ਹਿਜਾਬ ਨੂੰ ਲੈ ਕੇ ਪਬੰਦੀਆਂ ਕਾਰਨ ਇਸ ਦਾ ਅਸਰ ਹੁਣ ਖੇਡਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਦੱਖਣੀ ਕੋਰੀਆ 'ਚ ਈਰਾਨ ਦੀ ਇੱਕ ਮਹਿਲਾ ਪ੍ਰਤੀਯੋਗੀ ਬਿਨਾਂ ਹਿਜਾਬ ਦੇ ਇੱਕ ਈਵੈਂਟ 'ਚ ਹਿੱਸਾ ਲਿਆ। ਜਿਸ ਨੂੰ ਲੈ ਕੇ ਈਰਾਨ ਤੋਂ ਬਾਹਰ ਫ਼ਾਰਸੀ ਭਾਸ਼ਾ ਦੇ ਮੀਡੀਆ ਨੇ ਇਹ ਖਦਸ਼ਾਂ ਜ਼ਾਹਰ ਕੀਤਾ ਹੈ ਕਿ ਅਜਿਹਾ ਕਰਨ ਤੋਂ ਬਾਅਦ ਇਸ ਮਹਿਲਾ ਖਿਡਾਰੀ ਦੇ ਦੇਸ਼ ਵਿੱਚ ਵਾਪਸ ਪਰਤਣ ਤੋਂ ਬਾਅਦ ਉਸ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ ਜਾਂ ਫਿਰ ਉਸ ਖਿਡਾਰਨ ਉੱਤੇ ਦੱਖਣੀ ਕੋਰੀਆ ਤੋਂ ਸਮੇਂ ਤੋਂ ਪਹਿਲਾਂ ਆਪਣੇ ਦੇਸ਼ ਨੂੰ ਵਾਪਸ ਆਉਣ ਦਾ ਦਬਾਅ ਬਣਾਇਆ ਜਾਵੇਗਾ।
16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ ਮਹਿਸਾ ਅਮਿਨੀ ਦੀ ਹੋਈ ਸੀ ਮੌਤ
ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਨੇ ਅਜਿਹਾ ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਲਈ ਕੀਤਾ ਹੈ। ਜ਼ਿਕਰਯੋਗ ਹੈ ਕਿ 16 ਸਤੰਬਰ ਨੂੰ 22 ਸਾਲਾ ਮਾਹਸਾ ਅਮਿਨੀ ਨਾਮ ਦੀ ਕੁੜੀ ਦੀ ਈਰਾਨ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ। ਇਸ ਲੜਕੀ ਨੂੰ ਹਿਜਾਬ ਕਾਨੂੰਨ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਥੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ ਵਿਰੋਧ ਪਰਦਰਸ਼ਨ ਦਾ ਇਹ ਪੰਜਵਾਂ ਹਫ਼ਤਾ ਚੱਲ ਰਿਹਾ ਹੈ।
ਨਿਆਂ ਮੰਤਰਾਲੇ ਨੇ ਗੋਪਨੀਯਤਾ ਨਿਯਮਾਂ ਦਾ ਦਿੱਤਾ ਹਵਾਲਾ
ਇਸ ਮਾਮਲੇ ਵਿੱਚ ਦੱਖਣੀ ਕੋਰੀਆ ਦੇ ਨਿਆਂ ਮੰਤਰਾਲੇ ਨੇ ਗੋਪਨੀਯਤਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤ ਕਿ,ਕੀ ਈਰਾਨੀ ਅਥਲੀਟ ਮੌਜੂਦਾ ਸਮੇਨ ਵਿੱਚ ਹੈ ਜਾਂ ਚਲੀ ਗਈ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ । ਤੁਹਾਨੂੰ ਦਸ ਦਈਏ ਕਿ 33 ਸਾਲਾ ਖਿਡਾਰੀ ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕੀ ਹੈ।ਜਿਸ ਨੇ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਇਹ ਕਿਡਾਰੀ ਈਰਾਨ ਦੇ 11 ਮੈਂਬਰੀ ਵਫ਼ਦ ਵਿੱਚ ਸ਼ਾਮਲ ਹੈ, ਜਿਸ ਵਿੱਚ ਅੱਠ ਅਥਲੀਟ ਅਤੇ ਤਿੰਨ ਕੋਚ ਸ਼ਾਮਲ ਹਨ। ਇਸ ਦੇ ਨਾਲ ਹੀ ਫੈਡਰੇਸ਼ਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਮਹਿਲਾ ਐਥਲੀਟਾਂ ਨੂੰ ਈਵੈਂਟ ਲਈ ਹਿਜਾਬ ਪਹਿਨਣ ਦੀ ਲੋੜ ਹੋਵੇ। ਤੁਹਾਨੂੰ ਦੱਸ ਦੇਈਏ ਕਿ ਈਰਾਨ ਤੋਂ ਆਉਣ ਵਾਲੇ ਸਾਰੇ ਐਥਲੀਟ ਬਿਨਾਂ ਹਿਜਾਬ ਦੇ ਦੇਸ਼ ਤੋਂ ਬਾਹਰ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਹੀ ਨਹੀਂ ਲੈਂਦੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Athletics, Hijab, Iran, North Korea, Players