HOME » NEWS » World

ਜਾਪਾਨੀ ਅਰਬਪਤੀ 8 ਲੋਕਾਂ ਨੂੰ ਮੁਫਤ ‘ਚ ਕਰਵਾਉਣਗੇ ਚੰਨ ਦੀ ਯਾਤਰਾ, ਰੱਖੀ ਇਹ ਸ਼ਰਤ

News18 Punjabi | News18 Punjab
Updated: March 3, 2021, 1:11 PM IST
share image
ਜਾਪਾਨੀ ਅਰਬਪਤੀ 8 ਲੋਕਾਂ ਨੂੰ ਮੁਫਤ ‘ਚ ਕਰਵਾਉਣਗੇ ਚੰਨ ਦੀ ਯਾਤਰਾ, ਰੱਖੀ ਇਹ ਸ਼ਰਤ
ਜਾਪਾਨੀ ਅਰਬਪਤੀ 8 ਲੋਕਾਂ ਨੂੰ ਮੁਫਤ ‘ਚ ਕਰਵਾਉਣਗੇ ਚੰਨ ਦੀ ਯਾਤਰਾ, ਰੱਖੀ ਇਹ ਸ਼ਰਤ

  • Share this:
  • Facebook share img
  • Twitter share img
  • Linkedin share img
ਜਾਪਾਨ ਦੇ ਅਰਬਪਤੀ ਯੁਸਾਕੂ ਮਿਜ਼ਾਵਾ ਨੇ ਏਲਨ ਮਾਸਕ ਦੇ ਸਪੇਸਐਕਸ ਫਲਾਇਟ ਰਾਹੀਂ ਚੰਨ ਦਾ ਚੱਕਰ ਲਗਾਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਆਪਣੀ ਕਿਸਮ ਦਾ ਪਹਿਲਾ ਮੌਕਾ ਦਿੱਤਾ ਹੈ। ਯੁਸਾਕੂ ਨੇ ਆਪਣੇ ਨਾਲ 8 ਲੋਕਾਂ ਨੂੰ ਇਸ ਯਾਤਰਾ ਉਤੇ ਲਿਜਾਉਣ ਦੀ ਪੇਸ਼ਕਸ਼ ਕੀਤੀ ਹੈ। ਮਹਿੰਗੇ ਆਰਟਵਰਕ ਅਤੇ ਮਹਿੰਗੀਆਂ ਸਪੋਰਟਸ ਕਾਰਾਂ ਦੇ ਸ਼ੌਕੀਨ ਮੀਜਾਵਾ 2023 ਵਿਚ ਚੰਦ ਦੀ ਯਾਤਰਾ ਉਤੇ ਜਾਣ ਵਾਲੇ ਹਨ।

ਬੁੱਧਵਾਰ ਨੂੰ ਉਨ੍ਹਾਂ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਅਤੇ ਐਪਲੀਕੇਸ਼ਨ ਦੀ ਇਕ ਵਿਆਪਕ ਪ੍ਰਕਿਰਿਆ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਸ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹਾਂ। ਪੂਰੀ ਦੁਨੀਆਂ ਤੋਂ ਤੁਹਾਡੇ ਅੱਠ ਲੋਕ। ਮੈਂ ਸਾਰੀਆਂ ਸੀਟਾਂ ਖਰੀਦੀਆਂ ਹਨ, ਇਸ ਲਈ ਇਹ ਇੱਕ ਨਿੱਜੀ ਯਾਤਰਾ ਹੋਵੇਗੀ।ਜਾਪਾਨੀ ਅਰਬਪਤੀ ਨੇ ਆਪਣਾ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਹਰ ਕਿਸਮ ਦੇ ਲੋਕ ਇਸ ਯਾਤਰਾ ਦਾ ਹਿੱਸਾ ਬਣਨ। ਉਨ੍ਹਾਂ ਇਕ ਲਿੰਕ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਯਾਤਰ ਲਈ ਅਪਲਾਈ ਕਰਨ ਦੇ ਨਾਲ ਸਾਰੀ ਜਾਣਕਾਰੀਆਂ ਦਿੱਤੀ ਗਈ ਹੈ। ਯੁਸਾਕੂ ਨੇ ਕਿਹਾ ਕਿ ਉਹ ਸਾਰੇ ਲੋਕਾਂ ਨੂੰ ਯਾਤਰਾ ਲਈ ਭੁਗਤਾਨ ਵੀ ਕਰਨਗੇ। ਇਸ ਮਿਸ਼ਨ ਦਾ ਨਾਮ ਡਿਅਰਮੂਨ ਦਿੱਤਾ ਗਿਆ ਹੈ। ਯੁਸਾਕੂ ਦਾ ਕਹਿਣਾ ਹੈ ਕਿ ਬਿਨੈਕਾਰਾਂ ਨੂੰ ਸਿਰਫ ਦੋ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਏਗੀ। ਉਹ ਜਿਹੜੇ ਕੰਮ ਵਿਚ ਹਨ, ਉਸ ਨੂੰ ਇਸ ਤਰ੍ਹਾਂ ਅੱਗੇ ਵਧਾਉਣਾ ਹੋਵੇਗਾ ਜਿਸ ਨਾਲ ਦੂਜੇ ਲੋਕਾਂ ਦੀ ਮਦਦ ਹੋਵੇ ਅਤੇ ਨਾਲ ਹੀ ਹੋਰਨਾਂ ਕਰੂ ਮੈਂਬਰਾਂ ਦੀ ਵੀ ਮਦਦ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਾੜ ਯਾਨ ਵਿਚ ਤਕਰੀਬਨ 10 ਤੋਂ 12 ਲੋਕ ਸਵਾਰ ਹੋਣਗੇ, ਜਿਸ ਦੇ ਚੰਦਰਮਾ ਦੇ ਦੁਆਲੇ ਘੁੰਮਣ ਦੀ ਉਮੀਦ ਹੈ।
Published by: Ashish Sharma
First published: March 3, 2021, 1:11 PM IST
ਹੋਰ ਪੜ੍ਹੋ
ਅਗਲੀ ਖ਼ਬਰ