ਇਜ਼ਰਾਇਲ ਵੱਲੋਂ ਜੇਨਿਨ ਸ਼ਹਿਰ ਉੱਤੇ ਹਮਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਫਿਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਬੈਂਕ ਦੇ ਫਲੈਸ਼ਪੁਆਇੰਟ ਸ਼ਹਿਰ ਜੇਨਿਨ ਵਿੱਚ ਇਜ਼ਰਾਈਲ ਵੱਲੋਂ ਕੀਤਤੇ ਗਏ ਹਮਲੇ ਵਿੱਚ ਇੱਕ ਡਾਕਟਰ ਸਮੇਤ ਦੋ ਫਿਲਸਤੀਨ ਦੇ ਨਾਗਰਿਜਾਂ ਦੀ ਮੌਤ ਹੋ ਗਈ।
ਇਜ਼ਰਾਇਲ ਦੀ ਫੌਜ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਡਾਕਟਰ ਜਿਸ ਦਾ ਨਾਮ ਅਬਦੁੱਲਾ ਅਲ-ਅਹਿਮਦ ਸੀ ਉਸ ਦੇ ਸਿਰ ਨੂੰ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ।ਫਿਲਸਤੀਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਸ਼ਹਿਰ ਦੇ ਸ਼ਰਨਾਰਥੀ ਕੈਂਪ 'ਤੇ ਹੋਏ ਹਮਲੇ ਵਿੱਚ ਇੱਕ ਹੋਰ ਫਿਲਸਤੀਨੀ ਮਤੀਨ ਦੇਬਾਯਾ ਦੀ ਵੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖਮੀ ਗੰਭੀਰ ਜ਼ਖਮੀਂ ਹੋ ਗਏ।
ਫਿਲਸਤੀਨੀ ਸਮਾਚਾਰ ਏਜੰਸੀ ਵਫਾ ਦੇ ਮੁਤਾਬਕ ਫਿਲਸਤੀਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਡਾਕਟਰ ਦੀ ਮੌਤ 'ਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਨੂੰ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹਹ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਜਦਕਿ ਇਜ਼ਰਾਇਲੀ ਫੌਜ ਨੇ ਮਾਰੇ ਗਏ ਲੋਕਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ।ਹਾਲਾਂਕਿ ਇੱਕ ਬਿਆਨ ਵਿੱਚ ਫੌਜ ਨੇ ਕਿਹਾ, ਸੁਰੱਖਿਆ ਬਲਾਂ 'ਤੇ ਹਥਿਆਰਬੰਦ ਸ਼ੱਕੀ ਵਿਅਕਤੀਆਂ ਵੱਲੋਂ ਵਿਸਫੋਟਕ ਉਪਕਰਣ ਅਤੇ ਵੱਡੀ ਗਿਣਤੀ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ।ਫ਼ੌਜ ਨੇ ਹਥਿਆਰਬੰਦ ਸ਼ੱਕੀਆਂ ਨੂੰ ਮੌਕੇ ਉੱਤੇ ਗੋਲੀ ਨਾਲ ਜਵਾਬ ਦਿੱਤਾ।ਜਦਕਿ ਹਮਾਸ ਦੇ ਇੱਕ ਕਥਿਤ ਮੈਂਬਰ ਸਮੇਤ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ।ਤੁਹਾਨੂੰ ਦਸ ਦਈਏ ਕਿ ਇਜ਼ਰਾਈਲ ਨੇ 1967 ਦੀ ਛੇ-ਦਿਨਾ ਤੋਂ ਜਾਰੀ ਜੰਗ ਤੋਂ ਬਾਅਦ ਪੂਰਬੀ ਯੇਰੂਸ਼ਲਮ ਅਤੇ ਪੱਛਮੀ ਕੰਢੇ 'ਤੇ ਆਪਣਾ ਕਬਜ਼ਾ ਕਰ ਲਿਆ ਹੈ।
ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਹੁਣ ਤੱਕ 120 ਤੋਂ ਵੱਧ ਫਿਲਸਤੀਨੀ ਮਾਰੇ ਗਏ ਹਨ। ਮਾਰੇ ਗਏ ਲੋਕਾਂ 'ਚੋਂ ਜ਼ਿਆਦਾਤਰ ਇਜ਼ਰਾਈਲੀ ਅੱਤਵਾਦੀ ਮੰਨੇ ਜਾਂਦੇ ਸਨ । ਪਰ ਇਜ਼ਰਾਈਲੀ ਘੁਸਪੈਠ ਦਾ ਵਿਰੋਧ ਕਰ ਰਹੇ ਸਥਾਨਕ ਨੌਜਵਾਨਾਂ ਦੇ ਨਾਲ ਹਿੰਸਾ ਵਿੱਚ ਕੁਝ ਨਾਗਰਿਕ ਵੀ ਮਾਰੇ ਗਏ ਹਨ। ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਖੌਤੀ ਪ੍ਰਸ਼ਾਸਨਿਕ ਹਿਰਾਸਤ ਵਿੱਚ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Doctor, Israel, Philippines