Home /News /international /

ਯੂਕ੍ਰੇਨ ਦੇ ਜਹਾਜ਼ ਨੂੰ ਡੇਗਦੀਆਂ ਮਿਜ਼ਾਈਲਾਂ ਦੀ ਵੀਡੀਓ ਆਈ ਸਾਹਮਣੇ, ਹਵਾਈ ਅੱਡੇ ਦੁਆਲੇ ਘੁੰਮ ਰਿਹਾ ਹੈ ਅੱਗ ਨਾਲ ਘਿਰਿਆ ਜਹਾਜ਼

ਯੂਕ੍ਰੇਨ ਦੇ ਜਹਾਜ਼ ਨੂੰ ਡੇਗਦੀਆਂ ਮਿਜ਼ਾਈਲਾਂ ਦੀ ਵੀਡੀਓ ਆਈ ਸਾਹਮਣੇ, ਹਵਾਈ ਅੱਡੇ ਦੁਆਲੇ ਘੁੰਮ ਰਿਹਾ ਹੈ ਅੱਗ ਨਾਲ ਘਿਰਿਆ ਜਹਾਜ਼

  • Share this:

ਇਰਾਨ (Iran) ਵੱਲੋਂ ਦਾਗੀਆਂ ਮਿਜ਼ਾਈਲਾਂ ਦੀ ਇਕ ਨਵੀਂ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਦੋ ਇਰਾਨੀ ਮਿਜ਼ਾਈਲਾਂ ਅੱਗੇ ਵਧ ਰਹੀਆਂ ਹਨ ਅਤੇ ਰਾਤ ਨੂੰ ਯੂਕ੍ਰੇਨ ਦਾ ਜਹਾਜ਼ ਦਿਖਾਈ ਦੇ ਰਿਹਾ ਹੈ।

ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਪ੍ਰਮਾਣਿਤ ਸੁਰੱਖਿਆ ਕੈਮਰਿਆਂ ਦੀ ਇਹ ਫੁਟੇਜ ਪ੍ਰਾਸਾਰਿਤ ਕੀਤੀ। ਪਹਿਲੀ ਮਿਜ਼ਾਈਲ ਲਾਂਚ ਹੁੰਦੇ ਹੀ ਹਵਾਈ ਜਹਾਜ਼ ਡਿੱਗਣਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਇਰਾਨ ਦੀ ਮਿਜ਼ਾਈਲ ਦੁਆਰਾ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਜਹਾਜ਼ ਵਿਚ ਸਵਾਰ ਸਾਰੇ 176 ਯਾਤਰੀ ਮਾਰੇ ਗਏ ਸਨ।

ਟਾਈਮਜ਼ ਨੇ ਕਿਹਾ ਕਿ ਇਰਾਨ ਦੇ ਮਿਲਟਰੀ ਜ਼ੋਨ ਤੋਂ ਚਾਰ ਮੀਲ ਦੂਰ ਇਕ ਪਿੰਡ ਦੀ ਛੱਤ ਤੋਂ ਬਣੀ ਇਹ ਫਿਲਮ ਥੋੜੀ ਧੁੰਦਲੀ ਹੈ। ਇਸ ਵਿੱਚ, ਕੀਵ ਜਾ ਰਹੇ ਜਹਾਜ਼ ਵਿੱਚ ਅੱਗ ਲੱਗੀ ਹੋਈ ਹੈ, ਜੋ ਤਹਿਰਾਨ ਦੇ ਹਵਾਈ ਅੱਡੇ ਨੇੜੇ ਚੱਕਰ ਕੱਟ ਰਿਹਾ ਹੈ। ਕੁਝ ਮਿੰਟਾਂ ਬਾਅਦ, ਇਹ ਫਟਿਆ ਅਤੇ ਕਰੈਸ਼ ਹੋ ਗਿਆ।

ਤਹਿਰਾਨ ਨੇ ਕਈ ਦਿਨਾਂ ਤੱਕ ਪੱਛਮੀ ਦੇਸ਼ਾਂ ਦੇ ਦਾਅਵਿਆਂ ਨੂੰ ਖਾਰਿਜ ਕਰੀ ਰੱਖਿਆ ਕਿ ਬੋਇੰਗ 737 ਨੂੰ ਇੱਕ ਮਿਜ਼ਾਈਲ ਨਾਲ ਡੇਗਿਆ ਗਿਆ ਸੀ ਪਰ ਪਿਛਲੇ ਸ਼ਨੀਵਾਰ ਇਸ ਨੇ ਮੰਨਿਆ ਕਿ ਇਸ ਜਹਾਜ਼ ਨੂੰ ਭੁਲੇਖੇ ਨਾਲ ਵੱਜੀ ਮਿਜਾਈਲ ਨੇ ਡੇਗਿਆ ਸੀ।

Published by:Gurwinder Singh
First published:

Tags: US Iran conflict, Viral video