Israel Attacked Syria: ਇਜ਼ਰਾਈਲ ਅਤੇ ਸੀਰੀਆ ਵਿਚਾਲੇ ਸਥਿਤੀ ਵਿਗੜਦੀ ਜਾ ਰਹੀ ਹੈ। ਦੋਹਾਂ ਦੇਸ਼ਾਂ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਨਵੇਂ ਸਾਲ 'ਚ ਵੀ ਦੋਵਾਂ ਵਿਚਾਲੇ ਸਥਿਤੀ ਆਮ ਵਾਂਗ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇਸ ਦੌਰਾਨ ਇਜ਼ਰਾਈਲ ਨੇ ਇੱਕ ਵਾਰ ਫਿਰ ਸੀਰੀਆ 'ਤੇ ਹਮਲਾ ਕੀਤਾ ਹੈ। ਦੇਰ ਰਾਤ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਿਜ਼ਾਈਲਾਂ ਦਾਗੀਆਂ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਕਿ ਰਾਤ 2 ਵਜੇ ਇਜ਼ਰਾਈਲ ਨੇ ਸੀਰੀਆ 'ਤੇ ਹਮਲਾ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਰਾਤ 2 ਵਜੇ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਹਵਾਈ ਅੱਡੇ 'ਤੇ ਦੋ ਇਜ਼ਰਾਇਲੀ ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ। ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਦਮਿਸ਼ਕ ਹਵਾਈ ਅੱਡੇ 'ਤੇ ਲਗਭਗ 4 ਮਿਜ਼ਾਈਲਾਂ ਦਾਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਦਮਿਸ਼ਕ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਫੌਜ ਨੇ ਹਵਾਈ ਹਮਲੇ ‘ਚ ਸੀਰੀਆਈ ਫੌਜ ਦੇ ਦੋ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਸੀਰੀਆਈ ਫੌਜ ਨੇ ਜਾਰੀ ਕੀਤਾ ਬਿਆਨ
ਇਜ਼ਰਾਇਲੀ ਹਮਲੇ 'ਤੇ ਸੀਰੀਆਈ ਫੌਜ ਨੇ ਬਿਆਨ ਜਾਰੀ ਕੀਤਾ ਹੈ। ਸੀਰੀਆਈ ਫੌਜ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਕਾਰਨ ਸੀਰੀਆ ਨੂੰ ਦੇਸ਼ ਦਾ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਕਰਨਾ ਪਿਆ। ਹਾਲਾਂਕਿ ਇਸਰਾਇਲੀ ਫੌਜ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਜੂਨ 'ਚ ਵੀ ਇਜ਼ਰਾਇਲ ਤੋਂ ਸੀਰੀਆ ਦੇ ਹਵਾਈ ਅੱਡੇ 'ਤੇ ਹਮਲੇ ਦੀ ਖਬਰ ਆਈ ਸੀ।
ਇਜ਼ਰਾਈਲ ਭੇਜ ਸਕਦਾ ਹੈ ਡਰੋਨ
ਫਿਲਹਾਲ ਇਹ ਦੱਸਿਆ ਗਿਆ ਹੈ ਕਿ ਇਜ਼ਰਾਈਲ ਨੇ ਦਮਿਸ਼ਕ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਦਾ ਨਿਸ਼ਾਨਾ ਹਵਾਈ ਅੱਡੇ ਦੇ ਖੇਤਰ ਵਿੱਚ ਇਮਾਰਤਾਂ ਸਨ। ਸੂਤਰਾਂ ਮੁਤਾਬਕ ਇੱਥੇ ਈਰਾਨੀ ਹਥਿਆਰ ਰੱਖੇ ਹੋਏ ਸਨ, ਜੋ ਕੁਝ ਦਿਨ ਪਹਿਲਾਂ ਹੀ ਸੀਰੀਆ ਪਹੁੰਚ ਗਏ ਸਨ। ਇਸ ਹਮਲੇ ਦੇ ਨਤੀਜੇ ਵਜੋਂ ਦੋ ਨਿਸ਼ਾਨਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਹਿੱਟ ਨਿਸ਼ਾਨੇ 'ਤੇ ਕੀ ਰੱਖਿਆ ਗਿਆ ਸੀ। ਸੂਤਰਾਂ ਮੁਤਾਬਕ ਇਜ਼ਰਾਈਲ ਆਪਣਾ ਖਤਰਨਾਕ ਕੋਮੀਕੇਜ ਡਰੋਨ ਸੀਰੀਆ ਭੇਜ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਦੇ ਸਬੂਤ ਨਹੀਂ ਮਿਲੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Russia Ukraine crisis, Russia-Ukraine News, Syria War, WAR, World news