Home /News /international /

Instagram 'ਤੇ ਬੱਚਿਆਂ ਦੇ ਨਿੱਜੀ ਡੇਟਾ ਨਾਲ ਛੇੜਛਾੜ ਦਾ ਦੋਸ਼, ਲੱਗਿਆ 32 ਅਰਬ ਦਾ ਜੁਰਮਾਨਾ

Instagram 'ਤੇ ਬੱਚਿਆਂ ਦੇ ਨਿੱਜੀ ਡੇਟਾ ਨਾਲ ਛੇੜਛਾੜ ਦਾ ਦੋਸ਼, ਲੱਗਿਆ 32 ਅਰਬ ਦਾ ਜੁਰਮਾਨਾ

Instagram 'ਤੇ ਬੱਚਿਆਂ ਦੇ ਨਿੱਜੀ ਡੇਟਾ ਨਾਲ ਛੇੜਛਾੜ ਦਾ ਦੋਸ਼, ਲੱਗਿਆ 32 ਅਰਬ ਦਾ ਜੁਰਮਾਨਾ

Instagram 'ਤੇ ਬੱਚਿਆਂ ਦੇ ਨਿੱਜੀ ਡੇਟਾ ਨਾਲ ਛੇੜਛਾੜ ਦਾ ਦੋਸ਼, ਲੱਗਿਆ 32 ਅਰਬ ਦਾ ਜੁਰਮਾਨਾ

ਇੰਸਟਾਗ੍ਰਾਮ ਨੂੰ ਕਿਸ਼ੋਰਾਂ ਦੇ ਨਿੱਜੀ ਡੇਟਾ ਨਾਲ ਸਬੰਧਤ ਯੂਰਪੀਅਨ ਯੂਨੀਅਨ ਡੇਟਾ  (European Union Data Policy) ਨੀਤੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਇਸ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।

 • Share this:

  Instagram fined for 32 billion : ਆਇਰਲੈਂਡ ਦੇ ਡੇਟਾ ਗੋਪਨੀਯਤਾ ਰੈਗੂਲੇਟਰ ਨੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ Instagram ਨੂੰ 32.7 ਬਿਲੀਅਨ ਰੁਪਏ (405 ਮਿਲੀਅਨ ਯੂਰੋ) ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਇੰਸਟਾਗ੍ਰਾਮ 'ਤੇ ਬੱਚਿਆਂ ਦੇ ਡੇਟਾ ਦੀ ਸੁਰੱਖਿਆ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ। ਦਰਅਸਲ, ਇੰਸਟਾਗ੍ਰਾਮ ਨੂੰ ਕਿਸ਼ੋਰਾਂ ਦੇ ਨਿੱਜੀ ਡੇਟਾ ਨਾਲ ਸਬੰਧਤ ਯੂਰਪੀਅਨ ਯੂਨੀਅਨ ਡੇਟਾ  (European Union Data Policy) ਨੀਤੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਇਸ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।

  ਜ਼ਿਕਰਯੋਗ ਹੈ ਕਿ ਆਇਰਲੈਂਡ ਦੇ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਸੋਮਵਾਰ ਨੂੰ ਇੱਕ ਈਮੇਲ ਭੇਜੀ ਜਿਸ ਵਿੱਚ ਕਿਹਾ ਗਿਆ ਹੈ ਕਿ ਉਸਨੇ ਕੰਪਨੀ ਨੂੰ $402 ਮਿਲੀਅਨ ਦਾ ਜੁਰਮਾਨਾ ਕਰਨ ਲਈ ਪਿਛਲੇ ਹਫ਼ਤੇ ਅੰਤਮ ਫੈਸਲਾ ਲਿਆ ਹੈ।

  ਇਸ ਦੇ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਜੁਰਮਾਨਾ ਲਗਾਏ ਜਾਣ ਤੋਂ ਬਾਅਦ, Instagram ਦੀ ਮੂਲ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਸਨੇ ਮਾਮਲੇ ਦੀ ਪੂਰੀ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਅਤੇ ਉਹ ਭਾਰੀ ਲਗਾਏ ਗਏ ਇਸ ਜੁਰਮਾਨੇ ਨਾਲ ਅਸਹਿਮਤ ਹਨ ਅਤੇ ਇਸਦੇ ਖਿਲਾਫ ਅਪੀਲ ਕਰੇਗਾ।

  ਜਾਂਚ ਕਰਨ 'ਤੇ ਕੀ ਪਤਾ ਲੱਗਾ

  ਦੱਸ ਦਈਏ ਕਿ Instagram ਉਪਭੋਗਤਾਵਾਂ ਲਈ ਘੱਟੋ ਘੱਟ ਉਮਰ 13 ਸਾਲ ਹੈ। ਇੱਕ ਆਇਰਿਸ਼ ਵਾਚਡੌਗ ਜਾਂਚ ਵਿੱਚ ਪਾਇਆ ਗਿਆ ਹੈ ਕਿ ਇੰਸਟਾਗ੍ਰਾਮ ਨੇ ਜਨਤਕ ਤੌਰ 'ਤੇ 13 ਤੋਂ 17 ਸਾਲ ਦੇ ਬੱਚਿਆਂ ਦਾ ਨਿੱਜੀ ਡੇਟਾ ਲੀਕ ਕੀਤਾ, ਜਿਸ ਵਿੱਚ ਉਨ੍ਹਾਂ ਦੇ ਫ਼ੋਨ ਨੰਬਰ ਅਤੇ ਈਮੇਲ ਪਤੇ ਵੀ ਸ਼ਾਮਲ ਹਨ।

  ਇਸ ਤੋਂ ਪਹਿਲਾਂ Amazon 'ਤੇ ਇੰਨਾ ਵੱਡਾ ਜੁਰਮਾਨਾ ਲਗਾਇਆ ਗਿਆ ਸੀ

  ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਲਕਸਮਬਰਗ ਦੇ ਰੈਗੂਲੇਟਰ ਨੇ ਐਮਾਜ਼ਾਨ 'ਤੇ 746 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਸੀ। ਪਹਿਲਾਂ ਪਿਛਲੇ ਸਾਲ ਐਮਾਜ਼ਾਨ(Amazon) 'ਤੇ ਅਜਿਹਾ ਭਾਰੀ ਜੁਰਮਾਨਾ ਲਗਾਇਆ ਗਿਆ ਸੀ।

  Published by:Tanya Chaudhary
  First published:

  Tags: Child care, Fined, Instagram