• Home
  • »
  • News
  • »
  • international
  • »
  • ISRAEL PALESTINE CONFLICT TURKISH PRESIDENT TAYYIP ERDOGAN SAYS JOE BIDEN HAS BLOODY HANDS

Israel-Palestine Conflict: ਅਮਰੀਕਾ ਦੇ ਇਜ਼ਰਾਈਲ ਨੂੰ ਸਮਰਥਨ ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ-ਬਾਇਡਨ ਦੇ ਹੱਥ ਖੂਨ ਨਾਲ ਰੰਗੇ ਹੋਏ

ਪਿਛਲੇ ਕੁੱਝ ਦਿਨਾਂ ਤੋਂ ਅਰਦੋਗਨ ਦੁਨੀਆ ਦੇ ਸਾਰੇ ਨੇਤਾਵਾਂ ਤੋਂ ਇਜ਼ਰਾਈਲ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਉਸਨੇ ਮੌਜੂਦਾ ਸੰਘਰਸ਼ ਲਈ ਅਮਰੀਕਾ ਅਤੇ ਆਸਟਰੀਆ ਦੀ ਸਿੱਧੀ ਆਲੋਚਨਾ ਕੀਤੀ ਹੈ।

Israel-Palestine Conflict: ਅਮਰੀਕਾ ਦੇ ਇਜ਼ਰਾਈਲ ਨੂੰ ਸਮਰਥਨ ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ-ਬਾਇਡਨ ਦੇ ਹੱਥ ਖੂਨ ਨਾਲ ਰੰਗੇ ਹੋਏ (Pic-AP)

Israel-Palestine Conflict: ਅਮਰੀਕਾ ਦੇ ਇਜ਼ਰਾਈਲ ਨੂੰ ਸਮਰਥਨ ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ-ਬਾਇਡਨ ਦੇ ਹੱਥ ਖੂਨ ਨਾਲ ਰੰਗੇ ਹੋਏ (Pic-AP)

  • Share this:
    ਅੰਕਾਰਾ: ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਹਿੰਸਾ (Israel-Palestine Conflict) ਜਾਰੀ ਹੈ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਪ ਅਰਦੋਗਨ (Turkish President Tayyip Erdogan)  ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬਾਇਡਨ ਦੇ ਇਜ਼ਰਾਈਲ ਨਾਲ ਹੱਥ ਖੂਨ ਨਾਲ ਭਿੱਜੇ ਹੋਏ ਹਨ। ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਅਰਦੋਗਨ ਦੁਨੀਆ ਦੇ ਸਾਰੇ ਨੇਤਾਵਾਂ ਤੋਂ ਇਜ਼ਰਾਈਲ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਉਸਨੇ ਮੌਜੂਦਾ ਸੰਘਰਸ਼ ਲਈ ਅਮਰੀਕਾ ਅਤੇ ਆਸਟਰੀਆ ਦੀ ਸਿੱਧੀ ਆਲੋਚਨਾ ਕੀਤੀ ਹੈ।

    ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ ਰਾਸ਼ਟਰਪਤੀ ਰਜਬ ਤਇਅਬ ਅਰਦੋਗਨ ਨੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਬਾਇਡਨ ਨੂੰ ਜ਼ਬਰਦਸਤ ਨਿਸ਼ਾਨਾ ਬਣਾਇਆ। ਉਸਨੇ ਇਜ਼ਰਾਈਲ ਨੂੰ ਹਥਿਆਰ ਵੇਚਣ ਲਈ ਅਮਰੀਕਾ ਦੀ ਅਲੋਚਨਾ ਕੀਤੀ। ਦੱਸ ਦੇਈਏ ਕਿ ਸੋਮਵਾਰ ਨੂੰ, ਯੂਐਸ ਸਰਕਾਰ ਨੇ ਇਜ਼ਰਾਈਲ ਨੂੰ 735 ਮਿਲੀਅਨ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

    ਅਰਦੋਗਨ ਨੇ ਕਿਹਾ, 'ਤੁਸੀਂ ਮੈਨੂੰ ਇਹ ਕਹਿਣ ਲਈ ਮਜ਼ਬੂਰ ਕੀਤਾ ਹੈ ਕਿ ਤੁਸੀਂ ਆਪਣੇ ਖੂਨੀ ਹੱਥਾਂ ਨਾਲ ਇਤਿਹਾਸ ਲਿਖ ਰਹੇ ਹੋ। ਗਾਜ਼ਾ ਵਿੱਚ ਹੋਏ ਹਮਲੇ ਦੌਰਾਨ ਸੈਂਕੜੇ ਅਤੇ ਹਜ਼ਾਰਾਂ ਲੋਕ ਸ਼ਹੀਦ ਹੋ ਰਹੇ ਹਨ।

    ਮਸਜਿਦ-ਏ-ਆਕਸ਼ਾ ਵੱਲ ਵਧਦੇ ਹੱਥ ਤੋੜ ਦੇਵਾਂਗੇ

    ਫਿਰ ਅਰਦੋਗਨ ਨੇ ਆਸਟਰੀਆ ਨੂੰ ਨਿਸ਼ਾਨਾ ਬਣਾਇਆ। ਉਸਨੇ ਰਾਜਧਾਨੀ ਵਿਯੇਨਾ ਵਿੱਚ ਇਜ਼ਰਾਈਲ ਦੇ ਝੰਡੇ ਲਹਿਰਾਉਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਦੇ ਕਬਜ਼ੇ ਹੇਠ ਚੱਲ ਰਹੇ ਪੂਰਬੀ ਯਰੂਸ਼ਲਮ ਦੀ ਮਸਜਿਦ ਆਕਸਾ ਤੋਂ ਸ਼ੁਰੂ ਹੋਇਆ ਸੰਘਰਸ਼ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਕ ਪਾਕਿਸਤਾਨੀ ਅਖਬਾਰ ਦੇ ਅਨੁਸਾਰ, ਏਰਡੋਵਿਨ ਨੇ ਕਿਹਾ ਹੈ ਕਿ ਮਸਜਿਦ-ਏ-ਆਕਸ਼ਾ ਵੱਲ ਵਧ ਰਹੇ ਹੱਥ ਤੋੜ ਦਿੱਤੇ ਜਾਣਗੇ। ਉਨ੍ਹਾਂ ਕਿਹਾ, "ਭਾਵੇਂ ਸਾਰਾ ਸੰਸਾਰ ਚੁੱਪ ਹੋ ਜਾਂਦਾ ਹੈ, ਤੁਰਕੀ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।" ਜਿਸ ਤਰੀਕੇ ਨਾਲ ਮੈਂ ਸੀਰੀਆ ਦੀ ਸਰਹੱਦ ਨੇੜੇ ਅੱਤਵਾਦੀਆਂ ਦਾ ਰਾਹ ਰੋਕਿਆ, ਇਸੇ ਤਰ੍ਹਾਂ ਮੈਂ ਮਸਜਿਦ-ਏ-ਆਕਸ਼ਾ ਵੱਲ ਵਧਦੇ ਹੱਥ ਤੋੜ ਦੇਵਾਂਗਾ।

    ਕੀ ਲੜਾਈ ਖ਼ਤਮ ਹੋਵੇਗੀ?

    ਇਸ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲ ਰਹੇ ਟਕਰਾਅ ਨੂੰ ਰੋਕਣ ਲਈ ‘ਪਰਦੇ ਪਿੱਛੇ’ ਕੋਸ਼ਿਸ਼ ਕਰ ਰਿਹਾ ਹੈ। ਇਜ਼ਰਾਈਲ ਦੇ ਗਾਜ਼ਾ ਵਿੱਚ ਸਥਿਤ ਕੁਝ ਨਿਊਜ਼ ਸੰਗਠਨਾਂ ਦੀ ਇਮਾਰਤ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਅਮਰੀਕਾ ਉੱਤੇ ਦਬਾਅ ਵਧਿਆ ਹੈ। ਸਰੋਤ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਇਮਾਰਤ ‘ਤੇ ਕੀਤੇ ਹਮਲੇ ਨੂੰ ਇਕ ਵੱਡੀ ਰਣਨੀਤਕ ਗਲਤੀ ਮੰਨਿਆ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਇਜ਼ਰਾਈਲ ਲਈ ਅਮਰੀਕੀ ਲੋਕਾਂ ਦੀ ਰਾਏ ਥੋੜੀ ਬਦਲ ਗਈ ਹੈ।
    Published by:Sukhwinder Singh
    First published: