ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ, ਪਿਤਾ ਨੇ ਕੈਮਰੇ 'ਚ ਦ੍ਰਿਸ਼ ਕੀਤਾ ਕੈਦ

ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ

  • Share this:
    ਮਹਿਲਾ ਦੀ ਡਿਲੀਵਰੀ ਦੌਰਾਨ ਅਕਸਰ ਕਈ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕੁੱਝ ਅਜਿਹਾ ਹੋਇਆ ਜਿਸਨੇ ਡਾਕਟਰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਕੈਲੇਫੋਰਨੀਆ ਵਿੱਚ ਇੱਕ ਮਹਿਲਾ ਦੀ ਸਿਜ਼ੇਰੀਅਨ ਡਿਲੀਵਰੀ ਹੋ ਰਹੀ ਸੀ ਤੇ ਇਸੇ ਦੌਰਾਨ ਗਰਭ ਚੋਂ ਨਿਕਲ ਰਹੇ ਬੱਚੇ ਨੇ ਡਾੱਕਟਰ ਦੀ ਉਂਗਲੀ ਫੜ ਲਈ। ਇਹ ਸਭ ਦੇਖ ਕੇ ਡਾੱਕਟਰ ਹੀ ਨਹੀਂ ਸਗੋਂ ਉੱਥੇ ਮੌਜੂਦ ਪੂਰਾ ਸਟਾਫ਼ ਹੈਰਾਨ ਰਹਿ ਗਿਆ। ਬੱਚੀ ਦੇ ਪਿਤਾ ਨੇ ਇਹ ਦ੍ਰਿਸ਼ ਕੈਮਰੇ ਵਿੱਚ ਕੈਦ ਕਰ ਲਿਆ ਸੀ ਜੋ ਦੁਨੀਆਂ ਭਰ ਵਿੱਚ ਵਾਇਰਲ ਹੋ ਗਿਆ।

    ਇਹ ਕਹਾਣੀ ਅਮਰੀਕਾ ਦੇ ਗਲੈਂਡੇਲ ਸ਼ਹਿਰ ਵਿੱਚ ਰਹਿਣ ਵਾਲੇ ਰੈਂਡੀ ਅਟਕਿੰਸ ਤੇ ਉਸਦੀ ਪਤਨੀ ਏਲੀਸਿਆ ਦੀ ਹੈ। ਅਕਤੂਬਰ 2012 ਵਿੱਚ ਪ੍ਰੈਗਨੇਂਸੀ ਪੀਰੀਅਡ ਪੂਰਾ ਹੋਣ ਤੋਂ ਬਾਅਦ ਏਲੀਸਿਆ ਡਿਲੀਵਰੀ ਲਈ ਹਸਪਤਾਲ ਪਹੁੰਚੀ ਸੀ। ਡਾੱਕਟਰਾਂ ਨੇ ਨਾੱਰਮਲ ਡਿਲੀਵਰੀ ਤੋਂ ਮਨ੍ਹਾਂ ਕਰਦੇ ਹੋਏ ਮਹਿਲਾ ਦੀ ਸਿਜ਼ੇਰੀਅਨ ਡਿਲੀਵਰੀ ਕਰਨ ਦੀ ਗੱਲ ਕਹੀ। ਇਸੇ ਦੌਰਾਨ ਜਦੋਂ ਡਾੱਕਟਰ ਆਪਣਾ ਕੰਮ ਕਰ ਰਹੇ ਸਨ ਤਾਂ ਅਜਿਹਾ ਕੁੱਝ ਹੋਇਆ ਕਿ ਡਾੱਕਟਰਾਂ ਦੇ ਹੱਥ ਰੁੱਕ ਗਏ ਤੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਆੱਪਰੇਸ਼ਨ ਦੌਰਾਨ ਜਿਵੇਂ ਹੀ ਬੱਚੀ ਦਾ ਹੱਥ ਬਾਹਰ ਆਇਆ ਉਸਨੇ ਡਾੱਕਟਰ ਦੀ ਉਂਗਲੀ ਫੜ੍ਹ ਲਈ। ਇਹ ਸਭ ਦੇਖ ਡਾੱਕਟਰਾਂ ਨੇ ਤੁਰੰਤ ਮਹਿਲਾ ਦੇ ਪਤੀ ਨੂੰ ਬੁਲਾਇਆ ਜਿਸਨੇ ਆਉਂਦੇ ਹੀ ਆਪਣੇ ਕੈਮਰੇ ਨਾਲ ਇਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਲਿਆ।

    ਇਹ ਇੱਕ ਅਜਿਹੀ ਘਟਨਾ ਸੀ ਜਿਸਦੇ ਬਾਰੇ ਡਾੱਕਟਰ ਹਫ਼ਤਿਆਂ ਤੱਕ ਗੱਲ ਕਰ ਸਕਦੇ ਸਨ। ਇੱਥੋਂ ਤੱਕ ਕਿ ਡਾਕਟਰਾਂ ਨੇ ਖ਼ੁਦ ਲਈ ਵੀ ਇੱਕ ਫ਼ੋਟੋ ਦਾ ਪ੍ਰਿੰਟ ਕਢਵਾ ਲਿਆ ਸੀ। ਡਾੱਕਟਰਾਂ ਦੀ ਉਂਗਲੀ ਫੜਨ ਵਾਲੀ ਬੱਚੀ ਦਾ ਨਾਮ ਨੇਵਾਹ (Nevaeh) ਰੱਖਿਆ ਗਿਆ ਹੈ ਜਿਸਦਾ ਮਤਲਬ ਸਵਰਗ ਹੁੰਦਾ ਹੈ। ਇਹ ਨਾਮ ਵੀ ਸਵਰਗ ਦੇ ਅੰਗ੍ਰੇਜ਼ੀ ਸ਼ਬਦ Heaven ਨੂੰ ਉਲਟਾ ਲਿਖਣ ਨਾਲ ਬਣਿਆ ਹੈ।

    First published: