ਜੋਅ ਬਾਇਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਭਾਰਤੀ ਮੂਲ ਦੀ ਕਮਲਾ ਹੈਰਿਸ ਪਹਿਲੀ ਮਹਿਲਾ ਉਪ ਰਾਸ਼ਟਰਪਤੀ

ਭਾਰਤੀ ਤੇ ਅਫ਼ਰੀਕੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਏ ਹਨ।

 • Share this:
  ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰੀ ਮਾਤ ਦੇ ਕੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਇਸ ਦੇ ਨਾਲ ਹੀ ਭਾਰਤੀ ਤੇ ਅਫ਼ਰੀਕੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਏ ਹਨ।  ਵੋਟਾਂ ਦੀ ਗਿਣਤੀ 6 ਰਾਜਾਂ ਦੀ ਹੁਣ ਵੀ ਜਾਰੀ ਹੈ ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਾਇਕ ਪੇਂਸ ਦੀ ਜੋੜੀ ਕਾਫ਼ੀ ਪਿੱਛੇ ਚਲ ਰਹੇ ਹਨ।  ਦੱਸ ਦੇਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਲਈ ਬਹੁਮਤ ਦਾ ਅੰਕੜਾ 270 ਦਾ ਹੈ। ਫ਼ਾਕ੍ਸ ਨਿਊਜ਼ ਮੁਤਾਬਿਕ ਡੇਮੋਕ੍ਰੇਟ ਜੋਅ ਬਾਇਡਨ ਨੂੰ 74,847,834 ਵੋਟਾਂ ਮਿਲੀਆਂ ਜੋ ਕਿ ਕੁਲ ਵੋਟਾਂ ਦਾ 50.6 ਫ਼ੀਸਦੀ ਹੈ। ਉੱਥੇ ਹੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ 47.7 ਫ਼ੀਸਦੀ, 70,591,531 ਵੋਟਾਂ ਪਈਆਂ ਹਨ।
  Published by:Anuradha Shukla
  First published: