HOME » NEWS » World

2020 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਟਰੰਪ ਨੂੰ ਭਾਰਤੀ ਮੂਲ ਦੀ ਤੁਲਸੀ ਦੇਵੇਗੀ ਟੱਕਰ

News18 Punjab
Updated: January 13, 2019, 4:32 PM IST
share image
2020 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਟਰੰਪ ਨੂੰ ਭਾਰਤੀ ਮੂਲ ਦੀ ਤੁਲਸੀ ਦੇਵੇਗੀ ਟੱਕਰ
2020 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਟਰੰਪ ਨੂੰ ਭਾਰਤੀ ਮੂਲ ਦੀ ਤੁਲਸੀ ਦੇਵੇਗੀ ਟੱਕਰ

  • Share this:
  • Facebook share img
  • Twitter share img
  • Linkedin share img
ਅਮਰੀਕੀ ਕਾਂਗਰਸ ਲਈ ਚੁਣੀ ਗਈ ਭਾਰਤੀ ਮੂਲ ਦੀ ਤੁਲਸੀ ਗਬਾਰਡ(37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਲਡ ਟਰੰਪ ਖ਼ਿਲਾਫ਼ ਖੜ੍ਹੀ ਹੋ ਸਕਦੀ ਹੈ। ਆਪਣੇ ਇਸ ਐਲਾਨ ਨਾਲ ਗਬਾਰਡ, ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਇਕ ਹੋਰ ਡੈਮੋਕਰੈਟ ਬਣ ਗਈ ਹੈ। ਗਬਾਰਡ ਤੋਂ ਇਲਾਵਾ 12 ਹੋਰ ਡੈਮੋਕਰੈਟਿਕ ਉਮੀਦਵਾਰ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਵੀ ਸ਼ਾਮਲ ਹੈ, ਵ੍ਹਾਈਟ ਹਾਊਸ ਵਿੱਚ ਦਾਖ਼ਲੇ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣਗੇ।

ਸੀਐਨਐਨ ਨਾਲ ਗੱਲਬਾਤ ਕਰਦਿਆਂ ਗਬਾਰਡ ਨੇ ਕਿਹਾ, 'ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਬਾਰੇ ਰਸਮੀ ਐਲਾਨ ਅਗਲੇ ਹਫ਼ਤੇ ਕਰਾਂਗੀ। ਰਾਸ਼ਟਰਪਤੀ ਵਜੋਂ ਸੇਵਾ ਕਰਨ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਹਰ ਅਮਰੀਕੀ ਲਈ ਲੋੜ ਮੁਤਾਬਕ ਸਿਹਤ ਸੇਵਾਵਾਂ ਯਕੀਨੀ ਬਣਾਉਣਾ, ਵਿਆਪਕ ਪਰਵਾਸ ਸੁਧਾਰ ਲਿਆਉਣਾ, ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਪਾਣੀ ਯਕੀਨੀ ਬਣਾਉਣਾ, ਖਿੰਡੀ ਹੋਈ ਅਪਰਾਧਿਕ ਨਿਆਂ ਵਿਵਸਥਾ ਨੂੰ ਪੈਰਾਂ ਸਿਰ ਕਰਨਾ ਤੇ ਵਾਸ਼ਿੰਗਟਨ ਵਿੱਚ ਵਿਸ਼ੇਸ਼ ਹਿੱਤਾਂ ਨਾਲ ਜੁੜੇ ਭ੍ਰਿਸ਼ਟਾਚਾਰ ਵਾਲੇ ਪ੍ਰਭਾਵ ਨੂੰ ਖ਼ਤਮ ਕਰਨਾ ਸ਼ਾਮਲ ਹੈ। ਗਬਾਰਡ, ਜੇਕਰ ਚੁਣੀ ਜਾਂਦੀ ਹੈ ਤਾਂ ਉਹ ਅਜਿਹਾ ਕਰਨ ਵਾਲੀ ਅਮਰੀਕਾ ਦੀ ਪਹਿਲੀ ਤੇ ਸਭ ਤੋਂ ਘੱਟ ਉਮਰ ਵਾਲੀ ਮਹਿਲਾ ਹੋਵੇਗੀ।
First published: January 13, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading