HOME » NEWS » World

ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ 35% ਹੋਇਆ ਮੁਕੰਮਲ

News18 Punjab
Updated: January 16, 2019, 11:03 AM IST
share image
ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ 35% ਹੋਇਆ ਮੁਕੰਮਲ
ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ 35% ਹੋਇਆ ਮੁਕੰਮਲ

  • Share this:
  • Facebook share img
  • Twitter share img
  • Linkedin share img
ਜਦੋਂ ਦਾ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਗੱਲ ਹੋਈ ਹੈ ਤੇ ਦੋਨਾਂ ਪਾਸੇ ਨੀਂਹ ਪੱਥਰ ਰੱਖਿਆ ਗਿਆ ਉਦੋਂ ਤੋਂ ਸਿੱਖਾਂ ਵਿੱਚ ਖੁਸ਼ੀ ਹੈ ਕਿ ਉਨ੍ਹਾਂ ਦੀ 70 ਸਾਲ ਪੁਰਾਣੀ ਉਮੀਦ ਜਲਦ ਪੂਰੀ ਹੋਣ ਜਾ ਰਹੀ ਹੈ। ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਨਵੰਬਰ 2019 ਤਕ ਪੂਰਾ ਗਲਿਆਰਾ ਤਿਆਰ ਕਰ ਲਿਆ ਜਾਵੇਗਾ। ਮਿਲੀਆਂ ਖ਼ਾਸ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ। ਪਾਕਿ ਨੇ ਗਲਿਆਰੇ ਲਈ ਸਾਢੇ ਕੁ ਚਾਰ ਕਿਲੋਮੀਟਰ ਸੜਕ ਬਣਾਉਣੀ ਹੈ।

ਅਗਲੀਆਂ ਤਸਵੀਰਾਂ ਵਿੱਚ ਪਾਕਿਸਤਾਨ ਵੱਲੋਂ ਕੌਰੀਡੋਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਦਿਖਾਈ ਗਈ ਵੀਡੀਓ ਪ੍ਰੈਜ਼ੇਂਟੇਸ਼ਨ ਵਿੱਚ ਗਲਿਆਰੇ ਬਾਰੇ ਕੁਝ ਅਹਿਮ ਤੱਥ ਦੇਖੋ। ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਤਕ ਸੀਲ ਕੀਤਾ ਹੋਇਆ ਪਰ ਖੂਬਸੂਰਤ ਰਸਤਾ ਤਿਆਰ ਕੀਤਾ ਜਾਵੇਗਾ, ਜਿਸ ਦੀ ਕੁੱਲ ਲੰਬਾਈ ਸਾਢੇ ਕੁ ਚਾਰ ਕਿਲੋਮੀਟਰ ਹੋਵੇਗੀ। ਰਾਵੀ ਦਰਿਆਨ 'ਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ। ਗੁਰਦੁਆਰੇ ਦੇ ਪਿਛਲੇ ਪਾਸੇ ਹੋਟਲ ਵੀ ਬਣਨਗੇ। ਗੁਰਦੁਆਰੇ ਦੇ ਖੱਬੇ ਪਾਸੇ ਬਾਰਡਰ ਟਰਮੀਨਲ ਕੰਪਲੈਕਸ ਬਣੇਗਾ, ਜਿਸ ਵਿੱਚ ਇਮੀਗ੍ਰੇਸ਼ਨ ਤੇ ਮੈਡੀਕਲ ਆਦਿ ਸੁਵਿਧਾਵਾਂ ਹੋਣਗੀਆਂ।ਭਾਰਤੀ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਆ ਸਕਣਗੇ ਤੇ ਸ਼ਾਮ ਤੋਂ ਪਹਿਲਾਂ ਵਾਪਸ ਭਾਰਤ ਆਉਣਾ ਪਵੇਗਾ। ਇਧਰ ਭਾਰਤ ਨੇ ਗਲਿਆਰੇ ਦੀ ਉਸਾਰੀ ਦੇ ਨਾਂਅ 'ਤੇ ਹਾਲੇ ਤਕ ਕੁਝ ਸਰਵੇਖਣ ਕਰਵਾਏ ਹਨ।
First published: January 16, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading