Video: ਇਜ਼ਰਾਈਲ ਨੇ ਤੋੜੀ ਜੰਗਬੰਦੀ, ਗਾਜ਼ਾ 'ਤੇ ਮੁੜ ਕੀਤੇ ਹਵਾਈ ਹਮਲੇ, ਇਮਾਰਤਾਂ 'ਤੇ ਵਿਸਫੋਟ ਦੀਆਂ ਲਾਟਾਂ

ਇਜ਼ਰਾਈਲ ਵਿੱਚ 12 ਸਾਲਾਂ ਬਾਅਦ ਨਵਾਂ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ ਫਿਲਸਤੀਨ ਨਾਲ ਦੁਸ਼ਮਣੀ ਵਿੱਚ ਕੋਈ ਫਰਕ ਨਹੀਂ ਪਿਆ। ਜੰਗਬੰਦੀ ਤੋਂ ਕੁਝ ਹਫ਼ਤਿਆਂ ਬਾਅਦ ਮੁੜ ਤੋਂ ਹਿੰਸਾ ਭੜਕਣ ਦਾ ਖ਼ਤਰਾ ਪੈਦਾ ਹੋ ਗਿਆ।

ਗਾਜ਼ਾ ਸ਼ਹਿਰ ਵਿਚ ਇਜ਼ਰਾਈਲੀ ਫੌਜਾਂ ਨੇ 16 ਜੂਨ ਨੂੰ ਫਲਸਤੀਨੀ ਐਨਕਲੇਵ ਤੇ ਹਮਲਾ ਕਰਨ ਤੇ ਧਮਾਕੇ ਦੀ ਤਸਵੀਰ [image credit/AFP]

 • Share this:
  ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਜੰਗਬੰਦੀ ਕੁਝ ਦਿਨਾਂ ਵਿਚ ਖ਼ਤਮ ਹੋ ਗਈ ਹੈ। ਇਜ਼ਰਾਈਲ ਦੁਆਰਾ ਗਾਜ਼ਾ ਪੱਟੀ ਉੱਤੇ ਜ਼ਬਰਦਸਤ ਹਮਲਾ ਕੀਤਾ ਗਿਆ ਹੈ। ਏਐਫਪੀ ਨਿਊਜ਼ ਏਜੰਸੀ ਨੇ ਫਿਲਸਤੀਨੀ ਸੁਰੱਖਿਆ ਬਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਉੱਤੇ ਹਵਾਈ ਹਮਲੇ ਕੀਤੇ ਹਨ। ਚਸ਼ਮਦੀਦਾਂ ਦੇ ਅਨੁਸਾਰ, ਬੁੱਧਵਾਰ ਸਵੇਰੇ ਫਲਸਤੀਨੀ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ ਵੱਲ ਅੱਗ ਦੇ ਗੁਬਾਰੇ ਭੇਜੇ, ਜਿਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਉੱਤੇ ਹਵਾਈ ਹਮਲੇ ਕੀਤੇ।

  ਏਐਫਪੀ ਨਿਊਜ਼ ਏਜੰਸੀ ਵੱਲੋਂ ਟਵਿੱਟਰ ਉੱਤੇ ਸ਼ੇਅਰ ਕੀਤੀ ਇਸ ਵੀਡੀਓ ਮੁਤਾਬਿਕ ਗਾਜ਼ਾ ਪੱਟੀ ਦੇ ਖਾਨ ਯੂਨਿਸ ਵਿਚ ਰਾਤ ਦੇ ਅਸਮਾਨ ਨੂੰ ਇਕ ਧਮਾਕੇ ਦਾ ਨਜ਼ਾਰਾ, ਜਦੋਂ ਇਜ਼ਰਾਈਲ ਨੇ ਫਿਲਸਤੀਨੀ ਇਨਕਲੇਵ 'ਤੇ ਗੋਲੀਆਂ ਚਲਾਈਆਂ ਸਨ। ਇਜ਼ਰਾਈਲੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਉਹ ਗਾਜ਼ਾ ਤੋਂ ਦੱਖਣੀ ਇਜ਼ਰਾਈਲ ਵਿਚ ਭੇਜੇ ਗਏ ਅੱਗ ਦੇ ਗੁਬਾਰਿਆਂ ਦਾ ਜਵਾਬ ਦੇ ਰਹੀ ਹੈ।


  ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਕੜੇ ਇਜ਼ਰਾਈਲੀ ਰਾਸ਼ਟਰਵਾਦੀ ਵੱਲੋਂ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਪੂਰਬੀ ਯਰੂਸ਼ਲਮ ਵਿੱਚ ਪਰੇਡ ਕੀਤੀ ਸੀ। ਇਸ ਘਟਨਾ ਤੋਂ ਬਾਅਦ ਗਾਜਾ ਪੱਟੀ ਵਿੱਚ ਹਮਾਸ ਦੇ ਅੱਤਵਾਦੀਆਂ ਨਾਲ ਜੰਗਬੰਦੀ ਤੋਂ ਕੁਝ ਹਫ਼ਤਿਆਂ ਬਾਅਦ ਮੁੜ ਤੋਂ ਹਿੰਸਾ ਭੜਕਣ ਦਾ ਖ਼ਤਰਾ ਪੈਦਾ ਹੋ ਗਿਆ।

  ਰਾਇਟਰਜ਼ ਨਿਊਜ਼ ਏਜੰਸੀ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇਸਰਾਇਲ ਨੇ ਗਾਜ਼ਾ ਵਿਚ ਤਾਜ਼ੇ ਹਵਾਈ ਹਮਲੇ ਸ਼ੁਰੂ ਕਰਨ ਤੋਂ ਪਹਿਲਾਂ, ਇਜ਼ਰਾਈਲ ਵਿਚ ਭੇਜੇ ਅੱਗ ਦੇ ਗੁਬਾਰਿਆਂ ਦੇ ਜਵਾਬ ਵਿੱਚ , ਹਜ਼ਾਰਾਂ ਇਜ਼ਰਾਈਲ ਦੇ ਸੱਜੇ ਰਾਸ਼ਟਰਵਾਦੀ ਪੂਰਬੀ ਯੇਰੂਸ਼ਲਮ ਵਿਚ ਇਕ ਜਲੂਸ ਵਿਚ ਮਾਰਚ ਕੀਤੇ।  ਇਹ ਤਾਜ਼ਾ ਘਟਨਾ 21 ਮਈ ਨੂੰ ਹੋਈ ਜੰਗਬੰਦੀ ਦੀ ਉਲੰਘਣਾ ਹੈ । ਇਸਰਾਇਲ ਦਾ ਇਹ ਹਮਲਾ ਜੰਗਬੰਦੀ ਸਮਝੌਤੇ ਤੋਂ ਬਾਅਦ ਪਹਿਲੀ ਵੱਡੀ ਘਟਨਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਵਾਈ ਹਮਲੇ ਵਿਚ ਜਾਨ ਅਤੇ ਸਮੱਗਰੀ ਦਾ ਕਿੰਨਾ ਨੁਕਸਾਨ ਹੋਇਆ ਹੈ।

  ਇਜ਼ਰਾਈਲ ਦੀ 12 ਸਾਲਾ ਨੇਤਨਯਾਹੂ ਹਕੂਮਤ ਦਾ ਅੰਤ ਹੋ ਗਿਆ ਹੈ ਅਤੇ ਸੱਜੇਪੱਖੀ ਯਮਿਨਾ ਪਾਰਟੀ ਦੀ ਨੇਤਾ 49 ਸਾਲਾ ਨਫ਼ਤਾਲੀ ਬੇਨੇਟ ਨਵਾਂ ਪ੍ਰਧਾਨ ਮੰਤਰੀ ਬਣ ਗਿਆ ਹੈ, ਪਰ ਫਿਲਸਤੀਨ ਨਾਲ ਦੁਸ਼ਮਣੀ ਨਹੀਂ ਬਦਲੀ ਹੈ। ਬੈਂਜਾਮਿਨ ਨੇਤਨਯਾਹੂ, ਜਿਸਨੇ ਇਜ਼ਰਾਈਲ ਉੱਤੇ ਤਕਰੀਬਨ 12 ਸਾਲ ਰਾਜ ਕੀਤਾ, ਬਹੁਤ ਜਤਨ ਕਰਨ ਦੇ ਬਾਵਜੂਦ ਵੀ ਆਪਣੀ ਤਾਕਤ ਨਹੀਂ ਬਚਾ ਸਕਿਆ। ਨਾਫਟਾਲੀ ਬੇਨੇਟ ਨੇ ਐਤਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ।
  Published by:Sukhwinder Singh
  First published: