• Home
  • »
  • News
  • »
  • international
  • »
  • IS MONKEYPOX SPREADING THROUGH SEX NEWS18 PROBES AS ONCE RARE INFECTION SPREADS FAST IN EUROPE GH RUP AS

Monkeypox ਵਾਇਰਸ ਜਿਣਸੀ ਸਬੰਧਾਂ ਨਾਲ ਰਿਹਾ ਹੈ ਫੈਲ ? ਯੂਰਪ ਦੇ ਪੁਰਸ਼ਾਂ 'ਚ ਤੇਜ਼ੀ ਨਾਲ ਵਧ ਰਹੇ ਕੇਸ

ਯੂਰਪ ਵਿੱਚ ਮੌਂਕੀਪੌਕਸ (Monkeypox) ਨਾਂ ਦੀ ਇਕ ਬਿਮਾਰੀ ਫੈਲ ਰਹੀ ਹੈ। ਇਸ ਦੇ ਵਧੇਰੇ ਕੇਸ ਜਿਨਸੀ ਤੌਰ 'ਤੇ ਸਰਗਰਮ ਪੁਰਸ਼ਾਂ ਵਿੱਚ ਪਾਏ ਜਾ ਰਹੇ ਹਨ। ਅਫਰੀਕਾ ਵਿੱਚ ਕੁਝ ਸਮੇਂ ਤੋਂ ਮੌਜੂਦ ਇਸ ਬਿਮਾਰੀ ਬਾਰੇ ਸ਼ੰਕਾ ਫੈਲ ਰਹੀ ਹੈ ਕਿ ਇਹ ਬਿਮਾਰੀ ਜਿਨਸੀ ਰੋਗ ਬਣ ਰਹੀ ਹੈ। ਇਸ ਬਾਰੇ ਹੁਣ ਤੱਕ ਪ੍ਰਾਪਤ ਜਾਣਕਾਰੀ ਇਸ ਪ੍ਰਕਾਰ ਹੈ:

ਜਿਣਸੀ ਸਬੰਧਾਂ ਨਾਲ ਫੈਲ ਰਿਹਾ ਹੈ Monkeypox ਵਾਇਰਸ ? ਯੂਰਪ ਦੇ ਪੁਰਸ਼ਾਂ 'ਚ ਤੇਜ਼ੀ ਨਾਲ ਵਧ ਰਹੇ ਕੇਸ

  • Share this:

ਯੂਰਪ ਵਿੱਚ ਮੌਂਕੀਪੌਕਸ (Monkeypox) ਨਾਂ ਦੀ ਇਕ ਬਿਮਾਰੀ ਫੈਲ ਰਹੀ ਹੈ। ਇਸ ਦੇ ਵਧੇਰੇ ਕੇਸ ਜਿਨਸੀ ਤੌਰ 'ਤੇ ਸਰਗਰਮ ਪੁਰਸ਼ਾਂ ਵਿੱਚ ਪਾਏ ਜਾ ਰਹੇ ਹਨ। ਅਫਰੀਕਾ ਵਿੱਚ ਕੁਝ ਸਮੇਂ ਤੋਂ ਮੌਜੂਦ ਇਸ ਬਿਮਾਰੀ ਬਾਰੇ ਸ਼ੰਕਾ ਫੈਲ ਰਹੀ ਹੈ ਕਿ ਇਹ ਬਿਮਾਰੀ ਜਿਨਸੀ ਰੋਗ ਬਣ ਰਹੀ ਹੈ। ਇਸ ਬਾਰੇ ਹੁਣ ਤੱਕ ਪ੍ਰਾਪਤ ਜਾਣਕਾਰੀ ਇਸ ਪ੍ਰਕਾਰ ਹੈ:


ਤੁਹਾਨੂੰ ਦੱਸ ਦੇਈਏ ਕਿ WHO ਨੇ ਬਿਮਾਰੀ ਦੇ ਫੈਲਣ 'ਤੇ ਬੁਲਾਈ ਇਕ ਐਮਰਜੈਂਸੀ ਮੀਟਿੰਗ ਵਿਚ ਕਿਹਾ ਕਿ ਸ਼ੁਰੂਆਤੀ ਕੇਸ ਤਿੰਨ ਕਾਰਨਾਂ ਕਰਕੇ ਅਸਾਧਾਰਨ ਸਨ: ਪਹਿਲਾ ਇਹ ਕਿ ਜਿੱਥੇ ਮੌਂਕੀਪੌਕਸ (Monkeypox) ਫੈਲ ਰਿਹਾ ਹੈ ਉੱਥੇ ਇਸ ਰੋਗ ਦੀ ਕੋਈ ਹਿਸਟਰੀ ਨਹੀਂ ਰਹੀ; ਦੂਜਾ ਇਹ ਕਿ ਜ਼ਿਆਦਾਤਰ ਕੇਸ ਜਿਨਸੀ ਸਿਹਤ ਸੇਵਾਵਾਂ ਦੁਆਰਾ ਅਤੇ ਮਰਦਾਂ ਨਾਲ ਸੰਭੋਗ ਕਰਨ ਵਾਲੇ ਮਰਦਾਂ ਵਿੱਚ ਪਾਏ ਗਏ ਹਨ ਅਤੇ ਤੀਜਾ ਕਾਰਨ ਹੈ ਕਿ ਬਿਮਾਰੀ ਦਾ ਪੂਰੇ ਯੂਰਪ ਤੇ ਇਸ ਤੋਂ ਬਾਹਰ ਦੇ ਵੱਡੇ ਖੇਤਰ ਵਿੱਚ ਫੈਲਣਾ ਇਸ ਗੱਲ ਦਾ ਸੰਕੇਤ ਹੈ ਇਹ ਬਿਮਾਰੀ ਕੁਝ ਸਮੇਂ ਤੋਂ ਲਗਾਤਾਰ ਸੰਚਾਰ ਕਰ ਰਹੀ ਹੈ।


ਬ੍ਰਿਟੇਨ ਵਿੱਚ 20 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਯੂਕੇ ਹੈਲਥ ਸਿਕਿਉਰਿਟੀ ਏਜੰਸੀ (UK Health Security Agency) ਨੇ ਕਿਹਾ ਕਿ ਇਹ ਕੇਸ ਮੁੱਖ ਤੌਰ 'ਤੇ ਉਨ੍ਹਾਂ ਪੁਰਸ਼ਾਂ ਦੇ ਹਨ ਜਿਨ੍ਹਾਂ ਨੇ ਗੇਅ, ਬਾਇਸੈਕਸੁਅਲ ਜਾਂ ਪੁਰਸ਼ਾਂ ਨਾਲ ਸੈਕਸ ਕੀਤਾ ਸੀ। ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ 'ਗੇਅ ਅਤੇ ਬਾਇਸੈਕਸੁਅਲ ਮਰਦਾਂ' ਨੂੰ ਅਜੀਬ ਧੱਫੜ ਜਾਂ ਜਖਮਾਂ ਤੋਂ ਸੁਚੇਤ ਰਹਿਣ ਅਤੇ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬਿਮਾਰੀ ਨੂੰ ਇੱਕ ਜਿਨਸੀ ਤੌਰ 'ਤੇ ਸੰਚਾਰਿਤ ਰੋਗ ਵਜੋਂ ਦੇਖਣਾ ਜਲਦਬਾਜ਼ੀ ਹੈ। ਕਿੰਗਜ਼ ਕਾਲਜ ਲੰਡਨ (King's College London) ਦੇ ਵਾਇਰੋਲੋਜੀ ਦੇ ਪ੍ਰੋਫੈਸਰ ਸਟੂਅਰਟ ਨੀਲ ਨੇ ਕਿਹਾ, "ਇਹ ਵਿਚਾਰ ਕਿ ਇਹ ਬਿਮਾਰੀ ਕਿਸੇ ਕਿਸਮ ਦੇ ਜਿਨਸੀ ਸੰਚਾਰ ਦਾ ਸਿੱਟਾ ਹੈ, ਮੇਰੇ ਖਿਆਲ ਵਿੱਚ ਥੋੜੀ ਜਲਦਬਾਜ਼ੀ ਹੀ ਹੈ।" ਇਸਦੇ ਨਾਲ ਹੀ WHO ਨੇ ਕਿਹਾ ਹੈ ਕਿ ਵਿਗਿਆਨੀ ਵੱਖ-ਵੱਖ ਕੇਸਾਂ ਤੋਂ ਪ੍ਰਾਪਤ ਵਾਇਰਸ ਦੀ ਕ੍ਰਮਵਾਰ ਜਾਂਚ ਕਰ ਰਹੇ ਹਨ ਕਿ ਕੀ ਉਹ ਇਕ ਦੂਜੇ ਨਾਲ ਲੜੀ ਵਿਚ ਬੱਜੇ ਹੋਏ ਹਨ। ਏਜੰਸੀ ਤੋਂ ਜਲਦੀ ਹੀ ਇਸ ਬਾਰੇ ਅਪਡੇਟ ਮਿਲਣ ਦੀ ਉਮੀਦ ਹੈ।


ਡਬਲਯੂਐਚਓ (WHO) ਦੇ ਯੂਰਪੀ ਖੇਤਰੀ ਨਿਰਦੇਸ਼ਕ ਹਾਂਸ ਕਲੂਗੇ ਨੇ ਕਿਹਾ ਕਿ “ਅਸੀਂ ਗਰਮੀਆਂ ਦੇ ਮੌਸਮ ਵਿੱਚ ਵੱਡੇ ਇਕੱਠਾਂ, ਤਿਉਹਾਰਾਂ ਅਤੇ ਪਾਰਟੀਆਂ ਦੇ ਰੂਪ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਣ ਲੱਗੇ ਹਾਂ, ਮੈਨੂੰ ਚਿੰਤਾ ਹੈ ਕਿ ਇਸ ਬਿਮਾਰੀ ਦੇ ਫੈਲਣ ਵਿੱਚ ਤੇਜ਼ੀ ਆ ਸਕਦੀ ਹੈ”। ਸਿਹਤ ਅਧਿਕਾਰੀ ਨੇ ਚੇਤਾਵਨੀ ਦਿੱਤੀ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਇਸ ਤੱਥ ਦੁਆਰਾ ਸਵੀਕਾਰਿਆ ਜਾ ਸਕਦਾ ਹੈ ਕਿ ਇਸ ਸਮੇਂ ਖੋਜੇ ਜਾ ਰਹੇ ਕੇਸ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਲੋਕਾਂ ਵਿੱਚੋਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਸਦੇ ਲੱਛਣਾਂ ਦੀ ਪਛਾਣ ਵੀ ਨਹੀਂ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਕਿਹਾ ਹੈ ਕਿ ਉਹ ਇਸ ਤੱਥ ਦੀ ਜਾਂਚ ਕਰ ਰਿਹਾ ਹੈ ਕਿ ਰਿਪੋਰਟ ਕੀਤੇ ਗਏ ਬਹੁਤ ਸਾਰੇ ਕੇਸ ਗੇਅ, ਬਾਇਸੈਕਸੁਅਲ ਜਾਂ ਪੁਰਸ਼ਾਂ ਨਾਲ ਸੈਕਸ ਕਰਨ ਵਾਲੇ ਪੁਰਸ਼ਾਂ ਦੇ ਹਨ।


ਡਾਰਕਲੈਂਡਜ਼ ਫੈਸਟੀਵਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਬੈਲਜੀਅਮ ਦੇ ਮੌਂਕੀਪੌਕਸ (Monkeypox) ਦੇ ਤਿੰਨ ਕੇਸ ਐਂਟਵਰਪ ਦੇ ਬੰਦਰਗਾਹ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇੱਕ ਵੱਡੇ ਪੱਧਰ ਦੇ ਮਨਾਏ ਜਾ ਰਹੇ ਤਿਉਹਾਰ ਨਾਲ ਜੁੜੇ ਹੋਏ ਸਨ। ਫਰਾਂਸੀਸੀ ਅਧਿਕਾਰੀਆਂ ਨੇ ਕਿਹਾ ਕਿ ਵਾਇਰਸ ਨੇ ਪੈਰਿਸ ਦੇ ਖੇਤਰ ਵਿੱਚ ਰਹਿਣ ਵਾਲੇ 29 ਸਾਲਾ ਵਿਅਕਤੀ ਨੂੰ ਸੰਕਰਮਿਤ ਕੀਤਾ ਸੀ।


ਸਪੇਨ ਵਿੱਚ, ਸਿਹਤ ਮੰਤਰਾਲੇ ਨੇ ਸੱਤ ਕੇਸਾਂ ਦੀ ਰਿਪੋਰਟ ਕੀਤੀ ਹੈ ਅਤੇ ਕਿਹਾ ਹੈ ਕਿ 23 ਹੋਰਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਪਰ ਇੱਕ ਖੇਤਰੀ ਸਿਹਤ ਅਧਿਕਾਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਮੈਡ੍ਰਿਡ ਖੇਤਰ ਵਿੱਚ 21 ਕੇਸ ਪੁਸ਼ਟੀ ਕੀਤੇ ਜਿਨ੍ਹਾਂ ਵਿਚੋਂ ਬਹੁਤੇ ਰਾਜਧਾਨੀ ਦੇ ਗੇ-ਅਨੁਕੂਲ ਇਲਾਕੇ ਨਾਲ ਜੁੜੇ ਹੋਏ ਹਨ।ਜਦੋਂ ਕੋਈ ਵਿਅਕਤੀ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਮੌਂਕੀਪੌਕਸ (Monkeypox) ਫੈਲ ਸਕਦਾ ਹੈ। ਵਾਇਰਸ ਚਮੜੀ, ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਹਾਲਾਂਕਿ ਇਸ ਨੂੰ ਜਿਨਸੀ ਤੌਰ 'ਤੇ ਫੈਲਣ ਵਾਲੀ ਬਿਮਾਰੀ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ।


ਬੀਬੀਸੀ ਦੀ ਰਿਪੋਰਟ ਮੁਤਾਬਿਕ ਜਿਨੀਟੋਰੀਨਰੀ ਮੈਡੀਸਨ ਦੇ ਮਾਹਰ ਅਤੇ ਬ੍ਰਿਟਿਸ਼ ਐਸੋਸੀਏਸ਼ਨ ਫਾਰ ਸੈਕਸੁਅਲ ਹੈਲਥ ਐਂਡ ਐੱਚਆਈਵੀ (British Association for Sexual Health and HIV) ਦੇ ਪ੍ਰਧਾਨ, ਡਾਕਟਰ ਕਲੇਅਰ ਡੇਸਨੈਪ ਦੇ ਅਨੁਸਾਰ ਜਿਨਸੀ ਸਿਹਤ ਕਲੀਨਿਕਾਂ ਵਿੱਚ ਸਟਾਫ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਅ ਵਿੱਚ ਹੈ ਅਤੇ ਕਿਸੇ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿਚ ਆਉਣ ਕਾਰਨ ਜੇਕਰ ਸਟਾਫ ਨੂੰ ਅਲੱਗ-ਥਲੱਗ ਕਰਨਾ ਪੈਂਦਾ ਹੈ ਤਾਂ ਇਸਦਾ ਬਹੁਤ ਵੱਡਾ ਪ੍ਰਭਾਵ ਪਵੇਗਾ।"


ਜ਼ਿਕਰਯੋਗ ਹੈ ਕਿ ਹਾਲਾਤਾਂ ਦੇ ਮੱਦੇਨਜ਼ਰ ਲੰਡਨ ਦੇ ਕਲੀਨਿਕਾਂ ਨੇ ਹਦਾਇਤ ਕੀਤੀ ਹੈ ਕਿ ਸਾਰੇ ਮਰੀਜ਼ ਸਟਾਫ ਨਾਲ ਪਹਿਲਾਂ ਹੀ ਸੰਪਰਕ ਕਰਨ ਤੇ ਆਪਣੇ ਲੱਛਣਾਂ ਦਾ ਵਰਣਨ ਕਰਨ ਤਾਂ ਜੋ ਮੌਂਕੀਪੌਕਸ (Monkeypox) ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਵੇਟਿੰਗ ਰੂਮਾਂ ਅਤੇ ਕਲੀਨਿਕਾਂ ਵਿਚ ਮੌਜੂਦ ਹੋਰਨਾਂ ਵਿਅਕਤੀਆਂ ਤੋਂ ਅਲੱਗ ਰੱਖਿਆ ਜਾ ਸਕੇ।

Published by:rupinderkaursab
First published: