HOME » NEWS » World

ਮੁਫ਼ਤ ਖਾਣ-ਪੀਣ ਤੇ ਰਹਿਣ ਲਈ ਜਾਪਾਨ ਦੇ ਬਜ਼ੁਰਗਾਂ ਨੂੰ ਪਸੰਦ ਹਨ ਜੇਲਾਂ

News18 Punjab
Updated: February 2, 2019, 12:58 PM IST
ਮੁਫ਼ਤ ਖਾਣ-ਪੀਣ ਤੇ ਰਹਿਣ ਲਈ ਜਾਪਾਨ ਦੇ ਬਜ਼ੁਰਗਾਂ ਨੂੰ ਪਸੰਦ ਹਨ ਜੇਲਾਂ
ਮੁਫ਼ਤ ਖਾਣ-ਪੀਣ ਤੇ ਰਹਿਣ ਲਈ ਜਾਪਾਨ ਦੇ ਬਜ਼ੁਰਗਾਂ ਨੂੰ ਪਸੰਦ ਹਨ ਜੇਲਾਂ

  • Share this:
ਜਾਪਾਨ 'ਚ ਬਜ਼ੁਰਗਾਂ ਵੱਲੋਂ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ 'ਚ ਇੱਥੋਂ ਦੀਆਂ ਜੇਲ੍ਹਾਂ 'ਚ ਬਜ਼ੁਰਗਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜੇਲ੍ਹ 'ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ। ਹਿਰੋਸ਼ਿਮਾ ਵਿਚ ਰਹਿਣ ਵਾਲੇ 69 ਸਾਲ ਦੇ ਤੋਸ਼ਯੋ ਤਕਾਤਾ ਕਹਿੰਦੇ ਹਨ ਕਿ ਮੈਂ ਨਿਯਮ ਇਸਲਈ ਤੋੜਿਆ ਕਿਉਂਕਿ ਮੈਂ ਗਰੀਬ ਸੀ। ਜਾਪਾਨ 'ਚ ਬਜ਼ੁਰਗਾਂ ਵੱਲੋਂ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ 'ਚ ਇੱਥੋਂ ਦੀਆਂ ਜੇਲ੍ਹਾਂ 'ਚ ਬਜ਼ੁਰਗਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜੇਲ੍ਹ 'ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ। ਹਿਰੋਸ਼ਿਮਾ ਵਿਚ ਰਹਿਣ ਵਾਲੇ 69 ਸਾਲ ਦੇ ਤੋਸ਼ਯੋ ਤਕਾਤਾ ਕਹਿੰਦੇ ਹਨ ਕਿ ਮੈਂ ਨਿਯਮ ਇਸਲਈ ਤੋੜਿਆ ਕਿਉਂਕਿ ਮੈਂ ਗਰੀਬ ਸੀ।

ਤੋਸ਼ਿਓ ਦੇ ਮੁਤਾਬਕ- ਮੈਂ ਇਕ ਵਾਰ ਪਾਰਕ 'ਚ ਔਰਤਾਂ ਨੂੰ ਸਿਰਫ ਚਾਕੂ ਵਿਖਾਇਆ ਤਾਂ ਜੋ ਉਹ ਡਰ ਕੇ ਪੁਲਿਸ ਨੂੰ ਸੱਦ ਲਵੇਂ। ਤੋਸ਼ਿਓ 8 ਸਾਲ ਜੇਲ੍ਹ 'ਚ ਬੀਤਾ ਚੁੱਕਿਆ ਹੈ। ਜੇਲ੍ਹ 'ਚ ਰਹਿਣ ਦੇ ਤਜੁਰਬੇ 'ਤੇ ਤੋਸ਼ਿਓ ਦੱਸਦੇ ਹਨ- ਮੈਂ ਉੱਥੇ ਆਜ਼ਾਦ ਰਹਿ ਸਕਦਾ ਸੀ। ਜਦੋਂ ਮੈਂ ਬਾਹਰ ਆਇਆ ਤਾਂ ਮੈਂ ਕੁੱਝ ਪੈਸੇ ਵੀ ਬਚਾ ਲੇ । ਜੇਲ੍ਹ 'ਚ ਰਹਿਣਾ ਕਿਸੇ ਵੀ ਲਿਹਾਜ਼ ਤੋਂ ਦਰਦਭਰਿਆ ਅਨੁਭਵ ਨਹੀਂ ਰਿਹਾ।

ਜਾਪਾਨ 'ਚ 65 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਲੋਂ ਅਪਰਾਧ ਕੀਤੇ ਜਾਣ ਦੀ ਗਿਣਤੀ 'ਚ ਵਾਧਾ ਹੋ ਰਹੀ ਹੈ। 1997 'ਚ 20 ਮੁਲਜਮਾਂ 'ਚੋਂ ਇਸ ਉਮਰ ਵਰਗ ਦਾ ਇਕ ਵਿਅਕਤੀ ਹੁੰਦਾ ਸੀ। ਹੁਣ ਇਹ ਗਿਣਤੀ ਪੰਜ ਮੁਲਜਮਾਂ 'ਤੇ ਇਕ ਬੁਜੁਰਗ ਦੀ ਹੋਵੇਗੀ। ਤੋਸ਼ਿਓ ਦੀ ਤਰ੍ਹਾਂ ਕਈ ਬਜ਼ੁਰਗ ਵਾਰ-ਵਾਰ ਅਪਰਾਧ ਕਰ ਰਹੇ ਹਨ। 2016 'ਚ 2500 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।
First published: February 2, 2019
ਹੋਰ ਪੜ੍ਹੋ
ਅਗਲੀ ਖ਼ਬਰ