Home /News /international /

ਬੀਤੇ ਸਾਲ ਸੈਕਸ ਡੌਲ਼ ਨਾਲ ਕੀਤਾ ਸੀ ਵਿਆਹ, ਹੁਣ ਦੇ ਰਿਹੈ ਤਲਾਕ, ਕਿਹਾ-ਹੁਣ ਕੋਈ ਹੋਰ ਟ੍ਰਾਈ ਕਰਾਂਗਾ

ਬੀਤੇ ਸਾਲ ਸੈਕਸ ਡੌਲ਼ ਨਾਲ ਕੀਤਾ ਸੀ ਵਿਆਹ, ਹੁਣ ਦੇ ਰਿਹੈ ਤਲਾਕ, ਕਿਹਾ-ਹੁਣ ਕੋਈ ਹੋਰ ਟ੍ਰਾਈ ਕਰਾਂਗਾ

ਬੀਤੇ ਸਾਲ ਸੈਕਸ ਡੌਲ਼ ਨਾਲ ਕੀਤਾ ਸੀ ਵਿਆਹ, ਹੁਣ ਦੇ ਰਿਹਾ ਤਲਾਕ

ਬੀਤੇ ਸਾਲ ਸੈਕਸ ਡੌਲ਼ ਨਾਲ ਕੀਤਾ ਸੀ ਵਿਆਹ, ਹੁਣ ਦੇ ਰਿਹਾ ਤਲਾਕ

 • Share this:

  ਕਜ਼ਾਕਿਸਤਾਨ ਦੇ ਪੇਸ਼ੇਵਰ ਬਾਡੀ ਬਿਲਡਰ ਯੂਰੀ ਟੋਲੋਚਕੋ ਹਮੇਸ਼ਾ ਚਰਚਾ ਵਿੱਚ ਰਹਿਣ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਨੇ। ਉਸ ਦੀ ਇੱਕ ਵੀਡੀਓ 2020 ਵਿੱਚ ਵਾਇਰਲ ਹੋਈ ਸੀ ਜਦੋਂ ਉਸ ਨੇ ਐਲਾਨ ਕੀਤਾ ਸੀ ਕਿ ਉਸ ਨੇ ਇੱਕ ਸੈਕਸ ਡੌਲ਼ ਮਾਰਗੋ ਨਾਲ ਵਿਆਹ ਕਰਵਾ ਲਿਆ ਸੀ।


  2021 ਵਿਚ, ਉਹ ਇੱਕ ਵਾਰ ਫਿਰ ਚਰਚਾ ਵਿਚ ਹੈ, ਕਾਰਨ ਇਹ ਹੈ ਕਿ ਹੁਣ ਉਹ ਆਪਣੀ ਪਤਨੀ ਮਾਰਗੋ ਤੋਂ ਤਲਾਕ ਲੈਣ ਬਾਰੇ ਸੋਚ ਰਿਹਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ, ਟੋਲੋਚਕੋ ਸੈਕਸ ਡੌਲ਼ ਨੂੰ ਤਲਾਕ ਦੇਣ ਜਾ ਰਿਹਾ ਹੈ। ਟੋਲੋਚਕੋ ਦਾ ਵਿਆਹ ਵੀ ਸੁਰਖ਼ੀਆਂ ਵਿੱਚ ਰਿਹਾ ਸੀ। ਉਨ੍ਹਾਂ ਦੇ ਵਿਆਹ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਸਨ। ਹਾਲਾਂਕਿ, ਨਵੰਬਰ 2020 ਵਿੱਚ ਉਸ ਨੇ ਸੈਕਸ ਡੌਲ਼ ਮਾਰਗੋ ਨਾਲ ਵਿਆਹ ਕਰਵਾ ਲਿਆ ਸੀ।


  ਟੋਲੋਚਕੋ ਨੇ ਆਪਣੇ ਤੇ ਮਾਰਗੋ ਦਰਮਿਆਨ ਚੱਲ ਰਹੇ ਕਈ ਮਸਲਿਆਂ ਬਾਰੇ ਇੰਟਰਨੈੱਟ ਉਤੇ ਜਾਣਕਾਰੀ ਸਾਂਝੀ ਕੀਤੀ ਸੀ। ਨਾਲ ਹੀ ਇਹ ਵੀ ਦੱਸਿਆ ਸੀ ਕਿ ਉਹ ਨਵੀਆਂ ਚੀਜ਼ਾਂ ਨੂੰ ਟਰਾਈ ਕਰਨਾ ਚਾਹੁੰਦਾ ਹੈ। ਜਦੋਂ ਮਾਰਗੋ ਦੀ ਮੁਰੰਮਤ ਕੀਤੀ ਜਾ ਰਹੀ ਸੀ, ਉਸ ਸਮੇਂ ਟੋਲੋਚਕੋ ਨੇ ਆਪਣੀ ਪਤਨੀ ਨੂੰ ਧੋਖਾ ਵੀ ਦਿੱਤਾ ਅਤੇ ਹੋਰ ਚੀਜ਼ਾਂ ਨਾਲ ਵੀ ਸਰੀਰਕ ਸਬੰਧ ਬਣਾਏ।


  ਟੋਲੋਚਕੋ ਦਾ ਕਹਿਣਾ ਹੈ ਕਿ ਉਹ ਇੱਕ ਤੋਂ ਵੱਧ ਪਤਨੀਆਂ ਰੱਖਣਾ ਚਾਹੁੰਦਾ ਹੈ। ਹੋਰ ਤਾਂ ਹੋਰ ਉਸ ਨੇ ਦੂਸਰੀ ਸੈਕਸ ਡੌਲ਼ ਨਾਲ ਵੀ ਪਹਿਲੀ ਪਤਨੀ ਦੇ ਹੁੰਦਿਆਂ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲ ਹੀ 'ਚ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਟੋਲੋਚਕੋ ਨੇ ਤਲਾਕ ਦਾ ਐਲਾਨ ਕੀਤਾ ਤੇ ਕਿਹਾ ਕਿ " ਉਸ ਦੀ ਨਵੀਂ ਪਤਨੀ ਲੋਲਾ ਅਜੇ ਵੀ ਆਪਣੀ ਜਿਨਸੀ ਪਛਾਣ ਕਰ ਰਹੀ ਹੈ। ਲੋਲਾ ਦਾ ਸਿਰ ਔਰਤ ਦਾ ਹੈ ਤੇ ਉਸ ਦਾ ਸਰੀਰ ਮੁਰਗ਼ੀ ਵਰਗਾ ਹੈ। ਉਸ ਦੇ ਸਰੀਰ ਦਾ ਨਿਚਲਾ ਹਿੱਸਾ ਯੋਨੀ ਵਰਗਾ ਹੈ ਜੋ ਸੰਭੋਗ ਦੇ ਕੰਮ ਆਉਂਦਾ ਹੈ। ਮੈਂ ਤੁਹਾਨੂੰ ਇੱਕ ਦਿਨ ਇਹ ਜ਼ਰੂਰ ਦਿਖਾਵਾਂਗਾ। ਮੇਰੇ ਖ਼ਿਆਲ ਨਾਲ ਤਾਂ ਲੋਲਾ ਇੱਕ ਵੱਡੇ ਮੁਰਗ਼ੇ ਵਰਗੀ ਹੈ"।


  ਟੋਲੋਚਕੋ ਖ਼ੁਦ ਲਈ ਇੱਕ ਹਰਮ ਬਣਾਉਣ ਦਾ ਵੀ ਸੋਚ ਰਿਹਾ ਹੈ। ਟੋਲੋਚਕੋ ਦਾ ਖ਼ਿਆਲ ਹੈ ਕਿ ਹੁਣ ਉਹ ਇੱਕ ਵੱਡੇ ਮੁਰਗ਼ੇ ਨਾਲ ਸੈਕਸ ਕਰੇਗਾ। ਅਸਲ ਮੁਰਗ਼ੇ ਨਾਲ ਨਹੀਂ ਸਿਰਫ਼ ਡੌਲ਼ ਨਾਲ। ਡੌਲ਼ ਜੋ ਇੱਕ ਵੱਡੇ ਮੁਰਗ਼ੇ ਦੀ ਤਰ੍ਹਾਂ ਹੋਵੇਗੀ ਤੇ ਉਸ ਦੇ ਯੋਨੀ ਤੇ ਲਿੰਗ ਦੋਵੇਂ ਲੱਗੇ ਹੋਣਗੇ। ਜਨਵਰੀ 'ਚ ਟੋਲੋਚਕੋ ਨੇ ਮੁਰਗ਼ੇ ਦੇ ਮੀਟ ਨਾਲ ਸੈਕਸ ਕੀਤਾ ਤੇ ਉਸ ਤੋਂ ਬਾਅਦ ਇੱਛਾ ਜ਼ਾਹਿਰ ਕੀਤੀ ਕਿ ਉਹ ਇੰਝ ਦਾ ਹੀ ਕੁੱਝ ਚਾਹੁੰਦਾ ਹੈ ਜਿਸ ਨਾਲ ਉਹ ਸੈਕਸ ਕਰ ਸਕੇ ਤੇ ਉਸ ਦੀ ਦੇਖਭਾਲ ਕਰ ਸਕੇ। ਹਾਲਾਂਕਿ, ਟੋਲੋਚਕੋ ਨੇ ਇਹ ਵੀ ਦੱਸਿਆ ਕਿ ਉਹ ਅਜੇ ਮਾਰਗੋ ਤੋਂ ਆਪਣੇ ਤਲਾਕ ਬਾਰੇ ਖੁੱਲ੍ਹ ਕੇ ਦੱਸਣ ਲਈ ਤਿਆਰ ਨਹੀਂ ਹੈ। ਯੂਰੀ ਨੇ ਨਵੰਬਰ 2020 ਵਿਚ ਮਾਰਗੋ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਆਪਣੀ ਵਿਆਹੁਤਾ ਜ਼ਿੰਦਗੀ ਦੇ ਕੁੱਝ ਹੀ ਹਫ਼ਤਿਆਂ ਵਿੱਚ, ਮਾਰਗੋ ਕ੍ਰਿਸਮਸ ਤੋਂ ਪਹਿਲਾਂ ਹੀ ਟੁੱਟ ਗਈ ਸੀ।

  Published by:Gurwinder Singh
  First published:

  Tags: Forced sex, Sex doll, Sex worker, Sexual wellness

  ਅਗਲੀ ਖਬਰ