Home /News /international /

ਇੰਡੋਨੇਸ਼ੀਆ ‘ਚ ਉਡਾਣ ਤੋਂ ਬਾਅਦ ਯਾਤਰੀਆਂ ਨਾਲ ਭਰਿਆ ਜਹਾਜ਼ ਲਾਪਤਾ

ਇੰਡੋਨੇਸ਼ੀਆ ‘ਚ ਉਡਾਣ ਤੋਂ ਬਾਅਦ ਯਾਤਰੀਆਂ ਨਾਲ ਭਰਿਆ ਜਹਾਜ਼ ਲਾਪਤਾ

 ਇੰਡੋਨੇਸ਼ੀਆ ‘ਚ ਉਡਾਣ ਤੋਂ ਬਾਅਦ ਯਾਤਰੀਆਂ ਨਾਲ ਭਰਿਆ ਜਹਾਜ਼ ਲਾਪਤਾ

ਇੰਡੋਨੇਸ਼ੀਆ ‘ਚ ਉਡਾਣ ਤੋਂ ਬਾਅਦ ਯਾਤਰੀਆਂ ਨਾਲ ਭਰਿਆ ਜਹਾਜ਼ ਲਾਪਤਾ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਸ਼੍ਰੀਵਿਜਯਾ ਏਅਰ ਜਹਾਜ਼  ਲਾਪਤਾ ਹੋ ਗਿਆ। ਜਹਾਜ਼ ਵਿਚ 50 ਤੋਂ ਵੱਧ ਲੋਕ ਸਵਾਰ ਸਨ।

  • Share this:

    ਜਕਾਰਤਾ - ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਸ਼੍ਰੀਵਿਜਯਾ ਏਅਰ ਜਹਾਜ਼ (Sriwijaya Air plane)  ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿਚ 50 ਤੋਂ ਵੱਧ ਲੋਕ ਸਵਾਰ ਸਨ। ਬਚਾਅ ਕਾਰਜ ਟੀਮ ਨੇ ਜਹਾਜ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਜਹਾਜ਼ ਦੀ ਸਥਿਤੀ ਦਾ ਪਤਾ ਨਹੀਂ ਲੱਗ ਸਕਿਆ ਹੈ।

    ਇੰਡੋਨੇਸ਼ੀਆਈ ਅਧਿਕਾਰੀਆਂ ਨੇ ਦਸਿਆ ਕਿ ਜਕਾਰਤਾ ਤੋਂ ਉਡਾਨ ਲੈਣ ਤੋਂ ਬਾਅਦ ਸ੍ਰੀਵਿਜਯਾ ਏਅਰ ਜੈੱਟ ਦਾ ਏਅਰ ਟ੍ਰੈਫਿਕ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਸਥਾਨਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ, ਜਹਾਜ਼ ਇੰਡੋਨੇਸ਼ੀਆ ਦੇ ਪੱਛਮੀ ਕਾਲੀਮੈਨਟਨ ਸੂਬੇ ਲਈ ਰਵਾਨਾ ਹੋਇਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਕਾਲੀ ਮੰਤਨ ਵਿਚ ਬਾਕਸਾਈਟ ਦੀ ਵੱਡੇ ਪੱਧਰ 'ਤੇ ਖੁਦਾਈ ਕੀਤੀ ਜਾਂਦੀ ਹੈ।

    27 ਸਾਲ ਪੁਰਾਣ ਹੈ ਹਵਾਈ ਜਹਾਜ਼

    ਫਲਾਈਟ ਰਾਡਾਰ 24 ਟਰੈਕਿੰਗ ਸਰਵਿਸ ਨੇ ਟਵੀਟ ਕੀਤਾ ਹੈ ਕਿ ਇਹ ਜਹਾਜ਼ ਲਗਭਗ 10,000 ਫੁੱਟ ਉਚਾਈ 'ਤੇ ਉਡਾਣ ਭਰ ਰਿਹਾ ਸੀ। ਇਹ ਜਹਾਜ਼ ਉਡਾਣ ਭਰਨ ਤੋਂ ਚਾਰ ਮਿੰਟ ਬਾਅਦ ਹੀ ਲਾਪਤਾ ਹੋ ਗਿਆ। ਇਹ ਜਹਾਜ਼ (Boeing 737-500) ਲਗਭਗ 27 ਸਾਲ ਪੁਰਾਣਾ ਹੈ।

    Published by:Ashish Sharma
    First published:

    Tags: Indonesia, Missing, Plane