VIDEO: ਕਾਬੁਲ ਏਅਰਪੋਰਟ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਹੋਈ, 150 ਤੋਂ ਵੱਧ ਜ਼ਖਮੀ

Kabul Blast : ਜਿੱਥੇ ਆਈਐਸਆਈਐਸ-ਕੇ (ISIS-K) ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉੱਥੇ  ਕਾਬੁਲ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਤਾਲਿਬਾਨ ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।

ਕਾਬੁਲ ਏਅਰਪੋਰਟ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਹੋਈ, 150 ਤੋਂ ਵੱਧ ਜ਼ਖਮੀ

ਕਾਬੁਲ ਏਅਰਪੋਰਟ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਹੋਈ, 150 ਤੋਂ ਵੱਧ ਜ਼ਖਮੀ

  • Share this:
    ਕਾਬੁਲ : ਅਫਗਾਨਿਸਤਾਨ(Afghanistan) ਦੇ ਕਾਬੁਲ ਹਵਾਈ ਅੱਡੇ 'ਤੇ ਹੋਏ ਧਮਾਕਿਆਂ (Kabul Airport explosions) 'ਚ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ ਅਤੇ 150 ਤੋਂ ਵੱਧ ਹੋਰ ਜ਼ਖਮੀ ਹੋ ਗਏ ਹਨ। ਇਸ ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਘੱਟੋ ਘੱਟ 13 ਅਮਰੀਕੀ ਸੈਨਿਕ( US troops) ਵੀ ਸ਼ਾਮਲ ਹਨ। ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਦਿ ਲੇਵੈਂਟ-ਖੁਰਾਸਾਨ ਪ੍ਰਾਂਤ ਦੇ ਆਤਮਘਾਤੀ ਹਮਲਾਵਰਾਂ(suicide bombers attacked) ਨੇ ਵੀਰਵਾਰ ਨੂੰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇਕੱਠੇ ਹੋਏ ਲੋਕਾਂ ਦੀ ਭੀੜ 'ਤੇ ਹਮਲਾ ਕੀਤਾ। ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ(Taliban-controlled Afghanistan) ਤੋਂ ਭੱਜਣ ਦੀ ਉਮੀਦ ਵਿੱਚ ਇਹ ਲੋਕ ਇਕੱਠੇ ਹੋਏ ਸਨ। ਰਾਸ਼ਟਰਪਤੀ ਜੋ ਬਾਇਡਨ(Joe Biden) ਨੇ ਜ਼ਿੰਮੇਵਾਰ ਲੋਕਾਂ ਦੀ ਭਾਲ ਕਰਨ ਦੀ ਸਹੁੰ ਖਾਧੀ ਹੈ।

    13 ਅਮਰੀਕੀ ਸੈਨਿਕ ਮਾਰੇ ਗਏ

    ਪੈਂਟਾਗਨ ਦੇ ਜਨਰਲ ਨੇ ਕਿਹਾ ਕਿ ਕਾਬੁਲ ਏਅਰਪੋਰਟ ਧਮਾਕੇ ਵਿੱਚ 13 ਅਮਰੀਕੀ ਸੈਨਿਕ ਮਾਰੇ ਗਏ ਸਨ। ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਫਰੈਂਕ ਮੈਕੈਂਜ਼ੀ ਨੇ ਕਿਹਾ ਕਿ ਹਮਲੇ ਵਿੱਚ 18 ਅਮਰੀਕੀ ਸੈਨਿਕ ਵੀ ਜ਼ਖ਼ਮੀ ਹੋਏ ਹਨ।

    ਆਈਐਸ ਨੇ ਜ਼ਿੰਮੇਵਾਰੀ ਲਈ ਹੈ

    ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, ਇਸਲਾਮਿਕ ਸਟੇਟ ਨੇ ਕਾਬੁਲ ਏਅਰਪੋਰਟ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨ ਨੇ ਆਪਣੇ ਟੈਲੀਗ੍ਰਾਮ ਅਕਾਉਂਟ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਜਿੱਥੇ ਆਈਐਸਆਈਐਸ-ਕੇ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉੱਥੇ  ਕਾਬੁਲ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਤਾਲਿਬਾਨ ਇਸ ਘਟਨਾ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।  ਤਾਲਿਬਾਨ ਦੇ ਬੁਲਾਰੇ ਨੇ ਟਵੀਟ ਕੀਤਾ ਕਿ ਕਾਬੁਲ ਹਵਾਈ ਅੱਡੇ 'ਤੇ ਧਮਾਕਾ ਅਮਰੀਕੀ ਨਿਯੰਤਰਿਤ ਗੋਲਾ ਬਾਰੂਦ ਨੂੰ ਨਸ਼ਟ ਕਰਨ ਕਾਰਨ ਹੋਇਆ ਹੈ।


    ਇੰਝ ਦਿੱਤਾ ਆਤਮਘਾਤੀ ਹਮਲੇ ਨੂੰ ਅੰਜ਼ਮ-

    ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਦੇ ਐਬੇ ਗੇਟ ਦੇ ਬਾਹਰ ਇੱਕ ਆਤਮਘਾਤੀ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਫਾਇਰਿੰਗ ਕਰਦੇ ਸਮੇਂ ਆਇਆ ਅਤੇ ਉਸ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਹਵਾਈ ਅੱਡੇ ਦੇ ਇਸ ਗੇਟ 'ਤੇ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਸੈਨਿਕ ਤਾਇਨਾਤ ਹਨ। ਉਸੇ ਸਮੇਂ, ਦੂਜਾ ਆਤਮਘਾਤੀ ਹਮਲਾ ਏਅਰਪੋਰਟ ਦੇ ਸਾਹਮਣੇ ਬੈਰਨ ਹੋਟਲ ਦੇ ਬਾਹਰ ਹੋਇਆ, ਜੋ ਐਬੇ ਗੇਟ ਦੇ ਬਹੁਤ ਨੇੜੇ ਹੈ।

    ਬੰਬ ਧਮਾਕੇ ਤੋਂ ਪਹਿਲਾਂ ਕਾਬੁਲ ਏਅਰਪੋਰਟ ਉੱਤੇ ਬੈਠੇ ਲੋਕਾਂ ਦੀ ਗਿਣਤੀ ਦੀ ਵੀਡੀਓ-



    ਪਹਿਲਾਂ ਹੀ ਦਿੱਤੀ ਗਈ ਸੀ ਚੇਤਾਵਨੀ-

    ਤੁਹਾਨੂੰ ਦੱਸ ਦੇਈਏ ਕਿ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਪਹਿਲਾਂ ਹੀ ਕਾਬੁਲ ਏਅਰਪੋਰਟ ਉੱਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਪ੍ਰਗਟ ਕੀਤੀ ਸੀ। ਨਾਲ ਹੀ, ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ। ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਆਈਐਸ ਦੇ ਅੱਤਵਾਦੀਆਂ ਵੱਲੋਂ ਧਮਾਕਾ ਕੀਤੇ ਜਾਣ ਦੀ ਸੰਭਾਵਨਾ ਸੀ। ਇਸਦਾ ਉਦੇਸ਼ ਅਫਗਾਨ ਸ਼ਰਨਾਰਥੀਆਂ ਦੀ ਦੇਸ਼ ਤੋਂ ਬਾਹਰ ਮਦਦ ਕਰ ਰਹੇ ਪੱਛਮੀ ਸੈਨਿਕਾਂ ਨੂੰ ਨਿਸ਼ਾਨਾ ਬਣਾਉਣਾ ਸੀ।

    ਇਸ ਦੇ ਨਾਲ ਹੀ ਬ੍ਰਿਟੇਨ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਹੰਗਾਮੀ ਬੈਠਕ ਬੁਲਾਈ ਹੈ। ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਐਲਾਨ ਕੀਤਾ ਹੈ ਕਿ ਉੱਥੋਂ ਦੇ ਰਾਜਦੂਤ ਹੁਣ ਅਫਗਾਨਿਸਤਾਨ ਛੱਡ ਦੇਣਗੇ।
    Published by:Sukhwinder Singh
    First published: