ਜਪਾਨ ਵਿਚ ਹੜ੍ਹਾਂ ਨੇ ਮਚਾਈ ਤਬਾਹੀ, 85 ਮੌਤਾਂ, ਕਈ ਲਾਪਤਾ


Updated: July 9, 2018, 4:55 PM IST
ਜਪਾਨ ਵਿਚ ਹੜ੍ਹਾਂ ਨੇ ਮਚਾਈ ਤਬਾਹੀ, 85 ਮੌਤਾਂ, ਕਈ ਲਾਪਤਾ

Updated: July 9, 2018, 4:55 PM IST
ਜਪਾਨ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਇਥੇ ਹੜ੍ਹਾਂ ਦਾ ਕਹਿਰ ਜਾਰੀ ਹੈ। ਹੜ੍ਹਾਂ ਕਾਰਨ ਹੁਣ ਤੱਕ 85 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦ ਕਿ 20 ਲੱਖ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾ ਚੁੱਕੇ ਹਨ। ਉਥੇ ਹੀ ਤਕਰੀਬਨ 58 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਕੁਦਰਤੀ ਆਫਤ ਕਾਰਨ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ ਤੇ ਦਰਜਨਾਂ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

ਜਪਾਨ ਵਿਚ ਹੜ੍ਹਾਂ ਨੇ ਮਚਾਈ ਤਬਾਹੀ


ਹੜ੍ਹਾਂ ਕਾਰਨ ਸਭ ਤੋਂ ਵੱਧ ਨੁਕਸਾਨ ਹੀਰੋਸ਼ੀਮਾ ਤੇ ਇਹਾਇਮ ਸੂਬੇ ਦਾ ਹੋਇਆ ਹੈ। ਜਦ ਕਿ ਪੱਛਮੀ ਤੇ ਦੱਖਣੀ-ਪੱਛਮੀ ਜਪਾਨ, ਫੁਕੂਓਕਾ, ਕਿਓਟਾ ਤੇ ਕੋਚੀ ਵਿਚ ਕਾਫੀ ਲੋਕਾਂ ਦੇ ਮਰਨ ਦੀ ਖਬਰ ਹੈ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਆਖਿਆ ਹੈ ਕਿ ਖੋਜ ਤੇ ਬਚਾਅ ਦਾ ਕੰਮ ਜਾਰੀ ਹੈ। ਇਸ ਕੰਮ ਲਈ 54,000 ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ। ਜਪਾਨ ਸਰਕਾਰ ਵੱਲੋਂ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਦਫਤਰ ਵਿਚ ਇਕ ਐਮਰਜੈਂਸੀ ਕੇਂਦਰ ਸਥਾਪਤ ਕੀਤਾ ਗਿਆ ਹੈ।
ਜਪਾਨ ਵਿਚ ਹੜ੍ਹਾਂ ਨੇ ਮਚਾਈ ਤਬਾਹੀ


 
First published: July 9, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...