Iran Viral Video: ਈਰਾਨ (Iran) ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੌਜਵਾਨ ਜੋੜੇ ਨੂੰ ਸੜਕ 'ਤੇ ਡਾਂਸ ਕਰਨ ਦੇ ਦੋਸ਼ 'ਚ 10 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਈਰਾਨ ਦੀ ਰਾਜਧਾਨੀ ਤਹਿਰਾਨ (Tehran Viral Video) ਦੇ ਫਰੀਡਮ ਸਕੁਆਇਰ 'ਤੇ ਸਟ੍ਰੀਟ ਡਾਂਸ ਕਰ ਰਹੇ ਜੋੜੇ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਈਰਾਨ ਦੀ ਕੱਟੜ ਇਸਲਾਮੀ ਸਰਕਾਰ ਨੇ ਇਸ ਨੂੰ ਸ਼ਾਸਨ ਦੇ ਖਿਲਾਫ ਅਣਆਗਿਆਕਾਰੀ ਮੰਨਦੇ ਹੋਏ ਗ੍ਰਿਫਤਾਰ ਕਰ ਲਿਆ ਸੀ।
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ (Iran Viral Video) 'ਚ ਆਸਤਿਆਜ਼ ਹਗੀਗੀ (Astiyazh Haghighi) (21) ਆਪਣੇ 22 ਸਾਲਾ ਮੰਗੇਤਰ ਅਮੀਰ ਮੁਹੰਮਦ ਅਮੀਰੀ (Amir mohammad Ahmadi) ਨਾਲ ਸਟ੍ਰੀਟ ਡਾਂਸ (Street Dance) ਕਰਦੀ ਨਜ਼ਰ ਆ ਰਹੀ ਹੈ। ਈਰਾਨ ਦੇ ਸਖ਼ਤ ਨਿਯਮਾਂ ਦੇ ਬਾਵਜੂਦ ਅਸਤਿਆਜ਼ ਹਗੀਘੀ ਨੇ ਹਿਜਾਬ (Hijab) ਵੀ ਨਹੀਂ ਪਹਿਨਿਆ ਸੀ। ਇਸ ਦੇ ਨਾਲ ਹੀ ਈਰਾਨ 'ਚ ਔਰਤਾਂ ਨੂੰ ਜਨਤਕ ਤੌਰ 'ਤੇ ਡਾਂਸ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਈਰਾਨ ਦੀ ਅਦਾਲਤ ਨੇ ਉਸ ਨੂੰ ਜਨਤਕ ਸਥਾਨਾਂ 'ਤੇ ਨੱਚਣ, ਵੇਸਵਾਗਮਨੀ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਭੰਗ ਕਰਨ ਦਾ ਦੋਸ਼ੀ ਮੰਨਿਆ ਹੈ। ਜਿਸ ਤੋਂ ਬਾਅਦ ਦੋਵਾਂ ਨੂੰ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ।
ਨਿਊਜ਼ ਏਜੰਸੀ ਸੀਐਨਐਨ ਮੁਤਾਬਕ ਸੁਰੱਖਿਆ ਬਲਾਂ ਨੇ ਸਭ ਤੋਂ ਪਹਿਲਾਂ 30 ਅਕਤੂਬਰ ਨੂੰ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇੰਸਟਾਗ੍ਰਾਮ 'ਤੇ ਜੋੜੇ ਕਾਫੀ ਮਸ਼ਹੂਰ ਹਨ। ਦੋਵਾਂ ਦੇ ਇੰਸਟਾਗ੍ਰਾਮ 'ਤੇ ਲਗਭਗ 1 ਮਿਲੀਅਨ ਫਾਲੋਅਰਜ਼ ਹਨ। ਦੋਵਾਂ ਦੇ ਵੱਖ-ਵੱਖ YouTube ਚੈਨਲ ਵੀ ਹਨ। ਉਸ ਦੇ ਯੂਟਿਊਬ ਚੈਨਲ 'ਤੇ ਵੀ ਲੱਖਾਂ ਸਬਸਕ੍ਰਾਈਬਰ ਹਨ।
For the crime of dancing, these two young Iranians have been sentenced to 10 years and 6 months in prison.#AstiyazhHaghighi 21 & #AmirMohammadAhmadi,
22 danced in the streets in support of #WomanLifeFreedom revolution in Iran.
They don’t deserve such brutality.#MahsaAmini pic.twitter.com/Bs9VxqnxFV
— Masih Alinejad 🏳️ (@AlinejadMasih) January 30, 2023
ਦੱਸ ਦੇਈਏ ਕਿ ਈਰਾਨ ਵਿੱਚ ਬਹੁਤ ਸਖ਼ਤ ਕਾਨੂੰਨ ਹਨ। ਔਰਤਾਂ 'ਤੇ ਭਾਰੀ ਪਾਬੰਦੀਆਂ ਹਨ। ਉੱਥੇ ਕੋਈ ਵੀ ਔਰਤ ਜਨਤਕ ਥਾਂ 'ਤੇ ਇਕੱਲੀ ਡਾਂਸ ਨਹੀਂ ਕਰ ਸਕਦੀ। ਅਜਿਹੇ 'ਚ ਆਸਤਿਆਜ਼ ਹੈਗੀ 'ਤੇ ਆਪਣੇ ਪ੍ਰੇਮੀ ਨਾਲ ਡਾਂਸ ਕਰਨ ਦਾ ਦੋਸ਼ ਹੈ। ਦੱਸਿਆ ਗਿਆ ਕਿ ਸਰਕਾਰ ਨੇ ਦੋਵਾਂ ਵੱਲੋਂ ਆਨਲਾਈਨ ਸਮੱਗਰੀ ਪੋਸਟ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Iran, Viral video