Home /News /international /

ਅਮਰੀਕੀ ਫੌਜ ਵੱਲੋਂ ISIS ਦੇ ਟਿਕਾਣਿਆਂ 'ਤੇ ਵੱਡੀ ਕਾਰਵਾਈ, ਬਗਦਾਦੀ ਨੂੰ ਮਾਰਨ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਹੁਣੇ-ਹੁਣੇ ਕੁਝ ਵੱਡਾ ਹੋਇਆ ਹੈ।

  • Share this:

    ਸੀਰੀਆ ਵਿਚ ਅਮਰੀਕੀ ਫੌਜ ਵੱਲ਼ੋਂ ਕੀਤੇ ਗਏ ਹਮਲੇ ਵਿਚ ਅੱਤਵਾਦੀ ਸੰਗਠਨ ਆਈਐਸਆਈਐਸ ਦਾ ਮੁਖੀ ਅਬੂ ਬਕਰ ਅਲ-ਬਗਦਾਦੀ ਮਾਰਿਆ ਗਿਆ ਹੈ। ਅਮਰੀਕਾ ਫੌਜ ਨੇ ਇਸ ਸੰਗਠਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੀਰੀਆ ਵਿੱਚ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਮਰੀਕਾ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

    ਆਪ੍ਰੇਸ਼ਨ ਦੇ ਨਤੀਜੇ 'ਤੇ ਨਿਊਜ਼ਵੀਕ ਨੇ ਯੂਐਸ ਫੌਜ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਬਗਦਾਦੀ ਮਾਰਿਆ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੁਰੱਖਿਆ ਬਲਾਂ ਨੇ ਸੀਰੀਆ ਦੇ ਇਦਬਿਲ ਪ੍ਰਾਂਤ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਹੁਣੇ-ਹੁਣੇ ਕੁਝ ਵੱਡਾ ਹੋਇਆ ਹੈ। ਦੱਸ ਦਈਏ ਕਿ ਬਗਦਾਦੀ ਦੀ ਮੌਤ ਬਾਰੇ ਕਈ ਵਾਰ ਰਿਪੋਰਟਾਂ ਸਾਹਮਣੇ ਆਈਆਂ ਹਨ ਤੇ ਆਈਐਸਆਈਐਸ ਨੇ ਹਮੇਸ਼ਾ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ।

    ਇਸ ਸਾਲ ਅਪ੍ਰੈਲ ਵਿੱਚ ਆਈਐਸਆਈਐਸ ਨੇ ਬਗਦਾਦੀ ਦਾ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਬਗਦਾਦੀ ਨੇ ਸ੍ਰੀਲੰਕਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

    First published:

    Tags: Attack, ISI, USA