HOME » NEWS » World

8 ਲੱਖ ਕਰੋੜ ਦੇ ਮਾਲਕ ਜੇਫ ਬੇਜੋਸ ਨੇ ਖੋਲੇ ਖਜਾਨੇ ਦੇ ਬੂਹੇ, ਇੰਜ ਕਰਨਗੇ ਬੇਘਰਿਆਂ ਦੀ ਮਦਦ

News18 Punjab
Updated: November 23, 2019, 5:28 PM IST
8 ਲੱਖ ਕਰੋੜ ਦੇ ਮਾਲਕ ਜੇਫ ਬੇਜੋਸ ਨੇ ਖੋਲੇ ਖਜਾਨੇ ਦੇ ਬੂਹੇ, ਇੰਜ ਕਰਨਗੇ ਬੇਘਰਿਆਂ ਦੀ ਮਦਦ
8 ਲੱਖ ਕਰੋੜ ਦੇ ਮਾਲਕ ਜੇਫ ਬੇਜੋਸ ਨੇ ਖੋਲੇ ਖਜਾਨੇ ਦੇ ਬੂਹੇ, ਇੰਜ ਕਰਨਗੇ ਬੇਘਰਿਆਂ ਦੀ ਮਦਦ

ਬੇਜੋਸ ਨੇ ਬੇਘਰਿਆਂ ਨੂੰ ਆਪਣੀ ਜਾਇਦਾਦ ਵਿਚੋਂ 98.5 ਮਿਲੀਅਨ ਡਾਲਰ ਦਾਨ ਕੀਤੇ ਹਨ। ਡੇਅ ਵਨ ਫੈਮਿਲੀਜ਼ ਫੰਡ ਸਲਾਨਾ ਲੀਡਰਸ਼ਿਪ ਅਵਾਰਡ ਲਈ ਫੰਡ ਵੀ ਜਾਰੀ ਕੀਤਾ, ਜੋ ਬੇਘਰੇ ਲੋਕਾਂ ਦੀ ਮਦਦ ਕਰਨ ਅਤੇ ਘੱਟ ਆਮਦਨੀ ਸ਼੍ਰੇਣੀਆਂ ਵਾਲੇ ਲੋਕਾਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਕੰਮ ਕਰਦਾ ਹੈ।

  • Share this:
ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਜੇਫ ਬੇਜੋਸ ਨੇ ਬੇਘਰਿਆਂ ਨੂੰ ਆਪਣੀ ਜਾਇਦਾਦ ਵਿਚੋਂ 98.5 ਮਿਲੀਅਨ ਡਾਲਰ (ਲਗਭਗ 707.15 ਕਰੋੜ ਰੁਪਏ) ਦਾਨ ਕੀਤੇ ਹਨ। ਜੇਫ ਬੇਜੋਸ ਦੁਆਰਾ ਦਾਨ ਕੀਤਾ ਗਿਆ ਇਹ ਪੈਸਾ ਡੇਅ ਵਨ ਫੰਡ ਦੀਆਂ 32 ਸੰਸਥਾਵਾਂ ਨੂੰ ਦਿੱਤਾ ਗਿਆ ਸੀ, ਜਿਸ ਬਾਰੇ ਬੇਜੋਸ ਨੇ ਵੀ ਇਸ ਹਫ਼ਤੇ ਵਿੱਚ ਜਾਣਕਾਰੀ ਦਿੱਤੀ ਸੀ। ਬੇਜੋਸ ਨੇ ਡੇਅ ਵਨ ਫੈਮਿਲੀਜ਼ ਫੰਡ ਸਲਾਨਾ ਲੀਡਰਸ਼ਿਪ ਅਵਾਰਡ ਲਈ ਫੰਡ ਵੀ ਜਾਰੀ ਕੀਤਾ, ਜੋ ਬੇਘਰੇ ਲੋਕਾਂ ਦੀ ਮਦਦ ਕਰਨ ਅਤੇ ਘੱਟ ਆਮਦਨੀ ਸ਼੍ਰੇਣੀਆਂ ਵਾਲੇ ਲੋਕਾਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਕੰਮ ਕਰਦਾ ਹੈ।

ਇਸ ਦੇ ਲਈ ਵੀ ਪਿਛਲੇ ਸਾਲ, 24 ਸੰਸਥਾਵਾਂ ਨੂੰ $ 97.5 ਮਿਲੀਅਨ ਫੰਡ ਦਾਨ ਕੀਤਾ ਗਿਆ ਹੈ। ਸੀ ਐਨ ਬੀ ਸੀ (CNBC) ਨੇ ਇਕ ਰਿਪੋਰਟ ਵਿਚ ਕਿਹਾ ਕਿ ਇਸ ਸਾਲ ਕੇਂਦਰੀ ਫਲੋਰੀਡਾ ਦੇ ਬੇਘਰ ਸਰਵਿਸ ਨੈਟਵਰਕ ਨੂੰ 5.25 ਮਿਲੀਅਨ ਡਾਲਰ ਦਿੱਤੇ ਗਏ ਹਨ।

Loading...
2 ਅਰਬ ਡਾਲਰ ਦਾਨ ਕਰਨ ਦਾ ਟੀਚਾ
ਤੁਹਾਨੂੰ ਦੱਸ ਦਈਏ ਕਿ ਜੈਫ ਬੇਜੋਸ ਨੇ ਸਮਾਜ ਭਲਾਈ ਲਈ ਕੁਲ 2 ਅਰਬ ਡਾਲਰ ਦਾਨ ਕਰਨ ਦਾ ਟੀਚਾ ਰੱਖਿਆ ਹੈ। ਇਸ ਫੰਡ ਨੂੰ ਡੇਅ ਵਨ ਫੈਮਲੀਜ਼ ਫੰਡ ਅਤੇ ਡੇਅ ਵਨ ਅਕਾਦਮਿਕਸ ਫੰਡ ਵਿਚਕਾਰ ਬਰਾਬਰ ਵੰਡਿਆ ਜਾਵੇਗਾ। ਬੇਜੋਸ ਨੇ ਇੱਕ ਸ਼ੁਰੂਆਤੀ ਸਮਾਰੋਹ ਵਿੱਚ ਇਸ ਬਾਰੇ ਵੀ ਜਾਣਕਾਰੀ ਦਿੱਤੀ।

ਜਿਕਰਯੋਗ ਹੈ ਕਿ ਕੰਪਨੀ ਨੇ ਇਹ ਫੰਡ ਇਕ ਸਮੇਂ ਜਾਰੀ ਕੀਤਾ ਜਦੋਂ ਪਿਛਲੇ ਸਾਲ ਸਿਰਫ ਐਮਾਜ਼ਾਨ ਦੇ ਦੂਜੇ ਮੁੱਖ ਦਫਤਰ ਲਈ ਮੁਸ਼ਕਲਾਂ ਆਈਆਂ ਸਨ। ਕੰਪਨੀ ਦੇ ਇਸ ਦੂਜੇ ਮੁੱਖ ਦਫਤਰ ਦੇ ਸੰਬੰਧ ਵਿਚ, ਲੋਕਾਂ ਨੇ ਆਲੋਚਨਾ ਕੀਤੀ ਸੀ ਕਿ ਕਿਫਾਇਤੀ ਘਰਾਂ ਨੂੰ ਹਟਾ ਕੇ ਇਸ ਈ-ਕਾਮਰਸ ਕੰਪਨੀ ਵਿਚ ਵਾਧਾ ਕੀਤਾ ਜਾ ਰਿਹਾ ਹੈ।

ਜੈਫ ਬੇਜੋਸ ਕੋਲ ਬਹੁਤ ਜ਼ਿਆਦਾ ਦੌਲਤ ਹੈ

ਐਮਾਜ਼ਾਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੁਲ ਸੰਪਤੀ 109 ਬਿਲੀਅਨ ਹੈ। ਹਾਲ ਹੀ ਵਿੱਚ, ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ ਨੇ ਇੱਕ ਵਾਰ ਫਿਰ ਜੈੱਫ ਬੇਜੋਸ ਨੂੰ ਛੱਡ ਦਿੱਤਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਧਨਕੁਬੇਰ ਬਣ ਗਿਆ। ਉਸ ਤੋਂ ਪਹਿਲਾਂ ਜੈਫ ਬੇਜੋਸ ਲੰਬੇ ਸਮੇਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਰਹੇ ਸਨ।
First published: November 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...