Home /News /international /

ਇੰਡੋਨੇਸ਼ੀਆ : ਭੂਚਾਲ ਕਾਰਨ ਹੁਣ ਤੱਕ 252 ਲੋਕਾਂ ਦੀ ਮੌਤ 31 ਲੋਕ ਲਾਪਤਾ ਅਤੇ 377 ਲੋਕ ਜ਼ਖਮੀ

ਇੰਡੋਨੇਸ਼ੀਆ : ਭੂਚਾਲ ਕਾਰਨ ਹੁਣ ਤੱਕ 252 ਲੋਕਾਂ ਦੀ ਮੌਤ 31 ਲੋਕ ਲਾਪਤਾ ਅਤੇ 377 ਲੋਕ ਜ਼ਖਮੀ

ਭੂਚਾਲ ਦੇ ਕਾਰਨ ਲੋਕਾਂ ਦੀ ਮੌਤ 'ਤੇ ਪੀਐੱਮ ਮੋਦੀ ਨੇ ਟਵੀਟ ਕਰ ਕੇ ਜਤਾਇਆ ਦੁਖ

ਭੂਚਾਲ ਦੇ ਕਾਰਨ ਲੋਕਾਂ ਦੀ ਮੌਤ 'ਤੇ ਪੀਐੱਮ ਮੋਦੀ ਨੇ ਟਵੀਟ ਕਰ ਕੇ ਜਤਾਇਆ ਦੁਖ

ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ 'ਚ ਆਏ 5.6 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 252 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ 31 ਲੋਕ ਅਜੇ ਵੀ ਲਾਪਤਾ ਹਨ ਅਤੇ 377 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ 700 ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਰ ਜਾਣਾ ਪਿਆ। ਬਚਾਅ ਅਤੇ ਰਾਹਤ ਕਰਨ ਵਾਲੀਆਂ ਏਜੰਸੀਆਂ ਵੱਲੋਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਆਫ਼ਤ ਪੀੜਤਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਹੋਰ ਪੜ੍ਹੋ ...
 • Share this:

  ਸੋਮਵਾਰ ਨੂੰ ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ 'ਚ ਆਏ 5.6 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 252 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ 31 ਲੋਕ ਅਜੇ ਵੀ ਲਾਪਤਾ ਹਨ ਅਤੇ 377 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ 7060 ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਰ ਜਾਣਾ ਪਿਆ। ਬਚਾਅ ਅਤੇ ਰਾਹਤ ਕਰਨ ਵਾਲੀਆਂ ਏਜੰਸੀਆਂ ਵੱਲੋਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਆਫ਼ਤ ਪੀੜਤਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੰਡੋਨੇਸ਼ੀਆ ਦੇ ਵਿੱਚ ਭੂਚਾਲ ਕਾਰਨ ਹੋਈ ਤਬਾਹੀ 'ਤੇ ਦੁੱਖ ਪ੍ਰਗਟ ਕੀਤਾ ਹੈ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਜਤਾਇਆ ਦੁੱਖ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਇੰਡੋਨੇਸ਼ੀਆ ਵਿੱਚ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਦੁੱਖ ਦੀ ਇਸ ਘੜੀ ਵਿੱਚ ਭਾਰਤ ਇੰਡੋਨੇਸ਼ੀਆ ਦੇ ਨਾਲ ਖੜ੍ਹਾ ਹੈ।

  300 ਤੋਂ ਵੱਧ ਘਰ ਭੂਚਾਲ ਕਾਰਨ ਹੋ ਗਏ ਤਬਾਹ

  ਫੱਛਮੀ ਜਾਵਾ ਦੇ ਗਵਰਨਰ ਰਿਦਵਾਨ ਕਾਮਿਲ ਨੇ ਇਸ ਤੋਂ ਪਹਿਲਾਂ ਤਬਾਹੀ ਵਿੱਚ 162 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਭੂਚਾਲ ਦਾ ਕੇਂਦਰ ਰਾਸ਼ਟਰੀ ਰਾਜਧਾਨੀ ਜਕਾਰਤਾ ਤੋਂ 75 ਕਿਲੋਮੀਟਰ ਦੱੱਖਣ-ਪੂਰਬ 'ਚ ਸਿਆਨਜੂਰ ਸ਼ਹਿਰ ਸੀ। ਭੂਚਾਲ ਕਾਰਨ 700 ਤੋਂ ਵੱਧ ਲੋਕ ਜ਼ਖਮੀ ਹੋ ਗਏ  ਹਨ ਅਤੇ 300 ਤੋਂ ਜ਼ਿਆਦਾ ਘਰ ਤਬਾਹ ਹੋ ਗਏ ਸਨ। ਸਿਆਨਜੂਰ ਦੇ ਇੱਕ ਅਧਿਕਾਰੀ ਹਰਮਨ ਸੁਹਰਮਨ ਨੇ ਕਿਹਾ ਕਿ ਖੇਤਰ ਵਿੱਚ ਬਿਜਲੀ ਬੰਦ ਹੋ ਗਈ ਸੀ ਅਤੇ ਸੰਚਾਰ ਵਿੱਚ ਵੀ ਰੁਕਾਵਟ ਪੈਦਾ ਹੋਈ ਸੀ।

  Published by:Shiv Kumar
  First published:

  Tags: Death, Earthquake, Indonesia, Narendra modi, Prime Minister