ਬ੍ਰਿਟੇਨ ‘ਚ ਸਿੱਖ ਡਰਾਈਵਰ ਨੂੰ ਤਾਲੀਬਾਨੀ ਦਸਦਿਆਂ, ਪਗੜੀ ਉਤਾਰ ਕੇ ਕੁੱਟਮਾਰ ਕੀਤੀ

ਭਾਰਤ ਵਿਚ ਪੈਦਾ ਹੋਏ ਸਿੱਖ ਟੈਕਸੀ ਡਰਾਈਵਰ ਨੂੰ ਬ੍ਰਿਟੇਨ ਵਿਚ ਤਾਲੀਬਾਨੀ ਹੋਣ ਦੇ ਸ਼ੱਕ ਵਿਚ ਚਾਰ ਲੋਕਾਂ ਨੇ ਕੁੱਟਿਆ।

ਬ੍ਰਿਟੇਨ ‘ਚ ਸਿੱਖ ਡਰਾਈਵਰ ਨੂੰ ਤਾਲੀਬਾਨੀ ਦਸਦਿਆਂ ਕੁੱਟਮਾਰ ਕੀਤੀ (file photo)

 • Share this:
  ਲੰਡਨ- ਭਾਰਤ ਵਿਚ ਪੈਦਾ ਹੋਏ ਸਿੱਖ ਟੈਕਸੀ ਡਰਾਈਵਰ ਨੂੰ ਬ੍ਰਿਟੇਨ ਵਿਚ ਤਾਲੀਬਾਨੀ ਹੋਣ ਦੇ ਸ਼ੱਕ ਵਿਚ ਚਾਰ ਲੋਕਾਂ ਨੇ ਕੁੱਟਿਆ। 41 ਸਾਲਾ ਵਿਨੀਤ ਸਿੰਘ ਨੇ ਐਤਵਾਰ ਰਾਤ ਨੂੰ ਦੱਖਣ-ਪੂਰਬੀ ਇੰਗਲੈਂਡ ਦੇ ਰੀਡਿੰਗ ਸ਼ਹਿਰ ਦੇ ਗਰੋਸਵੇਨਰ ਕੈਸੀਨੋ ਤੋਂ ਆਪਣੀ ਟੈਕਸੀ ਵਿੱਚ ਚਾਰ ਲੋਕਾਂ ਨੂੰ ਬਿਠਾਇਆ। ਕੁਝ ਸਮੇਂ ਬਾਅਦ ਉਨ੍ਹਾਂ ਚਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਤਾਲਿਬਾਨ ਹੋ? ਇਸ ਤੋਂ ਬਾਅਦ ਵਿਨੀਤ ਸਿੰਘ ਨੂੰ ਯਾਤਰੀਆਂ ਦੀ ਜ਼ੁਬਾਨੀ ਅਤੇ ਸਰੀਰਕ ਸ਼ੋਸ਼ਣ ਝੱਲਣਾ ਪਿਆ। ਇਸ ਘਟਨਾ ਦੀ ਸ਼ਿਕਾਇਤ ਤੋਂ ਬਾਅਦ ਯੂਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਵਿਨੀਤ ਸਿੰਘ ਨੇ ਦੱਸਿਆ ਕਿ ਚਾਰ ਯਾਤਰੀ ਅੰਗਰੇਜ਼ ਸਨ। ਜਦੋਂ ਉਹ ਗੱਡੀ ਚਲਾ ਰਹੇ ਸਨ ਤਾਂ ਇਕ ਯਾਤਰੀ ਨੇ ਉਸ ਦੇ ਸਿਰ ਉਤੇ ਥੱਪੜ ਮਾਰ ਦਿੱਤਾ ਜਦਕਿ ਇਕ ਹੋਰ ਯਾਤਰੀ ਨੇ ਉਸ ਦੀ ਸੀਟ ਨੂੰ ਪਿਛੇ ਤੋਂ ਲੱਤ ਮਾਰ ਦਿੱਤੀ ਅਤੇ ਉਸ ਨੂੰ ਧੱਕਾ ਦਿੱਤਾ। ਯਾਤਰੀ ਨੇ ਉਸਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ। ਵਿਨੀਤ ਨੇ ਕਿਹਾ ਕਿ ਇਹ ਬਹੁਤ ਬੁਰਾ ਅਨੁਭਵ ਹੈ ਅਤੇ ਮੈਂ ਇਕ ਧਾਰਮਿਕ ਵਿਅਕਤੀ ਹਾਂ ਅਤੇ ਪੱਗ ਮੇਰੇ ਲਈ ਮਾਣ ਵਾਲੀ ਗੱਲ ਹੈ। ਉਸਨੇ ਕਿਹਾ ਕਿ ਉਸਨੇ ਚਾਰੇ ਯਾਤਰੀਆਂ ਨੂੰ ਦਸਤਾਰ ਦੀ ਧਾਰਮਿਕ ਮਹੱਤਤਾ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਇਸ ਨੂੰ ਨਾ ਛੂਹਣ ਦੀ ਅਪੀਲ ਕੀਤੀ। ਇਸ ਘਟਨਾ ਤੋਂ ਦੁਖੀ ਵਿਨੀਤ ਨੂੰ ਯਕੀਨ ਹੈ ਕਿ ਇਹ ਹਮਲਾ ਨਾ ਸਿਰਫ ਨਸਲਵਾਦ ਤੋਂ ਪ੍ਰੇਰਿਤ ਸੀ ਬਲਕਿ ਚਾਰ ਯਾਤਰੀ ਨਫ਼ਰਤ ਨਾਲ ਭਰੇ ਹੋਏ ਸਨ।

  ਵਿਨੀਤ ਅਸਲ ਵਿੱਚ ਇੱਕ ਸੰਗੀਤ ਦਾ ਅਧਿਆਪਕ ਹੈ

  ਵਿਨੀਤ ਸਿੰਘ, ਆਪਣੀ ਪਤਨੀ ਅਤੇ ਬੱਚਿਆਂ ਨਾਲ ਟਾਇਲਹਰਸਟ ਵਿਚ ਰਹਿੰਦਾ ਹੈ ਅਤੇ ਬਰਕਸ਼ਾਾਇਰ ਦੇ ਸਲੋਫ ਦੇ ਇਕ ਸਕੂਲ ਵਿਚ ਸੰਗੀਤ ਦੇ ਅਧਿਆਪਕ ਵਜੋਂ ਕੰਮ ਕਰਦਾ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਉਸਦੇ ਸੰਗੀਤ ਦੀ ਅਧਿਆਪਕ ਦੀ ਨੌਕਰੀ ਖਤਮ ਹੋ ਗਈ। ਇਹੀ ਕਾਰਨ ਹੈ ਕਿ ਉਸਨੂੰ ਘਰ ਚਲਾਉਣ ਲਈ ਟੈਕਸੀ ਚਲਾਉਣੀ ਪਈ।

  ਵਿਨੀਤ ਸਿੰਘ ਨੇ ਕਿਹਾ ਕਿ ਇਸ ਡਰਾਉਣੇ ਤਜ਼ਰਬੇ ਤੋਂ ਬਾਅਦ ਉਹ ਨਾਈਟ ਸ਼ਿਫਟ ਵਿੱਚ ਟੈਕਸੀ ਨਹੀਂ ਚਲਾਉਣਗੇ। ਉਹ ਅਜੇ ਵੀ ਬਹੁਤ ਡਰੇ ਹੋਏ ਹਨ। ਉਸ ਨੇ ਕਿਹਾ ਕਿ ਇਹ ਚਾਰ ਯਾਤਰੀ ਟੈਕਸੀ 'ਤੇ ਚੜ੍ਹਦਿਆਂ ਚੰਗਾ ਵਿਵਹਾਰ ਕਰ ਰਹੇ ਸਨ, ਪਰ ਹੌਲੀ ਹੌਲੀ ਉਹ ਨਸਲਵਾਦ ਵਿਚ ਫਸ ਗਏ ਅਤੇ ਉਨ੍ਹਾਂ ਦਾ ਵਿਵਹਾਰ ਹਿੰਸਕ ਹੋ ਗਿਆ।
  Published by:Ashish Sharma
  First published: