ਨਵੀਂ ਦਿੱਲੀ: ਸਾਫਟਵੇਅਰ (Software) ਕੰਪਨੀ ਮਾਈਕ੍ਰੋਸਾਫਟ (Microsoft) ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਿਆ ਨਡੇਲਾ (Satya Nadella) ਦੇ ਬੇਟੇ ਜ਼ੈਨ ਨਡੇਲਾ (Jain Nadella) ਦੀ ਸੋਮਵਾਰ ਸਵੇਰੇ ਮੌਤ (Death) ਹੋ ਗਈ। ਉਸ ਦੀ ਉਮਰ 26 ਸਾਲ ਸੀ ਅਤੇ ਉਸ ਨੂੰ ਜਨਮ ਤੋਂ ਹੀ ਸੇਰੇਬ੍ਰਲ ਪਾਲਸੀ ਨਾਂਅ ਦੀ ਬੀਮਾਰੀ ਸੀ।
ਮਾਈਕ੍ਰੋਸਾਫਟ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਈਮੇਲ ਰਾਹੀਂ ਦੱਸਿਆ ਕਿ ਜ਼ੈਨ ਦਾ ਦਿਹਾਂਤ ਹੋ ਗਿਆ ਹੈ। ਸੰਦੇਸ਼ 'ਚ ਅਧਿਕਾਰੀਆਂ ਨੂੰ ਉਸ ਦੇ ਪਰਿਵਾਰ ਲਈ ਪ੍ਰਾਰਥਨਾ ਕਰਨ ਲਈ ਕਿਹਾ ਗਿਆ ਹੈ।
ਮਾਈਕ੍ਰੋਸਾਫਟ ਦੇ ਸੀਈਓ ਨਡੇਲਾ ਨੇ 2014 ਤੋਂ ਅਪਾਹਜ ਉਪਭੋਗਤਾਵਾਂ ਨੂੰ ਬਿਹਤਰ ਸੇਵਾ ਦੇਣ ਲਈ ਉਤਪਾਦਾਂ ਨੂੰ ਡਿਜ਼ਾਈਨ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ, ਇਹ ਕਹਿੰਦੇ ਹੋਏ ਕਿ ਉਸਨੇ ਬੇਟੇ ਜ਼ੈਨ ਦੀ ਪਰਵਰਿਸ਼ ਅਤੇ ਸਹਾਇਤਾ ਕਰਦੇ ਹੋਏ ਬਹੁਤ ਕੁਝ ਸਿੱਖਿਆ ਹੈ। ਪਿਛਲੇ ਸਾਲ, ਚਿਲਡਰਨਜ਼ ਹਸਪਤਾਲ, ਨਡੇਲਾ ਨਾਲ ਮਿਲ ਕੇ, ਸੀਏਟਲ ਚਿਲਡਰਨ ਸੈਂਟਰ ਫਾਰ ਇੰਟੀਗ੍ਰੇਟਿਵ ਬ੍ਰੇਨ ਰਿਸਰਚ ਦੇ ਹਿੱਸੇ ਵਜੋਂ ਪੀਡੀਆਟ੍ਰਿਕ ਨਿਊਰੋਸਾਇੰਸ ਵਿੱਚ ਜ਼ੈਨ ਨਡੇਲਾ ਐਂਡੋਇਡ ਚੇਅਰ ਦੀ ਸਥਾਪਨਾ ਕੀਤੀ।
ਜ਼ੈਨ ਨੂੰ ਸੰਗੀਤ ਦੀ ਚੰਗੀ ਸਮਝ ਸੀ
ਚਿਲਡਰਨ ਹਸਪਤਾਲ ਦੇ ਸੀਈਓ ਜੈਫ ਸਪਰਿੰਗ ਨੇ ਆਪਣੇ ਬੋਰਡ ਨੂੰ ਇੱਕ ਸੰਦੇਸ਼ ਵਿੱਚ ਲਿਖਿਆ, "ਜ਼ੈਨ ਨੂੰ ਉਸਦੀ ਵਧੀਆ ਸੰਗੀਤਕ ਸੂਝ, ਉਸਦੀ ਚਮਕਦਾਰ ਮੁਸਕਰਾਹਟ ਅਤੇ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਲਈ ਖੁਸ਼ੀ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਵੇਗਾ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Microsoft, World news