• Home
  • »
  • News
  • »
  • international
  • »
  • JOHN DAVID MCAFEE DEAD FOUND DEAD IN PRISON AT 75 YEARS OF AGE WAS HELD FOR TAX EVASION GH AS

ਮੈਕੇਫੀ ਐਂਟੀਵਾਇਰਸ ਦੇ ਸੰਸਥਾਪਕ ਜਾਨ ਮੈਕੇਫੀ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ, ਪੁਰਾਣਾ ਟਵੀਟ ਹੋਇਆ ਵਾਇਰਲ

ਟੈਕਸ ਚੋਰੀ ਅਤੇ ਧੋਖਾਧੜੀ ਦੇ ਲੱਗੇ ਸਨ ਦੋਸ਼

  • Share this:
ਮੈਕੇਫੀ ਦਾ ਸੰਸਥਾਪਕ ਜਾਨ ਮੈਕੇਫੀ ਸਪੇਨ ਦੀ ਇਕ ਜੇਲ੍ਹ ਵਿਚ ਮ੍ਰਿਤਕ ਪਾਇਆ ਗਿਆ। ਉਹ ਸਪੇਨ ਦੀ ਇਕ ਜੇਲ੍ਹ ਵਿਚ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਕ ਜੇਲ ਅਧਿਕਾਰੀ ਨੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਸ 'ਤੇ ਟੈਕਸ ਚੋਰੀ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਉਸ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਅਦਾਲਤ ਨੇ ਅਮਰੀਕਾ ਨੂੰ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਟੈਕਸ ਚੋਰੀ ਦੇ ਮਾਮਲੇ ਵਿਚ ਮੈਕੇਫੀ ਉਥੇ ਵੀ ਵਾਂਟੇਡ ਸੀ। ਇਕ ਜੇਲ ਅਧਿਕਾਰੀ ਨੇ ਦੱਸਿਆ ਕਿ “75 ਸਾਲਾ ਮੈਕੇਫੀ ਨੇ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ।” ਤੁਹਾਨੂੰ ਦੱਸ ਦੇਈਏ ਕਿ 2014 ਤੋਂ 2018 ਦਰਮਿਆਨ, ਮੈਕੇਫੀ 'ਤੇ ਜਾਣਬੁੱਝ ਕੇ ਟੈਕਸ ਰਿਟਰਨ ਦਾਖਲ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਮੈਕੇਫੀ ਨੂੰ ਸਾਲ 2020 ਵਿਚ ਬਾਰਸੀਲੋਨਾ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੈਕੇਫੀ ਬ੍ਰਿਟਿਸ਼ ਪਾਸਪੋਰਟ ਨਾਲ ਬਾਰਸੀਲੋਨਾ ਏਅਰਪੋਰਟ 'ਤੇ ਇਸਤਾਂਬੁਲ ਜਾ ਰਹੇ ਸਨ। ਜਿਸ ਤੋਂ ਬਾਅਦ ਮੈਕੇਫੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਜੇਲ ਭੇਜ ਦਿੱਤਾ ਗਿਆ। ਜਾਨ ਮੈਕੇਫੀ ਦੇ ਵਕੀਲ, ਜੇਵੀਅਰ ਵਿਲੇਬਲਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਨੌਂ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ “ਨਿਰਾਸ਼” ਸਨ। ਤੁਹਾਨੂੰ ਦੱਸ ਦੇਈਏ ਕਿ ਉਹ ਬ੍ਰਿਟੇਨ ਵਿੱਚ ਪੈਦਾ ਹੋਇਆ ਸੀ। ਜੌਨ ਮੈਕਾਫੀ ਨੇ ਦੁਨੀਆ ਦਾ ਪਹਿਲਾ ਵਪਾਰਕ ਐਂਟੀ-ਵਾਇਰਸ ਸਾਫਟਵੇਅਰ 'ਮੈਕਾਫੀ' ਬਣਾਇਆ। ਜਾਨ ਨੇ ਆਪਣੀ ਸਾਫਟਵੇਅਰ ਕੰਪਨੀ ਨੂੰ ਇੰਟੈਲ ਨੂੰ 2011 ਵਿੱਚ ਵੇਚ ਦਿੱਤਾ ਸੀ। ਹਾਲਾਂਕਿ, ਸਾਫਟਵੇਅਰ ਪ੍ਰੋਗਰਾਮ ਅਜੇ ਵੀ ਉਸਦੇ ਨਾਮ ਹੇਠ ਚਲਦਾ ਹੈ।

ਮੈਕੇਫੀ ਐਸੋਸੀਏਟਸ, ਸਾਫਟਵੇਅਰ ਕੰਪਨੀ ਜਿਸ ਦੀ ਉਸ ਨੇ ਸਥਾਪਨਾ ਕੀਤੀ ਸੀ, ਇਕ ਸਮੇਂ ਵਿੱਚ ਕੰਪਿਊਟਰ ਸੁਰੱਖਿਆ ਵਿਚ ਜਾਣਿਆ-ਮਾਣਿਆ ਨਾਮ ਸੀ। ਉਸ ਨੇ ਇਸ ਦੀ ਸ਼ੁਰੂਆਤ ਸਾਲ 1987 ਵਿੱਚ ਕੈਲੀਫੋਰਨੀਆ ਦੇ ਸਾਂਤਾ ਕਲੇਰਾ ਵਿੱਚ ਆਪਣੇ ਛੋਟੇ ਘਰ ਵਿੱਚ ਕੀਤੀ ਸੀ, ਇਹ ਉਸੇ ਦੌਰਾਨ ਸੀ ਜਗੋਂ ਕੰਪਿਊਟਰ ਦੀ ਦੁਨੀਆ ਵਿੱਚ ਪਹਿਲੀ ਵਾਰ ਵਾਇਰਸ ਨੇ ਹਮਲਾ ਕੀਤਾ। ਪਹਿਲਾ ਵਾਇਰਸ ਜਿਸ ਨਾਮ ਬ੍ਰੇਨ ਸੀ। ਮੈਕੇਫੀ ਦੀ ਯੋਜਨਾ ਇੱਕ ਐਂਟੀਵਾਇਰਸ ਪ੍ਰੋਗਰਾਮ ਬਣਾਉਣ ਤੇ ਇਸਨੂੰ ਕੰਪਿਊਟਰ ਦੇ ਬੁਲੇਟਿਨ ਬੋਰਡਾਂ 'ਤੇ ਦੇਣ ਦੀ ਸੀ, ਇਸ ਉਮੀਦ ਨਾਲ ਕਿ ਉਪਭੋਗਤਾ ਕੰਮ 'ਤੇ ਆਪਣੇ ਕੰਪਿਊਟਰਾਂ 'ਤੇ ਇਸ ਨੂੰ ਇਨਸਟਾਲ ਕਰਨਗੇ। ਮੈਕੇਫੀ ਨੇ ਇੰਝ ਹੀ ਕੀਤਾ ਤੇ ਮੈਕੇਫੀ ਨੂੰ 1990 ਦੇ ਦਹਾਕੇ ਵਿੱਚ 5 ਮਿਲੀਅਨ ਡਾਲਰ ਦਾ ਮਾਲੀਆ ਪ੍ਰਾਪਤ ਹੋਇਆ। ਬਾਅਦ ਵਿੱਚ ਇਸ ਕੰਪਨੀ ਨੂੰ ਇੰਟੈਲ ਨੇ ਖਰੀਦ ਲਿਆ ਸੀ।
Published by:Anuradha Shukla
First published: