
Viral Video: ਚਲਦੀ ਰੇਲਗੱਡੀ ਵਿੱਚ ਚੜ੍ਹਦੇ ਸਮੇਂ ਫ਼ਿਸਲੀ ਔਰਤ, ਵੇਖੋਂ ਕਿਵੇਂ ਬਚੀ ਮੌਤ ਦੇ ਮੂੰਹੋਂ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਰੇਲਵੇ ਪਲੇਟਫਾਰਮ 'ਤੇ, ਇਕ ਔਰਤ ਲਗਭਗ ਮੌਤ ਦੇ ਕੰਢੇ 'ਤੇ ਪਹੁੰਚ ਗਈ ਸੀ। ਦਰਅਸਲ, ਚਲਦੀ ਟਰੇਨ ਵਿੱਚ ਸਵਾਰ ਹੁੰਦਿਆਂ ਔਰਤ ਦੀ ਲੱਤ ਫਿਸਲ ਗਈ ਅਤੇ ਉਹ ਹੇਠਾਂ ਡਿੱਗ ਗਈ। ਇਸ ਦੌਰਾਨ ਉਥੇ ਮੌਜੂਦ ਯਾਤਰੀਆਂ ਅਤੇ ਆਰਪੀਐਫ ਦੇ ਜਵਾਨ ਨੇ ਔਰਤ ਨੂੰ ਮਿਹਨਤ ਕਰਕੇ ਬਾਹਰ ਕੱਢ ਲਿਆ। ਇਸ ਘਟਨਾ ਦਾ ਵੀਡੀਓ ਹੁਣ ਕਾਫੀ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਇਹ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਔਰਤ ਚਲਦੀ ਟ੍ਰੇਨ ਉੱਤੇ ਚੜ੍ਹ ਰਹੀ ਹੈ। ਇਸ ਦੌਰਾਨ, ਜਿਵੇਂ ਹੀ ਉਹ ਆਪਣਾ ਪੈਰ ਫੁੱਟਰੇਸਟ 'ਤੇ ਰੱਖਦੀ ਹੈ, ਉਸਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਪਲੇਟਫਾਰਮ ਅਤੇ ਰੇਲਗੱਡੀ ਦੇ ਪਾੜੇ ਦੇ ਵਿਚਕਾਰ ਆ ਜਾਂਦੀ ਹੈ। ਜਾਣਕਾਰੀ ਅਨੁਸਾਰ ਔਰਤ ਦਾ ਨਾਂਅ ਸੋਨਾਲੀ ਹੈ। ਉਹ ਪਤੀ ਵਰਸ਼ਿਤ ਅਤੇ 6 ਸਾਲ ਦੇ ਬੇਟੇ ਨਾਲ ਇੰਦੌਰ ਤੋਂ ਉਦੈਪੁਰ ਜਾ ਰਹੀ ਸੀ। ਉਸ ਦਾ ਰਿਜ਼ਰਵੇਸ਼ਨ ਐਸ-10 ਵਿੱਚ ਸੀ। ਔਰਤ ਨੂੰ ਆਉਣ ਵਿੱਚ ਦੇਰ ਹੋ ਗਈ, ਜਦੋਂ ਕਿ ਇੰਦੌਰ-ਉਦੈਪੁਰ ਰੇਲਗੱਡੀ ਸਮੇਂ 'ਤੇ ਪਲੇਟਫਾਰਮ 'ਤੇ ਪਹੁੰਚ ਗਈ ਸੀ।
ਜਦੋਂ ਟ੍ਰੇਨ ਨੇ ਚਲਣਾ ਸ਼ੁਰੂ ਕੀਤਾ ਤਾਂ ਔਰਤ ਦਾ ਪਤੀ ਸਮਾਨ ਲੈ ਕੇ ਐਸ-8 ਵਿੱਚ ਸਵਾਰ ਹੋ ਗਿਆ। ਇਸ ਦੌਰਾਨ ਸੋਨਾਲੀ ਨੇ ਬੱਚੇ ਨੂੰ ਵੀ ਅੰਦਰ ਭੇਜ ਦਿੱਤਾ। ਲੇਕਿਨ ਟ੍ਰੇਨ ਦੀ ਰਫ਼ਤਾਰ ਵਧਣ ਦੇ ਕਾਰਨ ਉਹ ਠੀਕ ਤਰ੍ਹਾਂ ਨਹੀਂ ਚੜ ਸਕੀ। ਉਹ ਪਿਛਲੇ ਗੇਟ ਰਾਹੀਂ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ। ਇਸ ਵਿੱਚ ਉਸਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਗਈ। ਇਸ ਤੋਂ ਪਹਿਲਾਂ ਕਿ ਰੇਲ ਗੱਡੀ ਹੇਠਾਂ ਆਉਂਦੀ, ਆਰਪੀਐਫ ਦੇ ਜਵਾਨ ਅਤੇ ਉਥੇ ਮੌਜੂਦ ਹੋਰ ਯਾਤਰੀਆਂ ਨੇ ਤੁਰੰਤ ਇਸ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਟ੍ਰੇਨ ਰੁਕ ਗਈ। ਸੱਟ ਲੱਗਣ ਕਾਰਨ ਸੋਨਾਲੀ ਜ਼ਖਮੀ ਹੋ ਗਈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।