Pakistan professor vulgar question on brother sister: ਪਾਕਿਸਤਾਨ ਦੇ ਇਸਲਾਮਾਬਾਦ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਵੱਲੋਂ ਹੱਦਾਂ ਟੱਪਦੇ ਹੋਏ ਵਿਦਿਆਰਥੀਆਂ ਕੋਲੋਂ ਇੱਕ ਪੇਪਰ ਵਿੱਚ ਭੈਣ-ਭਰਾ ਦੇ ਰਿਸ਼ਤੇ 'ਤੇ ਅਸ਼ਲੀਲਤਾ ਭਰਿਆ ਲੇਖ ਲਿਖਵਾਉਣ ਦੇ ਦੋਸ਼ ਲੱਗੇ ਹਨ। ਪੇਪਰ ਵਾਇਰਲ ਹੋਣ ਪਿੱਛੋਂ ਪਾਕਿਸਤਾਨ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ।
ਨਿਊਯਾਰਕ ਪੋਸਟ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਦੀ ਕਾਮਸੈਟਸ ਯੂਨੀਵਰਸਿਟੀ (Comsats University, Islamabad) ਦੇ ਪ੍ਰੋਫੈਸਰ ਖੈਰ ਉਲ ਬਸ਼ਰ (Khair ul Bashar) ਨੇ ਅਜਿਹਾ ਕਾਰਾ ਕੀਤਾ ਹੈ ਕਿ ਪਾਕਿਸਤਾਨ ਹੀ ਨਹੀਂ, ਹੋਰ ਦੇਸ਼ਾਂ 'ਚ ਵੀ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਰਿਪੋਰਟ ਅਨੁਸਾਰ, ਬੈਚਲਰ ਆਫ਼ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਦੀ ਸਮਝ ਅਤੇ ਰਚਨਾ 'ਤੇ ਇਕ ਕੁਇਜ਼ ਪਿਛਲੇ ਸਾਲ 4 ਅਤੇ 5 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਸੰਚਾਲਨ ਖਾਇਲ-ਉਲ-ਬਸ਼ਰ ਨੇ ਕੀਤਾ ਸੀ। 15 ਅੰਕਾਂ ਦੇ ਇਸ ਕੁਇਜ਼ ਵਿੱਚ ਜੂਲੀ ਅਤੇ ਮਾਰਕ ਨਾਮਕ ਇੱਕ ਭੈਣ-ਭਰਾ ਨਾਲ ਸਬੰਧਤ ਕਹਾਣੀ ਲਿਖੀ ਗਈ ਸੀ, ਜਿਸ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ 300 ਸ਼ਬਦਾਂ ਵਿੱਚ ਲੇਖ ਲਿਖਣਾ ਸੀ।
ਵਿਦਿਆਰਥੀਆਂ ਨੂੰ ਪੁੱਛੇ ਗਏ ਅਸ਼ਲੀਲ ਸਵਾਲ
ਇਸ ਵਿਚ ਕਿਹਾ ਗਿਆ ਸੀ ਕਿ ਕਾਲਜ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਦੋਵੇਂ ਫਰਾਂਸ ਗਏ ਸਨ। ਇਕ ਰਾਤ ਉਹ ਬੀਚ 'ਤੇ ਇਕ ਕਮਰੇ ਵਿਚ ਰੁਕੇ ਅਤੇ ਦੋਵਾਂ ਨੇ ਆਪਸੀ ਸਹਿਮਤੀ ਨਾਲ ਰਿਸ਼ਤਾ ਬਣਾਉਣ ਦਾ ਫੈਸਲਾ ਕੀਤਾ। ਦੋਵਾਂ ਨੇ ਫੈਸਲਾ ਕੀਤਾ ਕਿ ਉਹ ਅਜਿਹਾ ਦੁਬਾਰਾ ਨਹੀਂ ਕਰਨਗੇ ਅਤੇ ਇਹ ਉਨ੍ਹਾਂ ਦਾ ਰਾਜ਼ ਬਣਿਆ ਰਹੇਗਾ। ਕਹਾਣੀ ਤੋਂ ਬਾਅਦ ਸਵਾਲ ਕੀਤਾ ਗਿਆ ਕਿ ਕੀ ਦੋਹਾਂ ਦਾ ਅਜਿਹਾ ਕਰਨਾ ਠੀਕ ਹੈ, ਆਪਣੇ ਵਿਚਾਰ 300 ਸ਼ਬਦਾਂ ਵਿਚ ਲਿਖੋ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰੋਫ਼ੈਸਰ ਨੇ ਇਸਲਾਮਿਕ ਨਿਯਮਾਂ ਦੇ ਬਾਵਜੂਦ ਅਜਿਹਾ ਸਵਾਲ ਪੁੱਛਣ ਦੀ ਹਿੰਮਤ ਕੀਤੀ।
ਪ੍ਰੋਫੈਸਰ ਖਿਲਾਫ ਚੁੱਕਿਆ ਗਿਆ ਕਦਮ
ਪਾਕਿਸਤਾਨ ਸਰਕਾਰ ਅਧੀਨ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਅਤੇ ਇਸ ਮਾਮਲੇ ਵਿੱਚ ਤੁਰੰਤ ਨੋਟਿਸ ਲਿਆ ਗਿਆ ਹੈ। ਉਸ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਅਤੇ ਕਾਮਸੈਟਸ ਯੂਨੀਵਰਸਿਟੀ ਤੋਂ ਵੀ ਬਲੈਕਲਿਸਟ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan government, Pakistan news, Viral news, World news