰ ਅਣਗਿਣਤ ਦੁੱਖ ਝੱਲਣੇ ਪਏ ਹਨ। ਲੱਖਾਂ ਲੋਕ ਬੇਘਰ ਹੋ ਗਏ ਅਤੇ ਗੁਆਂਢੀ ਦੇਸ਼ਾਂ ਵਿਚ ਸ਼ਰਨ ਲੈਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ, "ਲੜਾਈ ਦੀ ਸ਼ੁਰੂਆਤ ਤੋਂ, ਭਾਰਤ ਨੇ ਲਗਾਤਾਰ ਹਰ ਤਰ੍ਹਾਂ ਦੀ ਦੁਸ਼ਮਣੀ ਦੇ ਮੁਕੰਮਲ ਖਾਤਮੇ ਦੀ ਮੰਗ ਕੀਤੀ ਹੈ ਅਤੇ ਸ਼ਾਂਤੀ, ਗੱਲਬਾਤ,ਕੂਟਨੀਤੀ ਦੇ ਹਿੱਸੇ ਦੀ ਵਕਾਲਤ ਕਰਦਾ ਰਿਹਾ ਹੈ।

  ਜੰਗ ਵਿੱਚ ਹੁਣ ਤੱਕ 15 ਹਜ਼ਾਰ ਲੋਕ ਮਾਰੇ ਗਏ ਹਨ
  ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗ 'ਚ ਹੁਣ ਤੱਕ ਕਰੀਬ 15 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 4000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 10 ਹਜ਼ਾਰ ਤੋਂ ਵੱਧ ਸੈਨਿਕ ਵੀ ਆਪਣੀ ਜਾਨ ਗੁਆ ​​ਚੁੱਕੇ ਹਨ।

  ਯੂਕਰੇਨ ਵਿੱਚ ਜਲਦੀ ਹੀ ਕੈਬਨਿਟ ਵਿੱਚ ਫੇਰਬਦਲ
  ਰੂਸ ਨਾਲ ਜੰਗ ਦੇ ਵਿਚਕਾਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਕੈਬਨਿਟ ਵਿੱਚ ਫੇਰਬਦਲ ਕਰਨਗੇ। ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ਨੂੰ ਮਜ਼ਬੂਤ ​​ਕਰਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।
  Published by:rupinderkaursab
  First published:

  Tags: India, Russia Ukraine crisis, Russia-Ukraine News, World

  ਅਗਲੀ ਖਬਰ