Home /News /international /

ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ, 62 ਲੋਕਾਂ ਦੀ ਮੌਤ, 600 ਲੋਕ ਜ਼ਖਮੀ

ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ, 62 ਲੋਕਾਂ ਦੀ ਮੌਤ, 600 ਲੋਕ ਜ਼ਖਮੀ

ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ

ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ

 • Share this:
  ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ ਵਿੱਚ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 600 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਕਰੀਬ 20 ਮੀਟਰ ਉੱਚੀਆਂ ਲਹਿਰਾਂ ਉੱਠੀਆਂ, ਜਿਸ ਨਾਲ ਹੋਟਲਾਂ ਸਮੇਤ ਸੈਂਕੜੇ ਮਕਾਨ ਤਬਾਹ ਹੋ ਗਏ। ਇੰਡੋਨੇਸ਼ੀਆ ਦੇ ਮੌਸਮ ਵਿਗਿਆਨ ਤੇ ਜ਼ਮੀਨ ਏਜੰਸੀ ਦੇ ਵਿਗਿਆਨਕਾਂ ਨੇ ਕਿਹਾ ਕਿ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਦੇ ਥੱਲੇ ਜ਼ਮੀਨ ਖਿਸਕਣ ਸੁਨਾਮੀ ਦਾ ਕਾਰਣ ਹੋ ਸਕਦਾ ਹੈ। ਉਨ੍ਹਾਂ ਨੇ ਲਹਿਰਾਂ ਦੇ ਊਫਾਨ ਕਾਰਣ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੀ ਦੱਸਿਆ।

  ਜਾਵਾ ਅਤੇ ਦੱਖਣੀ ਸੁਮਾਤਰ ਦੇ ਦੱਖਣੀ ਟਾਪੂ ਦੇ ਤੱਟਾਂ ਉੱਤੇ ਆਈਆਂ ਸੁਨਾਮੀ ਦੀਆਂ ਲਹਿਰਾਂ ਨਾਲ ਦਰਜਨਾਂ ਇਮਾਰਤਾਂ ਤਬਾਹ ਹੋ ਗਈਆਂ ਹਨ। ਨੈਸ਼ਨਲ ਡਿਜ਼ਾਸਟਰ  ਏਜੰਸੀ ਦੇ ਬੁਲਾਰੇ ਸੁਤੋਪੋ ਪੂਰਵੋ ਨੁਗਰੋਹੋ ਨੇ ਦੱਸਿਆ ਕਿ ਸੁਨਾਮੀ ਸਥਾਨਕ ਸਮੇਂ ਅਨੁਸਾਰ ਸ਼ਨਿੱਚਰਵਾਰ ਰਾਤ ਕਰੀਬ 9:30 ਵਜੇ ਆਈ। ਬੁਲਾਰੇ ਨੇ ਕਿਹਾ, "62 ਲੋਕਾਂ ਦੀ ਮੌਤ ਹੋਈ ਹੈ, 600 ਲੋਕ ਜ਼ਖਮੀ ਹੋਏ ਹਨ ਤੇ ਦੋ ਲੋਕ ਲਾਪਤਾ ਹਨ।"

  ਇਸ ਕੁਦਰਤੀ ਆਪਦਾ ਦੇ ਚਸ਼ਮਦੀਦ ਓਏਸਟੀਨ ਐਂਡਰਸਨ ਨੇ ਫੇਸਬੁੱਕ ਉੱਤੇ ਲਿਖਿਆ, 'ਮੈਂ ਜਵਾਲਾਮੁਖੀ ਦੀਆਂ ਤਸਵੀਰਾਂ ਲੈ ਰਿਹਾ ਸੀ ਤੇ ਉਦੋਂ ਹੀ ਸਮੁੰਦਰ ਵਿੱਚ ਉੱਠ ਰਹੀਆਂ ਉੱਚੀਆਂ-ਉੱਚੀਆਂ ਲਹਿਰਾਂ ਜ਼ਮੀਨ ਉੱਤੇ 15-20 ਤੋਂ ਮੀਟਰ ਅੰਦਰ ਤੱਕ ਪਹੁੰਚ ਗਈਆਂ। ਇਸ ਨੂੰ ਦੇਖ ਕੇ ਮੈਨੂੰ ਭੱਜਣਾ ਪਿਆ।' ਉਹ ਕਹਿੰਦੇ ਹਨ, 'ਅਗਲੀ ਲਹਿਰ ਹੋਟਲ ਇਲਾਕੇ ਤੱਕ ਜਾ ਪਹੁੰਚੀ ਤੇ ਸੜਕਾਂ ਤੇ ਕਾਰਾਂ ਨੂੰ ਤਬਾਹ ਕਰ ਦਿੱਤਾ। ਕਿਸੇ ਤਰ੍ਹਾਂ ਮੈਂ ਆਪਣੇ ਪਰਿਵਾਰ ਦੇ ਨਾਲ ਉੱਤੋ ਨਿਕਲਣ ਵਿੱਚ ਕਾਮਯਾਬ ਰਿਹਾ ਤੇ ਜੰਗਲ ਤੇ ਰਸਤੇ ਉੱਚੇ ਇਲਾਕੇ ਤੱਕ ਪਹੁੰਚਿਆ, ਸ਼ੁਕਰ ਹੈ ਕਿ ਅਸੀਂ ਸਾਰੇ ਠੀਕ ਹਾਂ।'
  First published:

  Tags: Indonesia, Tsunami

  ਅਗਲੀ ਖਬਰ