ਬੰਗਲਾਦੇਸ਼ ਦੀ ਸਾਬਕਾ PM ਖ਼ਾਲਿਦਾ ਜੀਆ ਦੇ ਪੁੱਤਰ ਨੂੰ ਉਮਰ ਕੈਦ, 19 ਨੂੰ ਫਾਂਸੀ ਦੀ ਸਜ਼ਾ


Updated: October 10, 2018, 10:58 PM IST
ਬੰਗਲਾਦੇਸ਼ ਦੀ ਸਾਬਕਾ PM ਖ਼ਾਲਿਦਾ ਜੀਆ ਦੇ ਪੁੱਤਰ ਨੂੰ ਉਮਰ ਕੈਦ, 19 ਨੂੰ ਫਾਂਸੀ ਦੀ ਸਜ਼ਾ
FILE PHOTO: Begum Khaleda Zia, former Prime Minister of Bangladesh and the chief of main opposition Bangladesh Nationalist Party, arrives in court to seek bail in Dhaka, Bangladesh, August 10, 2016. REUTERS/Mohammad Ponir Hossain

Updated: October 10, 2018, 10:58 PM IST
ਬੰਗਲਾਦੇਸ਼ ਦੀ ਅਦਾਲਤ ਨੇ 2004 ‘ਚ ਹੋਏ ਗਰਨੇਡ ਹਮਲੇ ਦੇ 19 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੇ ਪੁੱਤਰ ਤਾਰਿਕ ਰਹਿਮਾਨ ਸਮੇਤ 19 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।ਇਸ ਹਮਲੇ ‘ਚ 24 ਲੋਕ ਮਾਰੇ ਗਏ ਸਨ ਅਤੇ ਉਸ ਸਮੇਂ ਵਿਰੋਧੀ ਪਾਰਟੀ ਦੀ ਪ੍ਰਮੁੱਖ ਰਹੇ ਸ਼ੇਖ਼ ਹਸੀਨਾ ਸਹਿਤ ਕਰੀਬ 500 ਲੋਕ ਜ਼ਖ਼ਮੀ ਹੋ ਗਏ ਸਨ। ਬੰਗਲਾਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਹਸੀਨਾ ਉਤੇ ਹਮਲਾ 21 ਅਗਸਤ ,2004 ਨੂੰ ਅਵਾਮੀ ਲੀਗ ਦੀ ਇੱਕ ਰੈਲੀ ਉੱਤੇ ਕੀਤਾ ਗਿਆ ਸੀ।

ਸ਼ੇਖ਼ ਹਸੀਨਾ ਇਸ ਹਮਲੇ ਵਿਚ ਬਚ ਗਈ। ਸਾਬਕਾ ਗ੍ਰਹਿ ਰਾਜ ਮੰਤਰੀ ਲੁਤਫੋਜਮਾਂ ਬਾਬਰ ਉਨ੍ਹਾਂ 19 ਲੋਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਅਦਾਲਤ ਨੇ ਬੁੱਧਵਾਰ ਨੂੰ ਸਜ਼ਾ–ਏ– ਮੌਤ ਸੁਣਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਰਹਿਮਾਨ ਸਮੇਤ ਬੀਐਨਪੀ ਨੀਤ ਸਰਕਾਰ ਦੇ ਪ੍ਰਭਾਵੀ ਧੜੇ ਨੇ ਅੱਤਵਾਦੀ ਸੰਗਠਨ ਹਰਕਤੁਲ ਜਿਹਾਦ ਅਲ ਇਸਲਾਮੀ ਦੇ ਅੱਤਵਾਦੀਆਂ ਨਾਲ ਇਹ ਹਮਲਾ ਕਰਾਉਣ ਦੀ ਯੋਜਨਾ ਬਣਾਈ ਸੀ।

 
First published: October 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...