ਭਾਰਤ ਦੀ ਵੰਡ ਚ 75 ਸਾਲ ਪਹਿਲਾਂ ਵਿਛੜੇ ਭੈਣ ਭਰਾ ਆਖਿਰ ਪ੍ਰਮਾਤਮਾ ਦੀ ਮਿਹਰ ਸਦਕਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ’ਚ ਫਿਰ ਇਕੱਠੇ ਹੋਏ। ਇਨ੍ਹਾਂ ਭਰਾ-ਭੈਣ ਦੇ ਮਿਲਣ ਦੇ ਸਮੇਂ ਸਾਰੇ ਹਾਜ਼ਰ ਲੋਕ ਭਾਵੁਕ ਹੋ ਗਏ। ਮਹਿੰਦਰ ਕੌਰ (81) ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਭਾਰਤ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਕੋਰੀਡੋਰ ਰਾਹੀਂ ਕੀਤੀ।
ਇਸ ਤਰ੍ਹਾਂ 78 ਸਾਲਾਂ ਸ਼ੇਖ ਅਬਦੁੱਲਾ ਅਜੀਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਆਇਆ। ਕਰਤਾਰਪੁਰ ਕੋਰੀਡੋਰ ਜਿਸ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ, ਨੇ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਨੂੰ ਇਕੱਠਾ ਕੀਤਾ। ਦੋਵੇਂ ਮੂਲ ਰੂਪ ਵਿਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤ ਵਿਚ ਰਹਿੰਦੇ ਸੀ। ਭਾਵੁਕ ਹੋ ਕੇ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੀ ਮੌਤ ’ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਕ ਦੂਜੇ ਨੂੰ ਗਲੇ ਲਗਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdwara Kartarpur Sahib, Kartarpur Corridor, Kartarpur Langha