Home /News /international /

ਯੂਕਰੇਨ ਯੁੱਧ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ UN 'ਚ ਰੂਸ ਦੇ ਖਿਲਾਫ ਕੀਤਾ ਵੋਟ, ਜਾਣੋ ਮਾਮਲਾ

ਯੂਕਰੇਨ ਯੁੱਧ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ UN 'ਚ ਰੂਸ ਦੇ ਖਿਲਾਫ ਕੀਤਾ ਵੋਟ, ਜਾਣੋ ਮਾਮਲਾ

ਯੂਕਰੇਨ ਯੁੱਧ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ UN 'ਚ ਰੂਸ ਦੇ ਖਿਲਾਫ ਕੀਤਾ ਵੋਟ, ਜਾਣੋ ਮਾਮਲਾ

ਯੂਕਰੇਨ ਯੁੱਧ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ UN 'ਚ ਰੂਸ ਦੇ ਖਿਲਾਫ ਕੀਤਾ ਵੋਟ, ਜਾਣੋ ਮਾਮਲਾ

ਯੂਕਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ 24 ਅਗਸਤ ਨੂੰ 'ਪ੍ਰਕਿਰਿਆਤਮਕ ਵੋਟ' ਦੌਰਾਨ ਭਾਰਤ ਨੇ ਪਹਿਲੀ ਵਾਰ ਰੂਸ ਦੇ ਖਿਲਾਫ ਵੋਟ ਪਾਈ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਤਾਕਤਵਰ ਸੰਸਥਾ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਵੀਡੀਓ ਟੈਲੀਕਾਨਫਰੰਸ ਰਾਹੀਂ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਸੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਫਰਵਰੀ ਵਿੱਚ ਰੂਸੀ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਯੂਕਰੇਨ ਦੇ ਮੁੱਦੇ ’ਤੇ ਰੂਸ ਖ਼ਿਲਾਫ਼ ਵੋਟ ਪਾਈ ਹੈ।

ਹੋਰ ਪੜ੍ਹੋ ...
  • Share this:

ਨਿਊਯੌਰਕ: ਯੂਕਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ 24 ਅਗਸਤ ਨੂੰ 'ਪ੍ਰਕਿਰਿਆਤਮਕ ਵੋਟ' ਦੌਰਾਨ ਭਾਰਤ ਨੇ ਪਹਿਲੀ ਵਾਰ ਰੂਸ ਦੇ ਖਿਲਾਫ ਵੋਟ ਪਾਈ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਤਾਕਤਵਰ ਸੰਸਥਾ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਵੀਡੀਓ ਟੈਲੀਕਾਨਫਰੰਸ ਰਾਹੀਂ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਸੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਫਰਵਰੀ ਵਿੱਚ ਰੂਸੀ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਯੂਕਰੇਨ ਦੇ ਮੁੱਦੇ ’ਤੇ ਰੂਸ ਖ਼ਿਲਾਫ਼ ਵੋਟ ਪਾਈ ਹੈ।

ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਰੂਸ 'ਤੇ ਆਰਥਿਕ ਅਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ। ਹਾਲਾਂਕਿ ਭਾਰਤ ਨੇ ਯੂਕਰੇਨ ਦੇ ਖਿਲਾਫ ਮਾਸਕੋ ਦੇ ਹਮਲੇ ਲਈ ਰੂਸ ਦੀ ਆਲੋਚਨਾ ਨਹੀਂ ਕੀਤੀ। ਨਵੀਂ ਦਿੱਲੀ ਨੇ ਰੂਸੀ ਅਤੇ ਯੂਕਰੇਨੀ ਪੱਖਾਂ ਨੂੰ ਵਾਰ-ਵਾਰ ਕੂਟਨੀਤੀ ਅਤੇ ਗੱਲਬਾਤ ਦੇ ਰਾਹ 'ਤੇ ਪਰਤਣ ਦਾ ਸੱਦਾ ਦਿੱਤਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਖਤਮ ਕਰਨ ਲਈ ਸਾਰੇ ਕੂਟਨੀਤਕ ਯਤਨਾਂ ਲਈ ਆਪਣਾ ਸਮਰਥਨ ਵੀ ਪ੍ਰਗਟ ਕੀਤਾ ਹੈ।

ਪਾਕਿਸਤਾਨ 'ਚ ਐਮਰਜੈਂਸੀ ਦਾ ਐਲਾਨ, ਭਾਰੀ ਮੀਂਹ ਤੇ ਹੜ੍ਹ ਕਾਰਨ ਹਾਲਾਤ ਵਿਗੜੇ, 900 ਤੋਂ ਵੱਧ ਲੋਕਾਂ ਦੀ ਮੌਤ

ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਸਮੇਂ ਦੋ ਸਾਲ ਦੇ ਕਾਰਜਕਾਲ ਲਈ UNSC ਦਾ ਗੈਰ-ਸਥਾਈ ਮੈਂਬਰ ਹੈ, ਜਿਸ ਦੀ ਮਿਆਦ ਦਸੰਬਰ ਵਿੱਚ ਖਤਮ ਹੋਵੇਗੀ। 24 ਅਗਸਤ ਨੂੰ, ਯੂਐਨਐਸਸੀ ਨੇ ਯੂਕਰੇਨ ਦੀ ਆਜ਼ਾਦੀ ਦੀ 31ਵੀਂ ਵਰ੍ਹੇਗੰਢ 'ਤੇ ਛੇ ਮਹੀਨੇ ਲੰਬੇ ਯੁੱਧ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਕੀਤੀ। ਮੀਟਿੰਗ ਸ਼ੁਰੂ ਹੁੰਦੇ ਹੀ ਸੰਯੁਕਤ ਰਾਸ਼ਟਰ ਵਿੱਚ ਰੂਸੀ ਰਾਜਦੂਤ ਵੈਸੀਲੀ ਏ. ਨੇਬੇਨਜ਼ੀਆ ਨੇ ਵੀਡੀਓ ਕਾਨਫਰੰਸ ਦੁਆਰਾ ਮੀਟਿੰਗ ਵਿੱਚ ਯੂਕਰੇਨੀ ਰਾਸ਼ਟਰਪਤੀ ਦੀ ਭਾਗੀਦਾਰੀ ਦੇ ਸਬੰਧ ਵਿੱਚ ਇੱਕ ਪ੍ਰਕਿਰਿਆਤਮਕ ਵੋਟ ਦੀ ਬੇਨਤੀ ਕੀਤੀ।

ਲਾਟਰੀ ਲੱਗਦਿਆਂ ਹੀ ਬੇਵਫ਼ਾ ਹੋਈ ਪ੍ਰੇਮਿਕਾ, ਪ੍ਰੇਮੀ ਨੂੰ ਧੋਖਾ ਦੇ 34 ਕਰੋੜ ਲੈ ਕੇ ਹੋਈ ਤਿੱਤਰ!

ਇਸ ਸਬੰਧ ਵਿੱਚ ਭਾਰਤ ਸਮੇਤ 13 ਦੇਸ਼ਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਹੱਕ ਵਿੱਚ ਵੋਟਿੰਗ ਕੀਤੀ। ਜਿੱਥੇ ਰੂਸ ਨੇ ਵਿਰੋਧ ਕੀਤਾ, ਉਥੇ ਚੀਨ ਨੇ ਖੁਦ ਨੂੰ ਇਸ ਪ੍ਰਕਿਰਿਆ ਤੋਂ ਦੂਰ ਰੱਖਿਆ। ਰੂਸ ਨੇ ਜ਼ੇਲੇਂਸਕੀ ਦੀ ਸ਼ਮੂਲੀਅਤ 'ਤੇ ਕਿਹਾ ਕਿ ਉਹ ਉਸ ਦਾ ਵਿਰੋਧ ਨਹੀਂ ਕਰਦਾ, ਪਰ ਅਜਿਹੀ ਸ਼ਮੂਲੀਅਤ ਨਿੱਜੀ ਹੋਣੀ ਚਾਹੀਦੀ ਹੈ। ਰੂਸੀ ਰਾਜਦੂਤ ਨੇਬੇਨਜ਼ੀਆ ਨੇ ਕਿਹਾ ਕਿ ਉਹ ਕੋਰੋਨਾ ਤੋਂ ਬਾਅਦ ਸਥਿਤੀ ਠੀਕ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਜ਼ੇਲੇਂਸਕੀ ਦੀ ਸ਼ਮੂਲੀਅਤ ਦਾ ਵਿਰੋਧ ਕਰਦੇ ਹਨ। ਰੂਸ ਦੇ ਇਸੇ ਇਤਰਾਜ਼ 'ਤੇ, ਯੂਐਨਐਸਸੀ ਨੇ ਇੱਕ ਪ੍ਰਕਿਰਿਆਤਮਕ ਵੋਟਿੰਗ ਕਰਵਾਈ ਸੀ, ਜਿਸ ਵਿੱਚ ਭਾਰਤ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਣ ਦਾ ਸਮਰਥਨ ਕੀਤਾ ਸੀ।

Published by:Drishti Gupta
First published:

Tags: Russia, Russia Ukraine crisis, Ukraine