HOME » NEWS » World

ਅਮਰੀਕੀ ਕਾਊਂਟੀ ਦੇ ਜੱਜ ਬਣੇ ਭਾਰਤੀ ਮੂਲ ਕੇ ਪੀ ਜਾਰਜ

News18 Punjab
Updated: January 4, 2019, 9:26 AM IST
share image
ਅਮਰੀਕੀ ਕਾਊਂਟੀ ਦੇ ਜੱਜ ਬਣੇ ਭਾਰਤੀ ਮੂਲ ਕੇ ਪੀ ਜਾਰਜ
ਅਮਰੀਕੀ ਕਾਊਂਟੀ ਦੇ ਜੱਜ ਬਣੇ ਭਾਰਤੀ ਮੂਲ ਕੇ ਪੀ ਜਾਰਜ

  • Share this:
  • Facebook share img
  • Twitter share img
  • Linkedin share img
ਭਾਰਤੀ ਮੂਲ ਦੇ ਕੇ ਪੀ ਜਾਰਜ ਨੇ ਅਮਰੀਕਾ ਦੇ ਟੈਕਸਾਸ ਰਾਜ ਦੀ ਫੋਰਟ ਬੈਂਡ ਕਾਊਂਟੀ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ। ਕੇਰਲ ਨਾਲ ਸਬੰਧ ਰੱਖਦੇ 53 ਸਾਲਾ ਜਾਰਜ ਅਮਰੀਕਾ ਦੀ ਸਭ ਤੋਂ ਭਿੰਨਤਾ ਦੀ ਆਬਾਦੀ ਵਾਲੀ ਕਾਊਂਟੀ ਵਿੱਚ ਜੱਜ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤਵੰਸ਼ੀ ਹਨ।

ਕੋਰਟ ਬੈਂਡ ਕਾਊਂਟੀ ਵਿੱਚ ਭਾਰਤੀ-ਅਮਰੀਕੀਆਂ ਦੀ ਵੱਡੀ ਆਬਾਦੀ ਹੈ। ਇਸ ਦੇ ਇਲਾਵਾ ਇਥੇ 35 ਫੀਸਦੀ ਆਬਾਦੀ ਐਂਗਲੋ, 24 ਫੀਸਦੀ ਹਿਸਪੈਨਿਕਸ (ਸਪੇਨ ਵਾਲੇ), 21 ਫੀਸਦੀ ਏਸ਼ੀਅਨ ਅਤੇ 20 ਫੀਸਦੀ ਅਫਰੀਕੀ ਅਮਰੀਕੀ ਹਨ। ਜਾਰਜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਟਰੱਕ ਡਰਾਈਵਰ ਸਨ ਅਤੇ ਉਹ ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸ਼ਨੀ ਵਿੱਚ ਪੜ੍ਹ ਕੇ ਇਸ ਮੁਕਾਮ ਤੱਕ ਪੁੱਜੇ ਹਨ।

ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਕਾਊਂਟੀ ਜੱਜਾਂ ਦਾ ਕਾਰਜ ਖੇਤਰ ਵੱਖ ਹੈ। ਕਈ ਹੋਰਨਾਂ ਕਾਊਂਟੀਆਂ ਵਾਂਗ ਕੋਰਟ ਬੈਂਡ ਵਿੱਚ ਜੱਜ ਜੁਡੀਸ਼ਲ ਅਤੇ ਪ੍ਰਸ਼ਾਸਨਿਕ ਦੋਵੇਂ ਕੰਮ ਕਰਦੇ ਹਨ। ਜਾਰਜ ਨੇ ਕਿਹਾ ਕਿ ਕੋਰਟ ਬੈਂਡ ਵਿੱਚ 100 ਤੋਂ ਜ਼ਿਆਦਾ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਸਾਡਾ ਪ੍ਰਸ਼ਾਸਨ ਉਨ੍ਹਾਂ ਸਭਾ ਦਾ ਪ੍ਰਤੀਨਿਧਤਾ ਕਰਦਾ ਹੈ।
First published: January 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading