Home /News /international /

ਭਾਰਤ ਦੇ ਵਿਦਿਆਰਥੀ ਨੇ ਯੂਕੇ 'ਚ ਸੁਲਝਾਈ ਸੰਸਕ੍ਰਿਤ ਦੀ 2500 ਸਾਲ ਪੁਰਾਣੀ ਪਹੇਲੀ

ਭਾਰਤ ਦੇ ਵਿਦਿਆਰਥੀ ਨੇ ਯੂਕੇ 'ਚ ਸੁਲਝਾਈ ਸੰਸਕ੍ਰਿਤ ਦੀ 2500 ਸਾਲ ਪੁਰਾਣੀ ਪਹੇਲੀ

ਲੰਡਨ ਦੀ ਕੈਮਬ੍ਰਿਜ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਭਾਰਤ ਦੇ ਵਿਦਿਆਰਥੀ ਨੇ ਕੀਤਾ ਕਮਾਲ

ਲੰਡਨ ਦੀ ਕੈਮਬ੍ਰਿਜ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਭਾਰਤ ਦੇ ਵਿਦਿਆਰਥੀ ਨੇ ਕੀਤਾ ਕਮਾਲ

ਇੱਕ ਪੀਐਚਡੀ ਵਿਦਿਆਰਥੀ ਨੇ 2500 ਸਾਲ ਪੁਰਾਣੀ ਅਸ਼ਟਾਧਿਆਈ ਵਿੱਚ ਵਿਆਕਰਣ ਦੀ ਸਮੱਸਿਆ ਨੂੰ ਸੁਲਝਾ ਦਿੱਤਾ ਹੈ। ਇਸ ਨੂੰ ਸੰਸਕ੍ਰਿਤ ਦੇ ਮਹਾਨ ਵਿਦਵਾਨ ਪਾਣਿਨੀ ਦੇ ਵੱਲੋਂ 6ਵੀਂ ਜਾਂ 5ਵੀਂ ਸਦੀ ਈਸਾ ਪੂਰਵ ਦੇ ਆਸੇ-ਪਾਸੇ ਲਿਖਿਆ ਗਿਆ ਸੀ। ਜਿਸ ਪੀਐਚਡੀ ਵਿਦਿਆਰਥੀ ਨੇ ਇਸ ਸਮੱਸਿਆ ਨੂੰ ਹੱਲ ਕੀਤਾ ਹੈ, ਉਸ ਦਾ ਨਾਮ ਰਿਸ਼ੀ ਰਾਜਪੋਪਟ ਹੈ। ਦਰਅਸਲ 4000 ਸੂਤਰਾਂ ਵਾਲਾ ਅਸ਼ਟਾਧਿਆਈ ਸੰਸਕ੍ਰਿਤ ਦੇ ਪਿੱਛੇ ਵਿਗਿਆਨ ਦੀ ਵਿਆਖਿਆ ਕਰਦਾ ਹੈ।

ਹੋਰ ਪੜ੍ਹੋ ...
  • Share this:

ਲੰਡਨ ਦੀ ਕੈਮਬ੍ਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਨੇ ਅਜਿਹਾ ਕਾਰਨਾਮਾ ਕੀਤਾ ਹੈ ਕਿ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਦਰਅਸਲ ਇੱਕ ਪੀਐਚਡੀ ਵਿਦਿਆਰਥੀ ਨੇ 2500 ਸਾਲ ਪੁਰਾਣੀ ਅਸ਼ਟਾਧਿਆਈ ਵਿੱਚ ਵਿਆਕਰਣ ਦੀ ਸਮੱਸਿਆ ਨੂੰ ਸੁਲਝਾ ਦਿੱਤਾ ਹੈ। ਇਸ ਨੂੰ ਸੰਸਕ੍ਰਿਤ ਦੇ ਮਹਾਨ ਵਿਦਵਾਨ ਪਾਣਿਨੀ ਦੇ ਵੱਲੋਂ 6ਵੀਂ ਜਾਂ 5ਵੀਂ ਸਦੀ ਈਸਾ ਪੂਰਵ ਦੇ ਆਸੇ-ਪਾਸੇ ਲਿਖਿਆ ਗਿਆ ਸੀ। ਜਿਸ ਪੀਐਚਡੀ ਵਿਦਿਆਰਥੀ ਨੇ ਇਸ ਸਮੱਸਿਆ ਨੂੰ ਹੱਲ ਕੀਤਾ ਹੈ, ਉਸ ਦਾ ਨਾਮ ਰਿਸ਼ੀ ਰਾਜਪੋਪਟ ਹੈ। ਦਰਅਸਲ 4000 ਸੂਤਰਾਂ ਵਾਲਾ ਅਸ਼ਟਾਧਿਆਈ ਸੰਸਕ੍ਰਿਤ ਦੇ ਪਿੱਛੇ ਵਿਗਿਆਨ ਦੀ ਵਿਆਖਿਆ ਕਰਦਾ ਹੈ।

ਤੁਹਾਨੂੰ ਦਸ ਦਈਏ ਕਿ ਅਸ਼ਟਾਧਿਆਈ ਵਿੱਚ ਮੂਲ ਸ਼ਬਦਾਂ ਤੋਂ ਨਵੇਂ ਸ਼ਬਦ ਬਣਾਉਣ ਦੇ ਨਿਯਮ ਸ਼ਾਮਲ ਹਨ। ਪਰ ਇਸ ਦੇ ਨਿਯਮਾਂ ਵਿੱਚ ਅਕਸਰ ਵਿਰੋਧਾਭਾਸ ਹੁੰਦਾ ਹੈ।ਇਸ ਦੀ ਵਰਤੋਂ ਕਰ ਕੇ ਤੁਸੀਂ ਕਿਸੇ ਵੀ ਸੰਸਕ੍ਰਿਤ ਸ਼ਬਦ ਦੇ ਅਧਾਰ ਅਤੇ ਪਿਛੇਤਰ ਨੂੰ ਭਰ ਸਕਦੇ ਹੋ ਅਤੇ ਵਿਆਕਰਨਿਕ ਤੌਰ 'ਤੇ ਸਹੀ ਸ਼ਬਦਾਂ ਅਤੇ ਵਾਕਾਂ ਨੂੰ ਬਣਾ ਸਕਦੇ ਹੋ। ਹਾਲਾਂਕਿ ਪਾਣਿਨੀ ਦੇ ਵਿਆਕਰਣ ਦੇ ਦੋ ਜਾਂ ਦੋ ਤੋਂ ਜ਼ਿਆਦਾ ਨਿਯਮ ਇੱਕੋ ਸਮੇਂ ਲਾਗੂ ਹੋ ਕੀਤੇ ਜਾ ਸਕਦੇ ਹਨ, ਜੋ ਅਕਸਰ ਉਲਝਣ ਪੈਦਾ ਕਰਦੇ ਹਨ। ਇਸ ਕਾਰਨ ਆ ਰਹੀਆਂ ਅਜਿਹੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਬਦ ਬਣਾਉਂਦੇ ਸਮੇਂ ਨਿਯਮ ਇੱਕ ਦੂਜੇ ਨਾਲ ਨਹੀਂ ਟਕਰਾਉਣੇ ਚਾਹੀਦੇ, ਇਸ ਦੇ ਲਈ ਪਾਣਿਨੀ ਨੇ ਅਸ਼ਟਾਧਿਆਈ ਵਿੱਚ ਇੱਕ ਨਿਯਮ ਦਿੱਤਾ ਸੀ, ਜਿਸ ਨੂੰ 'ਮੈਟਾ ਨਿਯਮ' ਵੀ ਕਿਹਾ ਜਾਂਦਾ ਹੈ। ਹੁਣ ਤੱਕ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਕਿ ਵਿਆਕਰਨਿਕ ਕ੍ਰਮ ਤੋਂ ਬਾਅਦ ਆਉਣ ਵਾਲਾ ਸੂਤਰ ਦੋਵਾਂ ਸੂਤਰਾਂ ਦੇ ਵਿਰੋਧਾਭਾਸ 'ਤੇ ਲਾਗੂ ਹੋਵੇਗਾ।

ਵਿਆਕਰਣ ਦੇ ਦ੍ਰਿਸ਼ਟੀਕੋਣ ਤੋਂ ਮੈਟਾ ਨਿਯਮ ਵੀ ਗ਼ਲਤ ਨਤੀਜੇ ਦਿੰਦਾ ਹੈ। ਆਪਣੇ ਪੀਐਚਡੀ ਥੀਸਿਸ ਵਿੱਚ ਰਾਜਪੋਪਟ ਨੇ ਇਸ ਪੁਰਾਣੀ ਵਿਆਖਿਆ ਨੂੰ ਰੱਦ ਕੀਤਾ ਹੈ। ਉਹ ਮੈਟਾ ਨਿਯਮਾਂ ਦੀ ਸਰਲ ਵਿਆਖਿਆ ਦਿੰਦਾ ਹੈ। ਉਸ ਦੇ ਮੁਤਾਬਕ ਪਾਣਿਨੀ ਦਾ ਨਿਯਮ ਕਹਿੰਦਾ ਹੈ ਕਿ ਕਿਸੇ ਸ਼ਬਦ ਦੇ ਖੱਬੇ ਅਤੇ ਸੱਜੇ ਪਾਸੇ ਦਿਖਾਈ ਦੇਣ ਵਾਲੇ ਨਿਯਮਾਂ ਵਿੱਚੋਂ ਸਾਨੂੰ ਸੱਜੇ ਪਾਸੇ ਦਿਖਾਈ ਦੇਣ ਵਾਲੇ ਨਿਯਮ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤਰਕ ਦੀ ਵਰਤੋਂ ਕਰਦੇ ਹੋਏ, ਰਾਜਪੋਤ ਨੇ ਪਾਇਆ ਕਿ ਅਸ਼ਟਾਧਿਆਈ ਇੱਕ ਸਟੀਕ 'ਭਾਸ਼ਾ ਮਸ਼ੀਨ' ਦੇ ਤੌਰ 'ਤੇ ਕੰਮ ਕਰ ਸਕਦੀ ਹੈ ਜੋ ਲਗਭਗ ਹਰ ਵਾਰ ਵਿਆਕਰਣ ਦੇ ਰੂਪ ਵਿੱਚ ਨਵੇਂ ਸ਼ਬਦ ਅਤੇ ਵਾਕਾਂ ਨੂੰ ਤਿਆਰ ਕਰੇਗੀ।

ਮਾਹਿਰ ਰਾਜਪੋਪਟ ਦੇ ਇਸ ਸਿੱਟੇ ਨੂੰ ਕ੍ਰਾਂਤੀਕਾਰੀ ਦੱਸਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਖੋਜ ਨਾਲ ਪਾਣਿਨੀ ਦੀ ਸੰਸਕ੍ਰਿਤ ਵਿਆਕਰਣ ਪਹਿਲੀ ਵਾਰ ਕੰਪਿਊਟਰਾਂ ਨੂੰ ਸਿਖਾਈ ਜਾ ਸਕੇਗੀ। ਰਾਜਪੋਤ ਕਹਿੰਦੇ ਹਨ ਕਿ 'ਐੱਨਐੱਲਪੀ 'ਤੇ ਕੰਮ ਕਰ ਰਹੇ ਕੰਪਿਊਟਰ ਵਿਿਗਆਨੀਆਂ ਨੇ 50 ਸਾਲ ਪਹਿਲਾਂ ਨਿਯਮ-ਅਧਾਰਿਤ ਪਹੁੰਚ ਨੂੰ ਛੱਡ ਦਿੱਤਾ ਸੀ। ਪਰ ਹੁਣ ਕੰਪਿਊਟਰ ਲਈ ਪਾਣਿਨੀ ਦੇ ਨਿਯਮ ਦੇ ਆਧਾਰ 'ਤੇ ਸਪੀਕਰ ਦੇ ਇਰਾਦੇ ਨੂੰ ਸਮਝਣਾ ਆਸਾਨ ਹੋ ਜਾਵੇਗਾ, ਜੋ ਮਨੁੱਖਾਂ ਅਤੇ ਮਸ਼ੀਨਾਂ ਦੇ ਆਪਸੀ ਤਾਲਮੇਲ ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।

Published by:Shiv Kumar
First published:

Tags: Cambridge, India, London, Studant