ਲੰਡਨ: ਬ੍ਰਿਟੇਨ 'ਚ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ। ਨਵੀਂ ਲੀਡਰਸ਼ਿਪ ਲਈ ਵੋਟਿੰਗ ਵਿੱਚ ਸਿਰਫ਼ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੀ ਹਿੱਸਾ ਲੈਣਗੇ ਅਤੇ ਚੁਣਿਆ ਗਿਆ ਆਗੂ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ(Boris Johnson) ਦੀ ਥਾਂ ਲੈਣਗੇ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਵਿਦੇਸ਼ ਮੰਤਰੀ ਲਿਜ਼ ਟਰਸ ਅਤੇ ਸਾਬਕਾ ਚਾਂਸਲਰ ਰਿਸ਼ੀ ਸੁਨਕ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿਚਾਲੇ ਕਰਵਾਏ ਗਏ ਸਰਵੇਖਣ ਮੁਤਾਬਕ ਲਿਜ਼ ਟਰਸ ਫਿਲਹਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹੈ।
ਇਸ ਦੌਰਾਨ ਬ੍ਰਿਟੇਨ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀ ਰਿਸ਼ੀ ਸੁਨਕ ਦੀ ਜਿੱਤ ਲਈ ਅਰਦਾਸ ਕਰ ਰਹੇ ਹਨ। ਇੰਡੀਆ ਟੂਡੇ ਦੇ ਅਨੁਸਾਰ, ਭਾਰਤੀ ਪ੍ਰਵਾਸੀਆਂ ਨੇ ਉਨ੍ਹਾਂ ਦੀ ਜਿੱਤ ਲਈ ਹਵਨ ਦਾ ਆਯੋਜਨ ਕੀਤਾ। ਸੀਕੇ ਨਾਇਡੂ, ਇੱਕ ਬ੍ਰਿਟਿਸ਼ ਭਾਰਤੀ ਨੇ ਕਿਹਾ, 'ਅਸੀਂ ਉਨ੍ਹਾਂ ਲਈ ਪ੍ਰਾਰਥਨਾ ਇਸ ਲਈ ਨਹੀਂ ਕਰ ਰਹੇ ਹਾਂ ਕਿ ਉਹ ਇੱਕ ਭਾਰਤੀ ਹੈ, ਸਗੋਂ ਇਸ ਲਈ ਕਿ ਉਨ੍ਹਾਂ ਕੋਲ ਸਮਰੱਥਾ ਹੈ ਅਤੇ ਉਹ ਸਾਨੂੰ ਮੁਸੀਬਤ ਵਿੱਚੋਂ ਕੱਢ ਸਕਦੇ ਹਨ।'
ਭਾਰਤੀ ਪ੍ਰਵਾਸੀ ਦਾ ਦਬਦਬਾ
ਭਾਰਤੀ ਪ੍ਰਵਾਸੀ ਯੂਕੇ ਵਿੱਚ ਸਭ ਤੋਂ ਵੱਡੀ ਨਸਲੀ ਘੱਟ ਗਿਣਤੀਆਂ ਵਿੱਚੋਂ ਇੱਕ ਹੈ। ਇੱਥੇ ਲਗਭਗ 15 ਲੱਖ ਲੋਕ ਰਹਿੰਦੇ ਹਨ, ਜੋ ਕਿ ਕੁੱਲ ਆਬਾਦੀ ਦਾ ਲਗਭਗ 2.5 ਪ੍ਰਤੀਸ਼ਤ ਹੈ। ਇੱਕ ਅੰਦਾਜ਼ੇ ਮੁਤਾਬਕ ਇਹ 2.5 ਫੀਸਦੀ ਲੋਕ ਜੀਡੀਪੀ ਵਿੱਚ ਲਗਭਗ 6 ਫੀਸਦੀ ਯੋਗਦਾਨ ਪਾਉਂਦੇ ਹਨ। ਇਕ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਭਾਰਤੀ ਕੰਪਨੀਆਂ ਦੀ ਗਿਣਤੀ 805 ਤੋਂ ਵਧ ਕੇ 900 ਹੋ ਗਈ ਹੈ, ਇਸ ਤਰ੍ਹਾਂ ਮਾਲੀਆ ਵਧ ਕੇ 54.4 ਬਿਲੀਅਨ ਪੌਂਡ ਹੋ ਗਿਆ ਹੈ, ਜੋ ਕਿ 2021 ਵਿਚ 50.8 ਬਿਲੀਅਨ ਪੌਂਡ ਸੀ।
ਸਰਵੇਖਣ 'ਚ ਅੱਗੇ ਕੌਣ?
'ਕੰਜ਼ਰਵੇਟਿਵ ਹੋਮ' ਵੈੱਬਸਾਈਟ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪਾਰਟੀ ਦੇ 58 ਫੀਸਦੀ ਮੈਂਬਰਾਂ ਨੇ ਟਰਸ ਦਾ ਸਮਰਥਨ ਕੀਤਾ ਹੈ। ਨਵੇਂ ਨੇਤਾ 5 ਸਤੰਬਰ ਤੋਂ 10 ਡਾਊਨਿੰਗ ਸਟ੍ਰੀਟ ਵਿਖੇ ਅਹੁਦਾ ਸੰਭਾਲੇਗਾ। ਸਾਬਕਾ ਵਿੱਤ ਮੰਤਰੀ ਸੁਨਕ ਨੂੰ 26 ਫੀਸਦੀ ਸਮਰਥਨ ਮਿਲਿਆ, ਜਦੋਂ ਕਿ 12 ਫੀਸਦੀ ਉਨ੍ਹਾਂ ਦੇ ਫੈਸਲੇ ਨੂੰ ਲੈ ਕੇ ਅਨਿਸ਼ਚਿਤ ਸਨ। ਇਹ ਦੂਸਰੀ ਵੋਟ ਹੈ ਜਿਸ ਵਿੱਚ ਕੈਬਨਿਟ ਮੰਤਰੀ ਟਰਸ ਨੂੰ ਭਾਰਤੀ ਮੂਲ ਦੇ ਸੁਨਕ ਉੱਤੇ ਬੜ੍ਹਤ ਦਿਖਾਈ ਗਈ ਹੈ। YouGov 'ਤੇ ਪਹਿਲੇ ਸਰਵੇਖਣ ਨੇ ਦਿਖਾਇਆ ਕਿ ਟਰਸ ਸਾਰੇ ਉਮਰ ਸਮੂਹਾਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਮਰਦਾਂ ਅਤੇ ਔਰਤਾਂ ਵਿਚਕਾਰ ਸਨਕ ਤੋਂ ਅੱਗੇ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, World, World news