Home /News /international /

ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਭਾਰਤ-ਪਾਕਿ ਦੇ ਦੋਸਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਮਿਲੇ

ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਭਾਰਤ-ਪਾਕਿ ਦੇ ਦੋਸਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਮਿਲੇ

ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਭਾਰਤ-ਪਾਕਿ ਦੇ ਦੋਸਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਮਿਲੇ

ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਭਾਰਤ-ਪਾਕਿ ਦੇ ਦੋਸਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਮਿਲੇ

ਆਸੀਆ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਐਮਏ ਦੀ ਵਿਦਿਆਰਥਣ ਹੈ, ਜਤਿੰਦਰ ਅਤੇ ਆਸੀਆ ਦੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਫੇਸਬੁੱਕ 'ਤੇ ਹੋਈ ਸੀ, ਦੋਵੇਂ ਸੋਸ਼ਲ ਮੀਡੀਆ' ਤੇ  ਗੱਲਬਾਤ ਕਰਦੇ ਸਨ ਅਤੇ ਫਿਰ ਉਨ੍ਹਾਂ ਦੋਵਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ ਅਤੇ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਮਿਲਣ ਲਈ ਆਏ

ਹੋਰ ਪੜ੍ਹੋ ...
  • Share this:
25 ਸਾਲਾ ਦਾ  ਜਤਿੰਦਰ ਸਿੰਘ ਘਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਘਰ ਗਿਆ ਸੀ, ਪਰ ਉਥੇ ਲਾਹੌਰ, ਪਾਕਿਸਤਾਨ ਦੀ ਰਹਿਣ ਵਾਲੀ ਆਸੀਆ ਨੂੰ ਮਿਲਿਆ,  ਜਿਥੇ ਦੋਵੇਂ ਲਗਭਗ ਚਾਰ ਘੰਟੇ ਗੱਲਬਾਤ ਕਰਦੇ ਰਹੇ, ਜਿਸ ਤੋਂ ਬਾਅਦ ਪਾਕਿਸਤਾਨ ਰੇਂਜਰਜ਼ ਨੇ ਉਨ੍ਹਾਂ ਵੱਲ ਵੇਖਿਆ, ਪੁੱਛਗਿੱਛ ਕੀਤੀ।  ਪਤਾ ਲੱਗਿਆ ਕਿ ਆਸੀਆ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਐਮਏ ਦੀ ਵਿਦਿਆਰਥਣ ਹੈ, ਜਤਿੰਦਰ ਅਤੇ ਆਸੀਆ ਦੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਫੇਸਬੁੱਕ 'ਤੇ ਹੋਈ ਸੀ, ਦੋਵੇਂ ਸੋਸ਼ਲ ਮੀਡੀਆ' ਤੇ  ਗੱਲਬਾਤ ਕਰਦੇ ਸਨ ਅਤੇ ਫਿਰ ਉਨ੍ਹਾਂ ਦੋਵਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ ਅਤੇ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਮਿਲਣ ਲਈ ਆਏ ਕਿਉਂਕਿ ਇਥੇ ਵੀਜੇ ਦੀ ਲੋੜ ਨਹੀਂ ਹੈ, ਪਾਕਿਸਤਾਨ ਰੇਂਜਰਾਂ ਅਨੁਸਾਰ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਦੁਬਾਰਾ ਵੀਜ਼ਾ ਲੈ ਕੇ ਪਾਕਿਸਤਾਨ ਆਏਗਾ ਅਤੇ  ਦੁਲਹਨੀਆ ਲੈ ਕੇ ਜਾਣ ਦੀ ਗੱਲ ਕਹੀ ਹੈ,ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੋਵਾਂ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਹਾਲਾਂਕਿ ਅਸੀਂ ਇਸ ਪੂਰੇ ਮਾਮਲੇ ਬਾਰੇ ਜਾਨਣ ਲਈ ਜਤਿੰਦਰ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਸੀ, ਜਤਿੰਦਰ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਦਾ ਵਸਨੀਕ ਹੈ ਉਮਰ 25 ਸਾਲ ਹੈ ਅਤੇ ਪੇਸ਼ੇ ਤੋਂ ਮਿਸਤਰੀ ਦਾ ਕੰਮ ਕਰਦਾ ਹੈ,  ਕੁਝ ਸਮਾਂ ਪਹਿਲਾਂ ਉਸਨੇ ਆਸੀਆ ਨਾਲ ਫੇਸਬੁਕ ਤੇ ਗੱਲ ਬਾਤ ਹੋਣੀ ਸ਼ੁਰੂ ਕੀਤੀ ਸੀ।

ਜਤਿੰਦਰ ਨੇ ਦੱਸਿਆ ਕਿ ਆਸੀਆ ਸਿਰਫ ਉਸ ਦੀ ਦੋਸਤ ਹੈ ਅਤੇ ਉਸ ਨਾਲ ਵਿਆਹ ਦੀ ਕੋਈ ਗੱਲ ਨਹੀਂ ਕੀਤੀ ਹੈ, ਉਹ ਉਸ ਨੂੰ ਮਿਲਣ ਗਿਆ ਅਤੇ ਉਹ ਦੋਵੇਂ ਕਰਤਾਰਪੁਰ ਸਾਹਿਬ ਵਿਖੇ ਗੱਲਾਂ ਕਰ ਰਹੇ ਸਨ ਪਰ ਮੈਂ ਉਥੇ ਕਿਸੇ ਨਾਲ ਵਿਆਹ ਕਰਾਉਣ ਦੀ ਗੱਲ ਨਹੀਂ ਕੀਤੀ, ਮੇਰਾ ਪਰਿਵਾਰ ਵੀ ਆਸੀਆ ਨਾਲ ਦੋਸਤੀ ਬਾਰੇ ਜਾਣਦਾ ਹੈ।

ਪਿਛਲੇ ਇਕ ਮਹੀਨੇ ਵਿਚ ਇਹ ਦੂਸਰਾ ਮੌਕਾ ਹੈ ਜਦੋਂ ਸੋਸ਼ਲ ਮੀਡੀਆ ਦੇ ਦੋਸਤ ਮਿੱਤਰ ਕਰਤਾਰਪੁਰ ਜਾ ਕੇ ਮਿਲੇ,  ਕੁਝ ਦਿਨ ਪਹਿਲਾਂ ਮਨਜੀਤ ਕੌਰ ਜੋ  ਰੋਹਤਕ, ਹਰਿਆਣਾ ਦੀ ਰਹਿਣ ਵਾਲੀ ਹੈ, ਆਪਣੇ ਦੋਸਤ  ਨੂੰ ਸ੍ਰੀ ਕਰਤਾਰਪੁਰ ਸਾਹਿਬ  ਮਿਲਣ ਗਈ ਸੀ ਅਤੇ ਓਥੇ ਜਾਕੇ ਪਾਕਿਸਤਾਨ ਵਿਚ ਰਹਿਣਾ ਚਾਹੁੰਦੀ ਸੀ ਪਰ ਪਾਕਿਸਤਾਨ ਰੇਂਜਰ  ਨੇ ਵਾਪਸ ਭੇਜਿਆ ਸੀ, ਉਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਚ ਪਹਿਲਾ ਮਨਜੀਤ ਕੌਰ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ, ਪਰ ਸ਼ਾਮ ਤੱਕ ਪੂਰੀ ਜਾਣਕਾਰੀ ਮਿਲੀ ਕਿ  ਮਨਜੀਤ ਕੌਰ ਆਪਣੇ ਸੋਸ਼ਲ ਮੀਡੀਆ ਦੇ ਪਾਕਿਸਤਾਨੀ ਦੋਸਤ ਨੂੰ ਮਿਲਣ ਗਈ ਸੀ ।

72 ਸਾਲਾਂ ਦੀ ਅਰਦਾਸਾਂ ਤੋਂ ਬਾਅਦ ਪਾਕਿਸਤਾਨ ਭਾਰਤ ਨੇ ਸ਼੍ਰੀ ਕਰਤਾਰਪੁਰ ਲਾਂਘਾ ਖੋਲਣ ਦਾ ਅਹਿਮ ਫੈਸਲਾ ਲਿਆ ਹੈ , ਕਰਤਾਰਪੁਰ ਪਾਕਿਸਤਾਨ ਚ ਹੈ ਅਤੇ ਇਥੇ ਦਰਸ਼ਨਾਂ ਲਈ ਪਾਸਪੋਰਟ ਲਾਜ਼ਮੀ ਹੈ ਲੇਕਿਨ ਵੀਜਾ ਦੀ ਜਰੂਰਤ ਨਹੀਂ ਹੈ, ਪਾਕਿਸਤਾਨ ਦੋਵਾਂ ਮੁਲਕਾਂ ਦੀ ਦੁਸ਼ਮਣੀ ਖਤਮ ਕਰ ਸਕਦਾ ਹੈ।
Published by:Ashish Sharma
First published:

Tags: Facebook, India, Pakistan, Social media

ਅਗਲੀ ਖਬਰ