Home /News /international /

ਜੰਗ ਦਾ ਐਲਾਨ! ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਈਰਾਨ ਨੇ ਦਾਗੀਆਂ ਇੱਕ ਦਰਜਨ ਤੋਂ ਵੱਧ ਮਿਜ਼ਾਈਲਾਂ

ਜੰਗ ਦਾ ਐਲਾਨ! ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਈਰਾਨ ਨੇ ਦਾਗੀਆਂ ਇੱਕ ਦਰਜਨ ਤੋਂ ਵੱਧ ਮਿਜ਼ਾਈਲਾਂ

  • Share this:

ਈਰਾਨ(Iran) ਨੇ ਬੁੱਧਵਾਰ ਸਵੇਰੇ ਇਰਾਕ ਵਿੱਚ  ਸਥਿਤ ਅਮਰੀਕੀ ਏਅਰਬੇਸ(American Airbase Attacked) ‘ਤੇ ਕਈ ਮਿਜ਼ਾਈਲਾਂ ਦਾਗੀਆਂ ਹਨ। ਇਰਾਕ ਦੇ ਅਲ-ਅਸਦ ਦੇ ਅਮਰੀਕੀ ਹਵਾਈ ਅੱਡੇ 'ਤੇ ਈਰਾਨ ਦੇ ਹਮਲੇ ਨੂੰ ਈਰਾਨ ਦੇ ਜਨਰਲ ਕਾਸਮ ਸੋਲੇਮਾਨੀ(Qasem Soleimani)  ਦੇ ਅਮਰੀਕੀ ਹਮਲੇ ਵਿਚ ਮਾਰੇ ਜਾਣ ਦਾ ਬਦਲਾ ਮੰਨਿਆ ਜਾ ਰਿਹਾ ਹੈ।


ਈਰਾਨ ਨੇ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲਾ ਲੈਣ ਦੀ ਗੱਲ ਕਹੀ ਸੀ। ਇਰਾਨ ਦੀ ਅਰਧ ਸਰਕਾਰੀ ਨਿਊਜ਼  ਏਜੰਸੀ ਫਾਰਸ ਨਿਊਜ਼  ਏਜੰਸੀ ਨੇ ਇਰਾਕ ਦੇ ਯੂਐਸ ਏਅਰਬੇਸ 'ਤੇ ਚਲਾਈਆਂ ਗਈਆਂ ਰਾਕੇਟ ਦਾ ਕਥਿਤ ਵੀਡੀਓ ਜਾਰੀ ਕੀਤਾ ਹੈ। ਨਿਊਜ ਏਜੰਸੀ ਨੇ ਇਰਾਨੀਮਿਜ਼ਾਈਲਾਂ ਨੂੰ ਇਰਾਕ ਦੇ ਅਮਰੀਕੀ ਏਅਰਬੇਸ ਅਲ-ਅਸਦ ਵਿਖੇ ਲਾਂਚ ਕੀਤੇ ਜਾਣ ਨੂੰ ਅਮਰੀਕੀ ਹਮਲੇ ਦੇ ਈਰਾਨੀ ਬਦਲਾ ਦੀ ਸ਼ੁਰੂਆਤ ਦੱਸਿਆ ਹੈ।





ਅਮਰੀਕੀ ਅਧਿਕਾਰੀ ਨੇ ਹਮਲੇ ਦੀ ਪੁਸ਼ਟੀ ਕੀਤੀ


ਸੀ ਐਨ ਐਨ ਨਿਊਜ਼ ਨੇ ਇਕ ਸੀਨੀਅਰ ਅਮਰੀਕੀ ਅਧਿਕਾਰੀ ਦਾ ਬਿਆਨ ਲਿਆ ਹੈ। ਜਿਸ ਵਿਚ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ. ਅਧਿਕਾਰੀ ਨੇ ਦੱਸਿਆ ਕਿ ਇਰਾਕ ਸਥਿਤ ਅਮਰੀਕੀ

ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਸ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਘਟਨਾਵਾਂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਯੂਐਸ ਨੇ ਬਗਦਾਦ ਵਿੱਚ ਈਰਾਨੀ ਸੈਨਾ ਦੇ ਮੁਖੀ ਜਨਰਲ ਕਾਸੀਮ ਸੁਲੇਮਣੀ ਨੂੰ ਇੱਕ ਡਰੋਨ ਹਮਲੇ ਵਿੱਚ ਮਾਰ ਦਿੱਤਾ ਸੀ।


ਇਸ 'ਤੇ ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਹਮਲੇ ਦੀ ਜਾਣਕਾਰੀ ਦੰਦਿਆ ਕਿਹਾ ਕਿ ਸਭ ਠੀਕ ਹੈ ਤੇ ਅੱਗੇ ਦੀ ਰਣਨੀਤੀ ਕੀ ਰਹੇਗੀ, ਇਸ ਬਾਰੇ ਕੱਲ੍ਹ ਦੱਸਿਆ ਜਾਵੇਗਾ..









ਈਰਾਨ ਨੇ ਇਸ ਘਟਨਾ ਤੋਂ ਬਾਅਦ ਵਾਸ਼ਿੰਗਟਨ ਵਿਰੁੱਧ ਬਦਲਾ ਲੈਣ ਦੀ ਸਹੁੰ ਚੁੱਕੀ ਸੀ। ਜਦੋਂਕਿ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦੀਆਂ ਧਮਕੀਆਂ ਤੋਂ ਬਾਅਦ ਈਰਾਨ ਦੇ 52 ਟੀਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਲੋਕਾਂ ਨੇ ਅਨੁਮਾਨ ਲਗਾਇਆ ਸੀ ਕਿ ਟਰੰਪ ਈਰਾਨ ਵਿਚ ਇਤਿਹਾਸਕ ਸਥਾਨਾਂ ‘ਤੇ ਹਮਲੇ ਬਾਰੇ ਕਹਿ ਰਹੇ ਸਨ।

Published by:Sukhwinder Singh
First published:

Tags: America, Iran, US Iran conflict, Washington