Home /News /international /

ਚੀਨ ’ਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ, ਭਾਰਤੀ ਸਫ਼ਾਰਤਖਾਨੇ ਵੱਲੋਂ ਗਣਤੰਤਰ ਦਿਵਸ ਸਮਾਗਮ ਰੱਦ

ਚੀਨ ’ਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ, ਭਾਰਤੀ ਸਫ਼ਾਰਤਖਾਨੇ ਵੱਲੋਂ ਗਣਤੰਤਰ ਦਿਵਸ ਸਮਾਗਮ ਰੱਦ

  • Share this:

ਚੀਨ ’ਚ ਖ਼ਤਰਨਾਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ ਜਦਕਿ 830 ਵਿਅਕਤੀ ਵਾਇਰਸ ਤੋਂ ਪੀੜਤ ਹਨ। ਅਧਿਕਾਰੀਆਂ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਅੱਠ ਸ਼ਹਿਰਾਂ ’ਚ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਵੂਹਾਨ ’ਚ ਸਾਰੀ ਟਰਾਂਸਪੋਰਟ ਨੂੰ ਰੋਕ ਦਿੱਤਾ ਗਿਆ ਹੈ। ਕੋਰੋਨਾਵਾਇਰਸ ਫੈਲਣ ਕਰਕੇ ਚੀਨ ’ਚ ਭਾਰਤੀ ਸਫ਼ਾਰਤਖਾਨੇ ਨੇ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਮਿਸ਼ਨ ਨੇ ਸੋਸ਼ਲ ਮੀਡੀਆ ’ਤੇ 26 ਜਨਵਰੀ ਨੂੰ ਹੋਣ ਵਾਲੇ ਸਮਾਗਮ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ।

ਚੀਨ ਤੋਂ ਪਰਤੇ ਕੇਰਲ ਦੇ 7, ਮੁੰਬਈ ਦੇ 2, ਬੰਗਲੌਰ ਤੇ ਹੈਦਰਾਬਾਦ ਦੇ 1-1 ਵਿਅਕਤੀ ਨੂੰ ਹਸਪਤਾਲਾਂ ’ਚ ਇਹਤਿਆਤ ਵਜੋਂ ਰੱਖਿਆ ਗਿਆ ਹੈ। ਕੇਰਲ ’ਚ ਅਧਿਕਾਰੀਆਂ ਨੇ ਕਿਹਾ ਕਿ 73 ਵਿਅਕਤੀਆਂ ਨੂੰ ਘਰਾਂ ’ਚ 28 ਦਿਨਾਂ ਲਈ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮੁੰਬਈ ਦੇ ਕਸਤੂਰਬਾ ਹਸਪਤਾਲ ਅਤੇ ਦਿੱਲੀ ਦੇ ਏਮਜ਼ ਹਸਪਤਾਲ ’ਚ ਵਿਸ਼ੇਸ਼ ਵਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਮੁਲਕ ’ਚ ਕੋਈ ਵੀ ਵਿਅਕਤੀ ਕੋਰੋਨਾਵਾਇਰਸ ਤੋਂ ਪੀੜਤ ਨਹੀਂ ਮਿਲਿਆ ਹੈ।

ਹੁਬੇਈ ਦੇ ਅਧਿਕਾਰੀਆਂ ਨੇ ਸਾਰੇ ਸਕੂਲਾਂ ਨੂੰ ਅਜੇ ਨਾ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਚੀਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਿਹੜੇ ਵਿਅਕਤੀ ਵੂਹਾਨ ਨਹੀਂ ਗਏ ਸਨ, ਉਹ ਵੀ ਕੋਰੋਨਾਵਾਇਰਸ ਤੋਂ ਪੀੜਤ ਹਨ। ਚੀਨ ਦੇ ਵਿੱਤ ਮੰਤਰਾਲੇ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੁਬੇਈ ਦੇ ਅਧਿਕਾਰੀਆਂ ਨੂੰ ਇਕ ਅਰਬ ਯੁਆਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵੂਹਾਨ ’ਚ ਪਾਬੰਦੀਆਂ ਲੱਗਣ ਨਾਲ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ।

ਸ਼ਹਿਰ ’ਚ ਕਰੀਬ 700 ਭਾਰਤੀ ਵਿਦਆਰਥੀ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਭਾਰਤੀ ਸਫ਼ਾਰਤਖਾਨੇ ਨੇ ਹੈਲਪਲਾਈਨ ਸ਼ੁਰੂ ਕੀਤੀ ਹੈ ਅਤੇ ਚੀਨੀ ਅਧਿਕਾਰੀਆਂ ਨੂੰ ਬਚੇ ਹੋਏ ਵਿਦਿਆਰਥੀਆਂ ਨੂੰ ਭੋਜਨ ਅਤੇ ਹੋਰ ਸਾਮਾਨ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਹੈ। ਉਧਰ ਦੱਖਣੀ ਕੋਰੀਆ ’ਚ ਕੋਰੋਨਾਵਾਇਰਸ ਦਾ ਦੂਜੇ ਕੇਸ ਸਾਹਮਣੇ ਆਇਆ ਹੈ। ਉਧਰ ਚੀਨ ਤੋਂ ਆਪਣੇ ਮੁਲਕ ਨੇਪਾਲ ਪਰਤੇ ਵਿਦਿਆਰਥੀ ’ਚ ਕੋਰੋਨਾਵਾਇਰਸ ਦੇ ਲੱਛਣ ਮਿਲੇ ਹਨ।

Published by:Gurwinder Singh
First published:

Tags: Beijing, China coronavirus, Indian