Home /News /international /

Miss World America 2021: ਭਾਰਤ ਦੀ ਸ਼੍ਰੀ ਸੈਨੀ ਨੇ ਜਿੱਤਿਆ ਮਿਸ ਵਰਲਡ ਅਮਰੀਕਾ ਦਾ ਖ਼ਿਤਾਬ

Miss World America 2021: ਭਾਰਤ ਦੀ ਸ਼੍ਰੀ ਸੈਨੀ ਨੇ ਜਿੱਤਿਆ ਮਿਸ ਵਰਲਡ ਅਮਰੀਕਾ ਦਾ ਖ਼ਿਤਾਬ

Miss World America 2021: ਭਾਰਤੀ ਮੂਲ ਦੀ ਅਮਰੀਕੀ ਮਹਿਲਾ ਸ਼੍ਰੀ ਸੈਨੀ ਨੇ ਮਿਸ ਵਰਲਡ

Miss World America 2021: ਭਾਰਤੀ ਮੂਲ ਦੀ ਅਮਰੀਕੀ ਮਹਿਲਾ ਸ਼੍ਰੀ ਸੈਨੀ ਨੇ ਮਿਸ ਵਰਲਡ

 • Share this:
  Miss World America 2021:  ਭਾਰਤੀ ਮੂਲ ਦੀ ਅਮਰੀਕੀ ਮਹਿਲਾ ਸ਼੍ਰੀ ਸੈਨੀ ਨੇ ਮਿਸ ਵਰਲਡ ਅਮਰੀਕਾ 2021 ਦਾ ਤਾਜ ਆਪਣੇ ਨਾਂਅ ਕਰ ਲਿਆ ਹੈ। ਸ਼੍ਰੀ ਸ਼ੈਨੀ ਦੀ ਇਹ ਪ੍ਰਾਪਤੀ ਭਾਰਤ ਲਈ ਵੀ ਬਹੁਤ ਮਾਇਣੇ ਰਖਵਾਉਂਦੀ ਹੈ, ਕਿਉਂਕਿ ਸ਼੍ਰੀ ਸੈਨੀ ਪਹਿਲੀ ਭਾਰਤੀ ਹੈ ਜਿਸ ਨੇ ਮਿਸ ਵਰਲਡ ਅਮਰੀਕਾ ਦਾ ਖ਼ਿਤਾਬ ਜਿੱਤਿਆ ਹੈ। ਦੱਸ ਦਈਏ ਕਿ ਮਿਸ ਵਰਲਡ ਅਮਰੀਕਾ 2021 ਦਾ ਤਾਜਪੋਸ਼ੀ ਸਮਾਰੋਹ ਅਮਰੀਕਾ ਦੇ ਲਾਸ ਐਂਜਲਸ ‘ਚ ਆਯੋਜਤ ਕੀਤਾ ਗਿਆ ਸੀ। ਸ਼੍ਰੀ ਸੈਨੀ ਨੂੰ ਮਿਸ ਵਰਲਡ ਅਮਰੀਕਾ 2021 ਦਾ ਤਾਜ ਮਿਸ ਵਰਲਡ 2017 ਡਾਇਨਾ ਹੇਡਨ ਤੇ ਮਿਸ ਵਰਲਡ ਕੈਨੇਡਾ 2013 ਤਾਨਿਆ ਮੇਮੇ ਵੱਲੋਂ ਪਹਿਨਾਇਆ ਗਿਆ।
  ਦੱਸ ਦਈਏ ਕਿ ਅੱਜ ਤੱਕ ਮਿਸ ਵਰਲਡ ਅਮਰੀਕਾ ਦਾ ਤਾਜ ਕਿਸੇ ਵੀ ਭਾਰਤੀ ਨੇ ਨਹੀਂ ਜਿੱਤਿਆ, ਸ਼੍ਰੀ ਸੈਨੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜਿਸ ਨੇ ਮਿਸ ਵਰਲਡ ਅਮਰੀਕਾ ਦਾ ਤਾਜ ਆਪਣੇ ਨਾਂਅ ਕੀਤਾ ਹੈ। ਸ਼੍ਰੀ ਸ਼ੈਨੀ ਬਾਰੇ ਗੱਲ ਕੀਤੀ ਜਾਏ ਤਾਂ ਉਹ ਵਾਸ਼ਿੰਗਟਨ ਵਿੱਚ ਰਹਿੰਦੀ ਹੈ ਅਤੇ ‘ਐੱਮਡਬਲਿਊਏ ਨੈਸ਼ਨਲ ਬਿਊਟੀ ਵਿਦ ਏ ਪਰਪਜ਼’ ਦੀ ਅਬੈਂਸਡਰ ਵੀ ਹੈ। ਦੱਸ ਦਈਏ ਕਿ ਸ਼੍ਰੀ ਸੈਨੀ ਦਾ ਚਿਹਰਾ ਜਿੰਨਾ ਖ਼ੂਬਸੂਰਤ ਹੈ, ਉਨ੍ਹਾਂ ਦਾ ਦਿਲ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਹੈ। ਇਸ ਦਾ ਪਤਾ ਇਸ ਗੱਲ ਤੋਂ ਚੱਲਦਾ ਹੈ ਕਿ ਉਹ ਸਮਾਜ ਸੇਵਾ ਦੇ ਕੰਮ ਵਿੱਚ ਕਾਫ਼ੀ ਸਰਗਰਮ ਰਹਿੰਦੀ ਹੈ। ਇਸ ਤੋਂ ਇਲਾਵਾ 12 ਸਾਲ ਦੀ ਉਮਰ ਵਿੱਚ ਹੀ ਸੈਨੀ ਨੂੰ ਦਿਲ ਦੀ ਬੀਮਾਰੀ ਕਰਕੇ ਪੇਸਮੇਕਰ ਲਾਉਣਾ ਪਿਆ ਸੀ। ਇਸ ਕਰਕੇ ਉਹ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਿੱਚ ਵੀ ਸਰਗਰਮ ਰਹਿੰਦੀ ਹੈ।

  ਮਿਸ ਵਰਲਡ ਅਮਰੀਕਾ ਦਾ ਤਾਜ ਜਿੱਤਣ ਤੋਂ ਸੈਨੀ ਨੇ ਦੱਸਿਆ ਕਿ ਇੱਕ ਵਾਰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸ ਕਾਰਨ ਉਸ ਦੇ ਚਿਹਰੇ ‘ਤੇ ਵੀ ਕਾਫ਼ੀ ਸੱਟਾਂ ਆਈਆਂ ਸੀ, ਪਰ ਉਨ੍ਹਾਂ ਨੇ ਕਦੇ ਵੀ ਇਸ ਚੀਜ਼ ਨੂੰ ਆਪਣੀ ਸਫ਼ਲਤਾ ਦੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ। ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਬੇਹੱਦ ਖ਼ੁਸ਼ ਹਨ, ਪਰ ਨਾਲ ਹੀ ਥੋੜੀ ਘਬਰਾਹਟ ਵੀ ਹੈ। ਇਸ ਸਮੇਂ ਜੋ ਉਨ੍ਹਾਂ ਦਾ ਹਾਲ ਹੇੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰ ਪਾਉਣਾ ਉਨ੍ਹਾਂ ਦੇ ਲਈ ਔਖਾ ਹੈ।

  ਸੈਨੀ ਨੇ ਆਪਣੀ ਸਫ਼ਲਤਾ ਦੇ ਸਿਹਰਾ ਆਪਣੇ ਮਾਪਿਆਂ ਦੇ ਸਿਰ ਬੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਸੈਨੀ ਤੇ ਉਸ ਦੇ ਸੁਪਨਿਆਂ ਦਾ ਸਾਥ ਦਿੱਤਾ ਹੈ। ਸੈਨੀ ਨੇ ਆਪਣੀ ਜਿੱਤ ਦੀ ਖ਼ਬਰ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੇ ਮੋਢੇ ‘ਤੇ ਅਮਰੀਕਾ ਦੀ ਸੇਵਾ ਕਰਨ ਦੀ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਏਗੀ।
  Published by:Amelia Punjabi
  First published:

  Tags: America, Beauty, Indian-American, News, News18, USA, World, World news

  ਅਗਲੀ ਖਬਰ