ਆਬੂਧਾਬੀ ਵਿਚ ਪੰਜਵੀਂ ਕਲਾਸ ਦੇ ਭਾਰਤੀ ਵਿਦਿਆਰਥੀ ਨੇ ਸਫ਼ਾਈ ਤੇ ਖੇਤੀ ਕਰਨ ਵਾਲੇ ਰੋਬੋਟ ਬਣਾਏ

Abhishek Bhardwaj | News18 Punjab
Updated: April 12, 2019, 5:25 PM IST
ਆਬੂਧਾਬੀ ਵਿਚ ਪੰਜਵੀਂ ਕਲਾਸ ਦੇ ਭਾਰਤੀ ਵਿਦਿਆਰਥੀ ਨੇ ਸਫ਼ਾਈ ਤੇ ਖੇਤੀ ਕਰਨ ਵਾਲੇ ਰੋਬੋਟ ਬਣਾਏ
Abhishek Bhardwaj | News18 Punjab
Updated: April 12, 2019, 5:25 PM IST
ਆਬੂਧਾਬੀ ਵਿਚ ਭਾਰਤੀ ਵਿਦਿਆਰਥੀ ਸਾਈਂਨਾਥ ਮਣੀਕੰਦਨ ਨੇ ਦੋ ਅਜਿਹੇ ਰੋਬੋਟ ਤਿਆਰ ਕੀਤੇ ਹਨ, ਜੋ ਵਾਤਾਵਰਨ ਦੀ ਸਫ਼ਾਈ ਅਤੇ ਖੇਤੀਬਾੜੀ ਕਾਰਜਾਂ ਨੂੰ ਸੁਖਾਲਾ ਬਣਾਉਣਗੇ। ਮੈਰੀਨ ਰੋਬੋਟ ਕਲੀਨਰ ਸਮੁੰਦਰ ਦੀ ਉੱਪਰਲੀ ਪਰਤ ਨੂੰ ਸਾਫ਼ ਕਰਨ ਵਿਚ ਕਾਰਗਰ ਹਨ, ਜਦ ਕਿ ਖੇਤੀਬਾੜੀ ਰੋਬੋਟ ਨਾਲ ਡਰੋਨ ਜ਼ਰੀਏ ਬਿਜਾਈ ਕਰਨਾ ਸੁਖਾਲਾ ਹੋਵੇਗਾ। ਇਹ ਉਨ੍ਹਾਂ ਕਿਸਾਨਾਂ ਲਈ ਫ਼ਾਇਦੇਮੰਦ ਰਹੇਗਾ ਜੋ ਸੰਯੁਕਤ ਅਰਬ ਅਮੀਰਾਤ ਜਿਹੇ ਗਰਮ ਦੇਸ਼ਾਂ ਵਿਚ ਕੰਮ ਕਰਦੇ ਹਨ।

ਜੇਮਸ ਯੂਨਾਈਟਿਡ ਇੰਡੀਅਨ ਸਕੂਲ ਦੇ ਗਰੇਡ 5 ਦੇ ਵਿਦਿਆਰਥੀ ਨੇ ਜੋ ਐਮਬੋਟ ਤਿਆਰ ਕੀਤੀ ਹੈ, ਉਸ ਦੇ ਜ਼ਰੀਏ ਸਮੁੰਦਰ ਦੀ ਪਰਤ 'ਤੇ ਤੈਰਨਾ ਵਾਲੇ ਕਚਰੇ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਨੂੰ ਰਿਮੋਟ ਰਾਹੀਂ ਚਲਾਇਆ ਜਾ ਸਕਦਾ ਹੈ। ਇਸ ਵਿਚ ਲੱਗੀ ਦੋ ਛੜੀਨੁਮਾ ਚੀਜ਼ਾਂ ਜ਼ਰੀਏ ਪਾਣੀ ਵਿਚ ਮੌਜੂਦ ਕਚਰਾ ਸਟੋਰੇਜ ਬਾਸਕਟ ਵਿਚ ਪਹੁੰਚਾ ਦਿੱਤਾ ਜਾਂਦਾ ਹੈ। ਐਗਰੀ ਬੋਟ ਨਾਲ ਖੇਤ ਦੀ ਜਤਾਈ ਸੰਭਵ ਹੈ। ਇਸ ਵਿਚ ਕਈ ਵਿਕਲਪ ਹਨ। ਜਿਸ ਕੰਮ ਨੂੰ ਵੀ ਕਰਨਾ ਹੋਵੇ, ਉਸ ਮੋਡ 'ਤੇ ਰੋਬੋਟ ਨੂੰ ਸੈੱਟ ਕਰਨਾ ਪੈਂਦਾ ਹੈ। ਐਗਰੀਬੋਟ ਵਿਚ ਵੀ ਸੋਲਰ ਪੈਨਲ ਲੱਗਾ ਹੈ। ਇਸ ਵਿਚ ਡਰੋਨ ਦੇ ਇਸਤੇਮਾਲ ਦੀ ਵੀ ਸਹੂਲਤ ਹੈ। ਡਰੋਨ ਦੇ ਜ਼ਰੀਏ ਖੇਤਾਂ ਵਿਚ ਬਿਜਾਈ ਕੀਤੀ ਜਾ ਸਕਦੀ ਹੈ।ਮਣੀਕੰਦਨ ਵਾਤਾਵਰਨ ਨਾਲ ਜੁੜੇ ਕਈ ਪ੍ਰੋਗਰਾਮਾਂ ਨਾਲ ਵੀ ਜੁੜਿਆ ਹੈ। ਤਜਾਂ ਇਕੋ ਜਨਰੇਸ਼ਨ ਦੇ ਪ੍ਰੋਗਰਾਮ ਡਰਾਪ ਇਟ ਯੂਥ ਨਾਲ ਲੰਬੇ ਸਮੇਂ ਤੋਂ ਸਬੰਧ ਹਨ। ਸਾਈਂਨਾਥ ਦਾ ਕਹਿਣਾ ਹੈ ਕਿ ਉਹ ਖ਼ੁਦ Îਇੱਕ ਮੁਹਿੰਮ ਚਲਾ ਕੇ ਪੇਪਰ, ਇਲੈੱਕਟ੍ਰਾਨਿਕ ਕਚਰਾ, ਪਲਾਸਟਿਕ ਅਤੇ ਕੇਂਸ ਨੂੰ ਰੀਸਾਇਕਲਿੰਗ ਦੇ ਲਈ ਇਕੱਠਾ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਰੀ ਸਾਈਕਲਿੰਗ ਦੇ ਜ਼ਰੀਏ ਵਾਤਾਵਰਨ ਨੂੰ ਹਮੇਸ਼ਾ ਲਈ ਸਵੱਛ ਰੱਖਿਆ ਜਾ ਸਕਦਾ ਹੈ। ਜੋ ਚੀਜ਼ਾਂ ਕਰਚੇ ਦੀ ਸ਼ਕਲ ਲੈ ਚੁੱਕੀਆਂ ਹਨ, ਉਨ੍ਹਾਂ ਨਾਲ ਉਪਯੋਗੀ ਸਮਾਨ ਤਿਆਰ ਹੋ ਸਕਦਾ ਹੈ। ਇਸ ਦੇ ਨਾਲ ਕੂੜੇ ਦੇ ਢੇਰ Îਇੱਥੇ ਉੱਥੇ ਦਿਖਾਈ ਨਹੀਂ ਦੇਣਗੇ।
First published: April 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...