HOME » NEWS » World

ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਗੱਡੇ ਆਸਟ੍ਰੇਲੀਆ ਵਿਚ ਝੰਡੇ

News18 Punjab
Updated: May 22, 2019, 8:54 AM IST
ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਗੱਡੇ ਆਸਟ੍ਰੇਲੀਆ ਵਿਚ ਝੰਡੇ
News18 Punjab
Updated: May 22, 2019, 8:54 AM IST
ਭਾਰਤੀ ਮੂਲ ਦੇ ਲਿਬਰਲ ਉਮੀਦਵਾਰ ਡੇਵ ਸ਼ਰਮਾ ਆਸਟ੍ਰੇਲਿਆਈ ਸੰਸਦ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਸੰਘੀ ਚੋਣਾਂ 'ਚ ਸਿਡਨੀ ਦੇ ਉਪਨਗਰ ਵੈਂਟਵਰਥਿਨ ਸੀਟ ਤੋਂ ਜਿੱਤ ਦਰਜ ਕੀਤੀ ਹੈ। 43 ਸਾਲਾ ਸ਼ਰਮਾ ਨੇ ਆਜ਼ਾਦ ਉਮੀਦਵਾਰ ਕੇਰੀ ਫਲੇਪਸ ਨੂੰ ਹਰਾਇਆ। ਉਨ੍ਹਾਂ ਨੂੰ 51.16 ਫ਼ੀਸਦੀ ਵੋਟ ਮਿਲੇ। ਇਸੇ ਸੀਟ 'ਤੇ ਸਿਰਫ਼ ਛੇ ਮਹੀਨੇ ਪਹਿਲਾਂ ਹੋਈ ਜ਼ਿਮਨੀ ਚੋਣ 'ਚ ਫਲੇਪਸ ਦੇ ਹੱਥੋਂ ਸ਼ਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਚੋਣ ਜਿੱਤਣ ਮਗਰੋਂ ਸ਼ਰਮਾ ਨੇ ਇਕ ਟਵੀਟ 'ਚ ਲਿਖਿਆ, 'ਵੈਂਟਵਰਥਿਨ ਦੀ ਜਨਤਾ ਨੇ ਮੇਰੇ 'ਤੇ ਯਕੀਨ ਵਿਖਾਇਆ ਜਿਸ ਦਾ ਮੈਂ ਬੇਹੱਦ ਧੰਨਵਾਦੀ ਹਾਂ। ਮੈਂ ਸੰਸਦ ਤੇ ਪਾਰਟੀ ਦੇ ਅੰਦਰ ਉਨ੍ਹਾਂ ਦੀ ਆਵਾਜ਼ ਬਣਨ ਲਈ ਉਤਸੁਕ ਹਾਂ।' ਸ਼ਰਮਾ ਨੇ ਉਨ੍ਹਾਂ ਸਵਾਲਾਂ ਨੂੰ ਟਾਲ ਦਿੱਤਾ ਜਿਨ੍ਹਾਂ 'ਚ ਇਹ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੇ ਕੈਬਨਿਟ 'ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ ਕਿ ਉਨ੍ਹਾਂ ਦਾ ਧਿਆਨ ਚੰਗਾ ਸਥਾਨਕ ਜਨ ਪ੍ਰਤੀਨਿਧੀ ਬਣਨ 'ਤੇ ਰਹੇਗਾ। ਸ਼ਰਮਾ ਸਾਲ 2013 ਤੋਂ ਲੈ ਕੇ 2017 ਤੱਕ ਇਜ਼ਰਾਈਲ 'ਚ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਹਨ।

Loading...
ਸ਼ਰਮਾ ਦੇ ਪਿਤਾ ਭਾਰਤੀ ਤੇ ਮਾਂ ਆਸਟ੍ਰੇਲਿਆਈ ਹਨ। ਉਨ੍ਹਾਂ ਦਾ ਪਰਿਵਾਰ ਬੀਤੀ ਸਦੀ ਦੇ ਅੱਠਵੇਂ ਦਹਾਕੇ ਤੋਂ ਸਿਡਨੀ 'ਚ ਰਹਿ ਰਿਹਾ ਹੈ। ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ 'ਚ ਭਾਰਤੀ ਮੂਲ ਦੇ 10 ਤੋਂ ਵੱਧ ਉਮੀਦਵਾਰ ਮੈਦਾਨ 'ਚ ਸਨ। ਸੱਤਾਧਾਰੀ ਲਿਬਰਲ ਪਾਰਟੀ ਦੇ ਵਿਵੇਕ ਸਿੰਘਾ, ਸਚਿਨ ਜੋਸ਼ੀ ਤੇ ਹੇਮੰਤ ਸ਼ਰਮਾ ਨੂੰ ਵੀ ਉਮੀਦਵਾਰ ਬਣਾਇਆ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
First published: May 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...