HOME » NEWS » World

Video : ਇਟਲੀ 'ਚ ਸੰਸਦ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ ਪ੍ਰੇਮਿਕਾ ਨੂੰ ਕੀਤਾ ਵਿਆਹ ਲਈ ਪਰਪੋਜ਼

News18 Punjabi | News18 Punjab
Updated: December 4, 2019, 4:16 PM IST
share image
Video : ਇਟਲੀ 'ਚ ਸੰਸਦ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ ਪ੍ਰੇਮਿਕਾ ਨੂੰ ਕੀਤਾ ਵਿਆਹ ਲਈ ਪਰਪੋਜ਼
Video : ਸੰਸਦ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਨੇ ਪ੍ਰੇਮਿਕਾ ਨੂੰ ਕੀਤਾ ਵਿਆਹ ਲਈ ਪਰਪੋਜ਼

ਵਿੱਤ ਮੰਤਰੀ ਫਲੈਵਿਯਾ ਡੀ ਮੁਰੋ ਭੁਚਾਲ ਬਾਰੇ ਆਪਣਾ ਭਾਸ਼ਣ ਦੇ ਰਹੇ ਸਨ। ਅਚਾਨਕ ਉਨ੍ਹਾਂ ਨੇ ਆਪਣੀ ਗਰਲਫਰੈਂਡ ਸਾਹਮਣੇ ਅੰਗੂਠੀ ਕੱਢ ਕੇ ਵਿਆਹ ਲਈ ਪਰਪੋਜ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਅਸੀਂ ਸੰਸਦ ਵਿਚ ਅਕਸਰ ਕਿਸੇ ਨਾ ਕਿਸੇ ਮੁੱਦੇ ਉਤੇ ਬਹਿਸ ਹੀ ਹੁੰਦੀ ਦੇਖੀ ਹੈ। ਕਈ ਵਾਰ ਤਾਂ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਵਿਚਕਾਰ ਲੜਾਈ ਦੇਖੀ। ਕੀ ਤੁਸੀਂ ਇਹ ਦੇਖਿਆ ਹੈ ਜਦੋਂ ਸੰਸਦ ਵਿਚ ਕਿਸੇ ਨੇ ਸਿੱਧਾ ਵਿਆਹ ਲਈ ਪਰਪੋਜ ਕੀਤਾ ਹੋਵੇ। ਇਟਲੀ (Italy) ਵਿਚ ਸਾਂਸਦ ਅਤੇ ਵਿੱਤ ਮੰਤਰੀ ਨੇ ਸੰਸਦ ਭਵਨ ਵਿਚ ਆਪਣੇ ਭਾਸ਼ਣ ਦੌਰਾਨ ਗਰਲਫਰੈਂਡ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਵਿੱਤ ਮੰਤਰੀ ਫਲੈਵਿਯਾ ਡੀ ਮੁਰੋ (Flavio Di Muro) ਭੁਚਾਲ ਬਾਰੇ ਆਪਣਾ ਭਾਸ਼ਣ ਦੇ ਰਹੇ ਸਨ। ਅਚਾਨਕ ਉਨ੍ਹਾਂ ਨੇ ਆਪਣੀ ਗਰਲਫਰੈਂਡ ਸਾਹਮਣੇ ਅੰਗੂਠੀ ਕੱਢ ਕੇ ਵਿਆਹ ਲਈ ਪਰਪੋਜ ਕਰ ਦਿੱਤਾ। ਭਾਸ਼ਣ ਦੌਰਾਨ, ਅਸੀਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਸੁੱਤੇ ਹੋਏ ਜਾਂ ਆਪਣੇ ਫੋਨ ਵਿੱਚ ਰੁੱਝੇ ਹੋਏ ਵੇਖਿਆ ਹੋਵੇਗਾ, ਪਰ ਉਨ੍ਹਾਂ ਨੇ ਅਜਿਹਾ ਅਨੋਖਾ ਮਾਮਲਾ ਨਹੀਂ ਵੇਖਿਆ ਹੋਵੇਗਾ। ਪਰ ਇਸ ਦੌਰਾਨ, ਉਸ ਦੀ ਪ੍ਰੇਮਿਕਾ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਸੰਸਦ ਦਾ ਮਾਹੌਲ ਹੋਰ ਖੁਸ਼ ਕਰ ਦਿੱਤਾ।ਵਿੱਤ ਮੰਤਰੀ ਨੇ ਇਕ ਬਹੁਤ ਹੀ ਵੱਖਰੇ ਢੰਗ ਨਾਲ ਪੁੱਛਿਆ, ਏਲੀਸਾ ਡੀ ਲਿਓ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਜਿਵੇਂ ਹੀ ਅਲੀਸਾ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਸਾਰੇ ਲੋਕ ਉਥੇ ਤਾੜੀਆਂ ਮਾਰਨ ਲੱਗ ਪਏ। ਦੱਸ ਦੇਈਏ ਕਿ ਮੂਰੋ ਸਾਲ 2016 ਵਿਚ ਇਟਲੀ ਵਿਚ ਆਏ ਭੂਚਾਲ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ।

ਹਾਲਾਂਕਿ, ਭਾਸ਼ਣ ਦੌਰਾਨ ਸਦਨ ਦੇ ਸਪੀਕਰ ਰੌਬਰਟੋ ਫਿਕੋ ਨੇ ਇਸ ਤਰੀਕੇ ਨਾਲ ਵਿਆਹ ਲਈ ਪ੍ਰਸਤਾਵ ਦੇਣ ਦੇ ਮੁਰੋ ਦੇ ਢੰਗ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਰੌਬਰਟੋ ਫਿਕੋ ਨੇ ਕਿਹਾ ਕਿ ਮੈਂ ਖੁਸ਼ ਹਾਂ ਪਰ ਇਸ ਤਰ੍ਹਾਂ ਸਦਨ ਦੀ ਕਾਰਵਾਈ ਵਿਚ ਦਖਲ ਠੀਕ ਨਹੀਂ ਹੈ।
First published: December 4, 2019, 3:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading