Home /News /international /

ਮੁਸਲਿਮ ਵਿਰੋਧੀ ਪੋਸਟ ਕਰਨ ‘ਤੇ ਕੈਨੇਡਾ ‘ਚ ਭਾਰਤੀ ਨੂੰ ਨੌਕਰੀ ਤੋਂ ਕੱਢਿਆ

ਮੁਸਲਿਮ ਵਿਰੋਧੀ ਪੋਸਟ ਕਰਨ ‘ਤੇ ਕੈਨੇਡਾ ‘ਚ ਭਾਰਤੀ ਨੂੰ ਨੌਕਰੀ ਤੋਂ ਕੱਢਿਆ

ਮੁਸਲਿਮ ਵਿਰੋਧੀ ਪੋਸਟ ਕਰਨ ‘ਤੇ ਕੈਨੇਡਾ ‘ਚ ਭਾਰਤੀ ਨੂੰ ਨੌਕਰੀ ਤੋਂ ਕੱਢਿਆ

ਮੁਸਲਿਮ ਵਿਰੋਧੀ ਪੋਸਟ ਕਰਨ ‘ਤੇ ਕੈਨੇਡਾ ‘ਚ ਭਾਰਤੀ ਨੂੰ ਨੌਕਰੀ ਤੋਂ ਕੱਢਿਆ

ਕਨੇਡਾ ਵਿਚ ਇਕ ਭਾਰਤੀ ਨਾਗਰਿਕ ਨੇ ਇਕ ਐਂਟੀ ਮੁਸਲਿਮ ਪੋਸਟ ਲਿਖੀ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

  • Share this:
    ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਮੁਸਲਿਮ ਵਿਰੋਧੀ ਪੋਸਟਾਂ ਪਾਉਣ ਕਾਰਨ ਆਪਣੀ ਨੌਕਰੀ ਗੁਆਉਣੀ ਪਈ ਹੈ। ਤਾਜਾ ਮਾਮਲਾ ਕੈਨੇਡਾ ਦਾ ਹੈ। ਕਨੇਡਾ ਵਿੱਚ ਕੰਮ ਕਰਨ ਵਾਲੇ ਇੱਕ ਭਾਰਤੀ ਨੂੰ ਉਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸਨੇ ਸੋਸ਼ਲ ਮੀਡੀਆ ਉੱਤੇ ਇੱਕ ਮੁਸਲਿਮ ਵਿਰੋਧੀ ਪੋਸਟ ਲਿਖੀ ਸੀ।

    ਹਾਲ ਹੀ ਵਿਚ ਭਾਰਤ ਦੀ ਇਸਲਾਮਫੋਬੀਆ ਨੂੰ ਲੈ ਕੇ ਵਿਦੇਸ਼ਾਂ ਵਿਚ ਕਾਫ਼ੀ ਆਲੋਚਨਾ ਹੋਈ ਹੈ। ਖ਼ਾਸਕਰ ਅਰਬ ਦੇਸ਼ਾਂ ਨੇ ਇਸ ਦੀ ਅਲੋਚਨਾ ਕੀਤੀ ਹੈ ਅਤੇ ਇਥੇ ਕੰਮ ਕਰਨ ਵਾਲੇ ਅਜਿਹੇ ਲੋਕਾਂ ਨੂੰ ਬਰਖਾਸਤ ਕਰ ਦਿੱਤਾ ਹੈ, ਜੋ ਸੋਸ਼ਲ ਮੀਡੀਆ ਉੱਤੇ ਮੁਸਲਿਮ ਵਿਰੋਧੀ ਟਿੱਪਣੀਆਂ ਕਰ ਰਹੇ ਸਨ।

    ਇਕ ਭਾਰਤੀ ਨੇ ਅਜਾਨ ‘ਚ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਇਕ ਪੋਸਟ ਲਿਖਿਆ

    ਕਨੇਡਾ ਵਿੱਚ ਰਵੀ ਹੁੱਡਾ ਨਾਮ ਦੇ ਇੱਕ ਵਿਅਕਤੀ ਨੂੰ ਮੁਸਲਮਾਨਾਂ ਬਾਰੇ ਟਿੱਪਣੀ ਕਰਨ ਕਰਕੇ  ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਰਵੀ ਕਨੈਡਾ ਵਿਚ ਰੀਅਲ ਅਸਟੇਟ ਏਜੰਟ ਵਜੋਂ ਕੰਮ ਕਰਦਾ ਸੀ। ਇਹ ਵਿਵਾਦ ਅਜਾਨ ਵਿਚ ਮੁਸਲਮਾਨਾਂ ਲਈ ਲਾਊਡ ਸਪੀਕਰਾਂ ਦੀ ਵਰਤੋਂ ਬਾਰੇ ਹੈ। ਹਾਲ ਹੀ ਵਿਚ, ਟੋਰਾਂਟੋ ਵਿਚ ਰਮਜ਼ਾਨ ਦੇ ਮਹੀਨੇ ਵਿਚ ਮੁਸਲਮਾਨਾਂ ਨੂੰ ਅਜਾਨ ਲਈ ਲਾਊਡ ਸਪੀਕਰਾਂ ਦੀ ਵਰਤੋਂ ਕਰਨ ਦੀ ਆਗਿਆ ਸੀ.

    ਕੈਨੇਡੀਅਨ ਸ਼ਹਿਰ ਬਰੈਂਪਟਨ ਦੇ ਮੇਅਰ ਨੇ ਟਵੀਟ ਕੀਤਾ ਕਿ ਨੁਆਇਜ (ਸ਼ੋਰ) ਲਾਅ ਵਿਚ ਪਹਿਲਾਂ ਚਰਚ ਦੀ ਘੰਟੀ ਦੀ ਆਵਾਜ਼ ਨੂੰ ਮਨਜ਼ੂਰੀ ਦਿੱਤੀ ਗਈ ਸੀ। 1984 ਦੇ ਇਸ ਕਾਨੂੰਨ ਵਿਚ ਹੁਣ ਸਾਰੇ ਧਰਮ ਸ਼ਾਮਲ ਕੀਤੇ ਗਏ ਹਨ। ਪਰ ਉਨ੍ਹਾਂ ਨੂੰ ਸ਼ੋਰ ਲਈ ਤੈਅ ਡੇਸੀਬਲ ਨੂੰ ਮੰਨਣਾ ਪਏਗਾ। ਮੇਅਰ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਮੁਸਲਮਾਨ ਸੂਰਜ ਡੁੱਬਣ ਵੇਲੇ ਲਾਊਡਸਪੀਕਰ ਦੀ ਵਰਤੋਂ ਵੀ ਕਰ ਸਕਦੇ ਹਨ।

    ਰਵੀ ਨੇ ਲਾਊਡਸਪੀਕਰ ਦੀ ਵਰਤੋਂ ਨੂੰ ਮਨਜੂਰੀ ਦੇਣ ਦੀ ਆਲੋਚਨਾ ਕੀਤੀ  

    ਇਸ ਟਵੀਟ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਰਵੀ ਹੁੱਡਾ ਨੇ ਮੇਅਰ ਦੇ ਇਸ ਟਵੀਟ ‘ਤੇ ਮੁਸਲਿਮ ਵਿਰੋਧੀ ਪੋਸਟ ਲਿਖੀ। ਫੈਸਲੇ ਦੀ ਅਲੋਚਨਾ ਕਰਦਿਆਂ ਰਵੀ ਹੁੱਡਾ ਨੇ ਲਿਖਿਆ ਕਿ ਹੁਣ ਊਠਾਂ ਅਤੇ ਬੱਕਰੀਆਂ ਚਰਾਉਣ ਲਈ ਵੱਖਰੀ ਲੇਨ ਦਾ ਪ੍ਰਬੰਧ ਕੀਤਾ ਜਾਵੇਗਾ। ਕੁਰਬਾਨੀ ਦੇ ਨਾਮ 'ਤੇ ਘਰ 'ਚ ਜਾਨਵਰ ਮਾਰੇ ਜਾਣਗੇ। ਔਰਤਾਂ ਲਈ ਸਿਰ ਤੋਂ ਪੈਰ ਤੱਕ ਬੁਰਕੇ ਵਿਚ ਰਹਿਣ ਲਈ ਕਾਨੂੰਨ ਬਣਾਇਆ ਜਾਵੇਗਾ। ਵੋਟਾਂ ਲਈ ਮੂਰਖਾਂ ਨੂੰ ਭਰਮਾਉਣ ਲਈ ਕੁਝ ਵੀ ਕੀਤਾ ਜਾ ਰਿਹਾ ਹੈ।

    ਰਵੀ ਹੁੱਡਾ ਦਾ ਇਹ ਟਵਿਟ ਵਾਇਰਲ ਹੋ ਗਿਆ। ਹਾਲਾਂਕਿ ਬਾਅਦ ਵਿਚ ਉਸ ਨੇ ਟਵਿਟ ਡਲਿਟ ਕਰ ਦਿੱਤਾ ਸੀ। ਪਰ ਉਦੋਂ ਤੱਕ ਟਵਿਟ ਦੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਚੁੱਕਾ ਸੀ। ਇਸ ਤੋਂ ਬਾਅਦ ਕੈਨੇਡਾ ਦੇ ਐਂਟੀ ਹੇਟ ਨੈਟਵਰਕ ਨੇ ਇਸ ਟਵਿਟ ਖਿਲਾਫ ਕਾਰਵਾਈ ਦੀ ਮੰਗੀ ਕੀਤੀ। ਰਵੀ ਵਿਰੁੱਧ ਕਾਰਵਾਈ ਦੀ ਮੰਗ ਦੇ ਜੋਰ ਫੜ੍ਹਣ ਉਤੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਰਵੀ ਦੀ ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਉਸ ਦੇ ਟਵੀਟ ਨਾਲ ਸਹਿਮਤ ਨਹੀਂ ਹਨ ਅਤੇ ਅਜਿਹਾ ਕਰਨ ਕਾਰਨ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
    Published by:Ashish Sharma
    First published:

    Tags: Canada, Muslim, Social media

    ਅਗਲੀ ਖਬਰ