ਜਲਾਲਾਬਾਦ ਦੇ ਨੌਜਵਾਨ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ

ਦੋ ਪੁੱਤਰਾਂ ਦਾ ਪਿਤਾ ਪਰਮਿੰਦਰ ਸਿੰਘ ਰੋਜ਼ਾਨਾ ਵਾਂਗ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵੱਲ ਵਾਪਸ ਆ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ।

ਜਲਾਲਾਬਾਦ ਦੇ ਨੌਜਵਾਨ ਦੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ

  • Share this:
    ਚੰਡੀਗੜ੍ਹ: ਮਨੀਲਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਰਮਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਦੇ ਪਿੰਡ ਚੱਕ ਜਾਨੀਸਰ ਨਾਲ ਸਬੰਧਤ ਹੈ। ਪਰਮਿੰਦਰ ਸਿੰਘ ਮਾਨ ( 48 ) ਪੁੱਤਰ ਗੁਰਜੰਟ ਸਿੰਘ ਫ਼ੌਜੀ ਪਿਛਲੇ 22 ਸਾਲਾਂ ਤੋਂ ਫਿਲਪਾਈਨ ਦੀ ਰਾਜਧਾਨੀ ਮਨੀਲਾ ਵਿੱਚ ਰਹਿ ਰਿਹਾ ਸੀ ।  ਦੋ ਪੁੱਤਰਾਂ ਦਾ ਪਿਤਾ ਪਰਮਿੰਦਰ ਸਿੰਘ ਰੋਜ਼ਾਨਾ ਵਾਂਗ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵੱਲ ਵਾਪਸ ਆ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਪਰਿਵਾਰ ਅਨੁਸਾਰ ਮ੍ਰਿਤਕ ਦੇਹ ਇਕ ਹਫਤੇ ਬਾਅਦ ਪਿੰਡ ਪੁੱਜੇਗੀ । ਇਸ ਅਣਹੋਣੀ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ ।
    Published by:Sukhwinder Singh
    First published: